ਗੁਰੂ ਗੋਬਿੰਦ ਸਿੰਘ ਪਾਰਕ ’ਚ ਭਰਿਆ ਸੀਵਰੇਜ਼ ਦਾ ਗੰਦਾ ਪਾਣੀ

Spread the love

ਸ਼੍ਰੀ ਮੁਕਤਸਰ ਸਾਹਿਬ, 16 ਜੁਲਾਈ (ਗੁਰਮੀਤ ਵਰਮਾ)- ਸ਼੍ਰੀ ਮੁਕਤਸਰ ਸਾਹਿਬ ਅੰਦਰ ਸੀਵਰੇਜ਼ ਸਿਸਟਮ ਦਾ ਐਨਾ ਜ਼ਿਆਦਾ ਮਾੜਾ ਹਾਲ ਹੋ ਚੁੱਕਾ ਕਿ ਸ਼ਹਿਰ ਵਾਸੀ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਦੱਸ ਦੇਈਏ ਕਿ ਜਿਥੇ ਸਵੇਰੇ ਸ਼ਾਮ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਸੈਰ ਕਰਨ ਲਈ ਪੁੱਜਦੇ ਹਨ, ਉਥੇ ਵੀ ਹੁਣ ਸੀਵਰੇਜ਼ ਦੇ ਪਾਣੀ ਨੇ ਆਪਣੇ ਡੇਰੇ ਲਗਾਏ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਅਸ਼ੋਕ ਮਹਿੰਦਰਾ ਨੇ ਦੱਸਿਆ ਕਿ ਵਿਕਾਸ ਪੱਖੋ ਤਾਂ ਸ੍ਰੀ ਮੁਕਤਸਰ ਸਾਹਿਬ ਪਹਿਲਾਂ ਹੀ ਪਛੜਿਆ ਹੋਇਆ ਤੇ ਹੁਣ ਸ਼ਹਿਰ ਦੀਆਂ ਅਜਿਹੀਆਂ ਥਾਵਾਂ ਵੀ ਸੀਵਰੇਜ਼ ਪਾਣੀ ਤੋਂ ਵਾਂਝੀਆਂ ਨਹੀਂ ਰਹੀਆਂ ਜਿਥੇ ਜਾ ਕੇ ਲੋਕ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ, ਉਨ੍ਹਾਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਐਂਟਰੀ ਗੇਟ ਤੋਂ ਲੈ ਕੇ ਅਖਿਰ ਤੱਕ ਸੀਵਰੇਜ਼ ਦਾ ਗੰਦਾ ਪਾਣੀ ਭਰਿਆ ਹੋਇਆ, ਜਿਥੇ ਬਦਬੂ ਮਾਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਹੁਤ ਸਾਰੇ ਬਜ਼ੁਰਗ, ਬੱਚੇ ਤੇ ਔਰਤਾਂ ਸਵੇਰੇ ਸ਼ਾਮ ਇਥੇ ਸੈਰ ਕਰਨ ਲਈ ਪੁੱਜਦੇ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਪਾਰਕ ਦੀ ਹਾਲਤ ਤਰਸਯੋਗ ਹੋਈ ਪਈ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਾਰ ਰੱਖਣ ਲਈ ਇਸ ਪਾਰਕ ਲਈ ਕੋਈ ਵਿਸੇਸ਼ ਗਰਾਂਟ ਜਾਰੀ ਕਰਕੇ ਇਸ ਦੇ ਹਲਾਤਾ ਨੂੰ ਸੁਧਾਰਿਆ ਜਾਵੇ।

  • Related Posts

    ਲੇਖਕ ਮੰਚ ਸਮਰਾਲਾ ਦੀ ਮਾਸਿਕ ਬੈਠਕ ਵਿੱਚ ਥਈਲੈਂਡ ਦੀ ਯਾਤਰਾ ਦੇ ਤਜਰਬੇ ਸਾਂਝੇ

    Spread the love

    Spread the loveਸਮਰਾਲਾ, 12 ਜੁਲਾਈ (ਮੁਕੇਸ਼ ਵਰਮਾ) ਲੇਖਕ ਮੰਚ ਸਮਰਾਲਾ (ਰਜਿ.) ਦੀ ਮਾਸਿਕ ਬੈਠਕ ਸਰਪ੍ਰਸਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਸਰਪ੍ਰਸਤੀ ਹੇਠ ਕਰਵਾਈ ਗਈ। ਬੈਠਕ ਦੀ ਸ਼ੁਰੂਆਤ ਮੰਚ ਦੇ…

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    Leave a Reply

    Your email address will not be published. Required fields are marked *