ਜੈਤੋ-ਢਿਲਵਾਂ ਰਸਤੇ ਮੋਟਰਸਾਈਕਲ ਰੇਹੜੀ ਚਾਲਕ ਤੋਂ 1,800 ਰੁਪਏ ਲੁੱਟੇ ਗਏ

Spread the love
 ਨਸ਼ੇੜੀ ਲੁਟੇਰਿਆਂ ਨੇ ਪਰਸ ਤੇ ਕਾਪੇ ਦੀ ਨੋਕ ‘ਤੇ ਹੜਪਿਆ, ਸੜਕ ਤੇ ਛੱਡ ਕੇ ਫ਼ਰਾਰ
ਜੈਤੋ, 01 ਅਪ੍ਰੈਲ (ਮਨਜੀਤ ਸਿੰਘ ਢੱਲਾ)- ਸਰਕਾਰ ਵਲੋਂ ਨਸ਼ਿਆਂ ਅਤੇ ਲੁਟੇਰਿਆਂ ਖ਼ਿਲਾਫ ਮੁਹਿੰਮ ਚਲਾਈ ਜਾ ਰਹੀ ਹੈ, ਪਰ ਨਸ਼ੇੜੀ ਲੁਟੇਰਿਆਂ ਵੱਲੋਂ ਲੁੱਟ ਖੋਹ ਦੀਆਂ ਘਟਨਾਵਾਂ ਬੇ-ਖੌਫ਼ ਜਾਰੀ ਹਨ।   ਬੀਤੇ ਦਿਨ ਮੋਟਰਸਾਈਕਲ ਰੇਹੜੀ ਚਾਲਕ ਬੋਹੜ ਸਿੰਘ ਭਗਤੂਆਣਾ ਗੇੜਾ ਲਾ ਕੇ ਢਿਲਵਾਂ ਤੋਂ ਜੈਤੋ ਵੱਲ ਆ ਰਿਹਾ ਸੀ। ਉਸ ਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਕੋਠੇ ਕਿਹਰ ਸਿੰਘ ਵਾਲਾ ਪੁੱਲ ਕੋਲ ਘੇਰ ਲਿਆ ਅਤੇ ਕਾਪੇ ਤੇ ਕਿਰਪਾਨ ਦੀ ਨੋਕ ‘ਤੇ ਉਸ ਦਾ ਪਰਸ ਲੁੱਟ ਲਿਆ।  ਜਦ ਬੋਹੜ ਸਿੰਘ ਨੇ ਪਰਸ ਵਿੱਚ ਮੌਜੂਦ ਕਾਗਜ਼ਾਂ ਦੀ ਮੰਗ ਕੀਤੀ, ਤਾਂ ਲੁਟੇਰਿਆਂ ਨੇ ਕਿਹਾ ਕਿ ਇਹ ਸੜਕ ਤੇ ਸੁੱਟ ਦਿੱਤਾ ਜਾਵੇਗਾ। ਥੋੜ੍ਹਾ ਅੱਗੇ ਜਾ ਕੇ ਪਰਸ ਅਤੇ ਕਾਗਜ਼ ਮਿਲ ਗਏ, ਪਰ ਪਰਸ ਵਿੱਚ ਮੌਜੂਦ 1,800 ਰੁਪਏ ਲੈ ਕੇ ਲੁਟੇਰੇ ਫ਼ਰਾਰ ਹੋ ਗਏ।  ਬੋਹੜ ਸਿੰਘ ਨੇ ਭਰੇ ਮਨ ਨਾਲ ਕਿਹਾ, “ਹੁਣ ਤਾਂ ਮਜ਼ਦੂਰੀ ਵੀ ਡਰ ਕੇ ਕਰਨੀ ਪੈਂਦੀ ਹੈ, ਕਿਉਂਕਿ ਪਤਾ ਨਹੀਂ ਕਿੱਥੇ ਅਤੇ ਕਦੋਂ ਨਸ਼ੇੜੀ ਲੁੱਟ ਲੈਣ।”  ਇਨ੍ਹਾਂ ਲੁਟੇਰਿਆਂ ਅਤੇ ਨਸ਼ੇੜੀਆਂ ਨੂੰ ਪੁਲਿਸ ਦਾ ਕੋਈ ਖੌਫ਼ ਨਹੀਂ ਰਿਹਾ, ਜਿਸ ਕਰਕੇ ਲੋਕ ਸ਼ਹਿਰ ਅਤੇ ਬਾਹਰ ਨਿਕਲਣ ਲਈ ਸੋਚਣ ‘ਤੇ ਮਜਬੂਰ ਹੋ ਰਹੇ ਹਨ। ਘਰ ਅਤੇ ਆਪਣੇ ਕਾਰੋਬਾਰ ਸਥਾਨ ਤੇ ਸਹੀ ਪਹੁੰਚ ਹੋਵੇਗੀ ਜਾਂ ਨਹੀਂ, ਇਹ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।   ਹਰ ਰੋਜ਼ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਇਲਾਕੇ ਵਿੱਚ ਸੁਰੱਖਿਆ ਦੀ ਗੰਭੀਰ ਚਿੰਤਾ ਵਧਾ ਰਹੀਆਂ ਹਨ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *