ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਨਗਰ ਨਿਗਮ ਫਗਵਾੜਾ ‘ਤੇ ਲਗਾਇਆ 72 ਕਨਾਲ ਪੰਚਾਇਤੀ ਜਮੀਨ ਕਬਜਾਉਣ ਦਾ ਦੋਸ਼

Spread the love
* ਕਿਹਾ- ਪਾਰਕ ਬਨਾਉਣ ਦੇ ਨਾਂ ‘ਤੇ ਕਬਜਾ ਕਰਨ ਦੀ ਹੋ ਰਹੀ ਕੋਸ਼ਿਸ਼
* ਏ.ਡੀ.ਸੀ. ਰਣਦੀਪ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਦਿੱਤਾ ਭਰੋਸਾ
ਫਗਵਾੜਾ 7 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਫਗਵਾੜਾ ਦੇ ਨਜਦੀਕੀ ਪਿੰਡ ਨਾਰੰਗਸ਼ਾਹ ਪੁਰ, ਮਸਤ ਨਗਰ ਅਤੇ ਨਵੀਂ ਅਬਾਦੀ ਨਾਰੰਗਸ਼ਾਹ ਪੁਰ ਦੀਆਂ ਪੰਚਾਇਤਾਂ ਨੇ ਕਾਰਪੋਰੇਸ਼ਨ ਫਗਵਾੜਾ ‘ਤੇ ਹਦੀਆਬਾਦ ਖੇਤਰ ‘ਚ ਇੱਕ ਸਕੂਲ ਦੇ ਨਜਦੀਕ ਪਈ ਤਿੰਨਾਂ ਪਿੰਡਾਂ ਦੀ ਕਰੀਬ 72 ਕਨਾਲ ਸਾਂਝੀ ਜਗ੍ਹਾ ‘ਤੇ ਪਾਰਕ ਬਨਾਉਣ ਦੇ ਨਾਮ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਗੱਲਬਾਤ ਕਰਦੇ ਹੋਏ ਸਰਪੰਚ ਹਰਵਿੰਦਰ ਸਿੰਘ ਨਾਰੰਗਸ਼ਾਹਪੁਰ, ਬੀਬੀ ਸੁਖਵਿੰਦਰ ਕੌਰ ਸਰਪੰਚ ਮਸਤ ਨਗਰ ਅਤੇ ਅਨੀਤਾ ਦੇਵੀ ਸਰਪੰਚ ਨਵੀਂ ਅਬਾਦੀ ਨੇ ਦੱਸਿਆ ਕਿ ਐਸ.ਡੀ. ਪੁੱਤਰੀ ਪਾਠਸ਼ਾਲਾ ਹਦੀਆਬਾਦ ਦੇ ਨਜਦੀਕ ਕਾਰਪੋਰੇਸ਼ਨ ਵਲੋਂ ਕਰੀਬ 72 ਕਨਾਲ ਜਗ੍ਹਾ ਨੂੰ ਪਾਰਕ ਬਨਾਉਣ ਦੀ ਆੜ ਵਿੱਚ ਕਬਜਾਇਆ ਜਾ ਰਿਹਾ ਹੈ। ਜਦਕਿ ਇਹ ਜਗ੍ਹਾਂ ਉਕਤ ਤਿੰਨਾਂ ਪਿੰਡਾਂ ਦੀ ਸਾਂਝੀ ਸ਼ਾਮਲਾਟ ਹੈ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਵਲੋਂ ਇਸ ਥਾਂ ‘ਤੇ ਬੂਟੇ ਲਗਾਏ ਜਾ ਰਹੇ ਹਨ ਅਤੇ ਪਾਰਕ ਦੇ ਬੋਰਡ ਵੀ ਕੁੱਝ ਸਮਾਂ ਪਹਿਲਾਂ ਲਗਾਏ ਗਏ ਸਨ। ਉਹਨਾਂ ਦੱਸਿਆ ਕਿ ਇਸ ਜਗ੍ਹਾ ‘ਤੇ ਨਜਦੀਕ ਸਥਿਤ ਗਉਸ਼ਾਲਾ ਦੇ ਪ੍ਰਬੰਧਕਾਂ ਵਲੋਂ ਗੋਹਾ-ਕੂੜਾ ਸੁੱਟਿਆ ਜਾਂਦਾ ਹੈ। ਜਮੀਨ ਦੀ ਮਲਕੀਅਤ ਸਬੰਧੀ ਕੇਸ ਪੰਚਾਇਤਾਂ ਜਿੱਤ ਚੁੱਕੀਆਂ ਹਨ, ਪਰ ਬਾਵਜੂਦ ਇਸ ਦੇ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਲਈ ਉਹ ਸਬੰਧਤ ਵਿਭਾਗੀ ਅਧਿਕਾਰੀਆਂ ਤੋਂ ਪੁਰਜੋਰ ਮੰਗ ਕਰਦੇ ਹਨ ਕਿ ਇਸ ਪੰਚਾਇਤੀ ਜਗ੍ਹਾ ‘ਤੋਂ ਗੰਦਗੀ ਚੁਕਵਾਈ ਜਾਵੇ ਅਤੇ ਭਵਿੱਖ ਵਿੱਚ ਇੱਥੇ ਕੂੜਾ ਸੁੱਟਣ ‘ਤੇ ਸਖਤ ਪਾਬੰਦੀ ਵੀ ਲਗਾਈ ਜਾਵੇ ਤਾਂ ਜੋ ਸ਼ਾਂਤਮਈ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਿਆ ਰਹੇ। ਇਸ ਸਬੰਧੀ ਬੀ.ਡੀ.ਪੀ.ਓ. ਲਖਵਿੰਦਰ ਕਲੇਰ ਨੇ ਵੀ ਪੁਸ਼ਟੀ ਕੀਤੀ ਕਿ ਉਕਤ ਜਮੀਨ ਪੰਚਾਇਤੀ ਹੈ ਜਦਕਿ ਦੂਸਰੇ ਪਾਸੇ ਏ.ਡੀ.ਸੀ. ਰਣਦੀਪ ਸਿੰਘ ਹੀਰ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ, ਫਿਰ ਵੀ ਡੁੰਘਾਈ ਨਾਲ ਪੜਤਾਲ ਕਰਵਾ ਕੇ ਮਸਲਾ ਹਲ ਕੀਤਾ ਜਾਵੇਗਾ। ਉਹਨਾਂ ਨੇ ਮੌਕੇ ਤੇ ਜਾ ਕੇ ਜਾਇਜਾ ਲੈਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਸਬੰਧਤ ਪਿੰਡਾਂ ਦੇ ਵਸਨੀਕਾਂ ਨੇ ਵੀ ਸਖਤ ਲਹਿਜੇ ਵਿੱਚ ਕਿਹਾ ਕਿ ਕਾਰਪੋਰੇਸ਼ਨ ਪੰਚਾਇਤੀ ਜਮੀਨ ‘ਤੇ ਕਬਜਾ ਕਰਨ ਦੀ ਗੈਰ ਕਾਨੂੰਨੀ ਕੋਸ਼ਿਸ਼ ਨਾ ਕਰੇ ਅਤੇ ਨਾਲ ਹੀ ਉਹਨਾਂ ਪੰਚਾਇਤੀ ਜਮੀਨ ‘ਤੇ ਗੋਹਾ-ਕੂੜਾ ਸੁੱਟਣ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਅਜਿਹੀ ਕੋਈ ਕੋਸ਼ਿਸ਼ ਨਾ ਕੀਤੀ ਜਾਵੇ, ਜਿਸ ਨਾਲ ਮਾਹੋਲ ਤਨਾਅਪੂਰਣ ਬਣਦਾ ਹੋਵੇ। ਇਸ ਮੌਕੇ ਰੀਟਾ ਰਾਣੀ, ਬਲਵੀਰ ਚੰਦ, ਗੁਰਬਖਸ਼ ਕੌਰ, ਗੁਰਨਾਮ ਸਿੰਘ, ਇੰਦਰਜੀਤ ਸਿੰਘ, ਰਮਨਦੀਪ ਕੌਰ, ਨੀਲਮ, ਨਰਿੰਦਰ, ਨਿਰਮਲਾ, ਨੰਬਰਦਾਰ ਦਿਨੇਸ਼ ਕੁਮਾਰ, ਪਰਮਜੀਤ ਕੌਰ, ਪਿੰਕੂ, ਤਰਸੇਮ ਸਿੰਘ, ਹਰਦੀਪ ਸਿੰਘ ਦੀਪਾ, ਅਮਰੀਕ ਸਿੰਘ, ਗੁਰਬਖਸ਼ ਕੌਰ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਫਗਵਾੜਾ ਦੇ ਹਦੀਆਬਾਦ ਖੇਤਰ ‘ਚ ਪੰਚਾਇਤੀ ਜਮੀਨ ‘ਤੇ ਨਜਾਇਜ ਕਬਜਾ ਕਰਨ ਦਾ ਦੋਸ਼ ਲਗਾਉਣ ਸਮੇਂ ਪੰਚਾਇਤ ਮੈਂਬਰ ਤੇ ਪਿੰਡ ਵਾਸੀ (ਹੇਠਾਂ) ਜਮੀਨ ‘ਤੇ ਸੁੱਟਿਆ ਹੋਇਆ ਗੋਹਾ ਤੇ ਕੂੜਾ।
  • Related Posts

    ਡਾ. ਪਰਮਜੀਤ ਲਾਲ ਨੇ ਲੈਫ਼. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ 

    Spread the love

    Spread the love ਬਲਾਚੌਰ, 08 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਡਾ. ਪਰਮਜੀਤ ਲਾਲ ਨੇ ਲੈਫ਼. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਆਪਣਾ ਅਹੁਦਾ…

    ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਦਾ ਪ੍ਰਚਾਰ ਕਰਨਗੀਆਂ ਡਿਜੀਟਲ ਵੈਨਾਂ: ਚੇਅਰਮੈਨ ਸਤਨਾਮ ਜਲਾਲਪੁਰ ​ਬਲਾਚੌਰ ਦੇ ਟੁੰਡੇਵਾਲ ਵਿਖੇ ਹੋਇਆ ਵਿਸ਼ਾਲ ਇਕੱਠ, ‘ਆਪ’ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ

    Spread the love

    Spread the love ਬਲਾਚੌਰ, 8 ਜੁਲਾਈ (  ਜਤਿੰਦਰ ਪਾਲ ਸਿੰਘ ਕਲੇਰ ):ਜ਼ਿਲ੍ਹਾ ਪਲੈਨਿੰਗ ਬੋਰਡ ਐਸ.ਬੀ.ਐਸ. ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅੱਜ ਪਿੰਡ ਟੁੰਡੇਵਾਲ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ…

    Leave a Reply

    Your email address will not be published. Required fields are marked *