ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਗਿੱਦੜਬਾਹਾ ਵਿਖੇ ਹੋਈ ਸੱਚ ਸਾਬਤ

Spread the love
ਗਿੱਦੜਬਾਹਾ, 16 ਅਪ੍ਰੈਲ ( ਰਣਜੀਤ ਗਿੱਲ  ) ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਗਿੱਦੜਬਾਹਾ ਵਿਖੇ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ।ਜਿੱਥੇ ਪ੍ਰਾਈਵੇਟ ਤੌਰ ਤੇ ਆਰਜ਼ੀ ਅਨਾਜ ਮੰਡੀਆਂ ਬਣਾ ਕੇ ਮੰਡੀ ਬੋਰਡ ਨੂੰ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ ਜਦਕਿ ਵਿਭਾਗ ਨੂੰ ਇਸ ਬਾਰੇ ਕੋਈ ਪਤਾ ਨਹੀਂ ਅਤੇ ਮੰਡੀ ਦੇ ਨਾਲ ਕੰਧ ਸਾਂਝੀ ਹੈ।ਦਰਅਸਲ ਗਿੱਦੜਬਾਹਾ ਮਾਰਕੀਟ ਕਮੇਟੀ ਦੇ ਦਫ਼ਤਰ ਨਾਲ ਹੀ ਦੋ ਫ਼ਰਮਾਂ ਵੱਲੋਂ ਬਿਨਾਂ ਕਿਸੇ ਇਜਾਜ਼ਤ ਦੇ ਕਣਕ ਕਿਸਾਨਾਂ ਤੋ ਸਿੱਧੀ ਖਰੀਦ ਕੀਤੀ ਜਾ ਰਹੀ ਹੈ ਅਤੇ ਵੱਡੇ ਪੱਧਰ ਤੇ ਮੰਡੀ ਫ਼ੀਸ ਚੋਰੀ ਕੀਤੀ ਜੀ ਰਹੀ ਹੈ।ਦੱਸ ਦੇਈਏ ਸਰਕਾਰੀ ਅਨਾਜ ਮੰਡੀ ਨਾਲ ਕਥਿਤ ਤੌਰ ਤੇ ਫੜ ਲਾ ਕੇ ਕਣਕ ਦਾ ਕੰਡਾ ਕਰਵਾਕੇ ਤੋਲੀ ਜਾ ਰਹੀ ਹੈ ।ਜਾਣਕਾਰੀ ਇਹਨਾਂ ਫ਼ਰਮਾਂ ਕੋਲ ਵਿਭਾਗ ਦੀ ਮਨਜ਼ੂਰੀ ਨਹੀਂ ਹੈ ਅਤੇ ਫੇਰ ਵੀ ਇਹ ਫਰਮਾਂ ਵੱਡੇ ਪੱਧਰ ਕਣਕ ਦੀ ਗ਼ੈਰਕਾਨੂੰਨੀ ਤੌਰ ਖਰੀਦ ਕਰ ਰਹੀਆਂ ਹਨ।ਉੱਥੇ ਹੀ ਗਿੱਦੜਬਾਹਾ ਦੀ ਮੇਨ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਵੀ ਘੱਟ ਹੋ ਰਹੀ ਹੈ।ਇਸ ਬਾਰੇ ਜਦ ਮੰਡੀ ਬੋਰਡ ਦੇ ਸਕੱਤਰ ਅਨਿਲ ਖੂੰਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਥਾਵਾਂ ਤੇ ਬਿਨਾਂ ਇਜਾਜ਼ਤ ਕਣਕ ਖਰੀਦੀ ਜਾ ਰਹੀ ਹੈ ਅਤੇ ਵਿਭਾਗ ਵੱਲੋ ਉਹਨਾਂ ਦੋਨੋ ਫਰਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ।
  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *