ਪੰਨੀ ਵਾਲਾ ਫੱਤਾ ਵਿੱਚ ਰਾਤੀਂ ਦੋ ਵਜੇ ਤੋਂ ਬਾਅਦ ਕਾਰ ਹੋਈ ਚੋਰੀ

Spread the love

 ਮਲੋਟ, 19 ਦਸੰਬਰ (ਬਲਕਰਨ ਜਟਾਣਾ ) ਸ੍ਰੀ ਮੁਕਤਸਰ ਸਾਹਿਬ ਜਿਲਾ ਅਤੇ ਮਲੋਟ ਬਲਾਕ ਦਾ ਪਿੰਡ ਪੰਨੀ ਵਾਲਾ ਫੱਤਾ ਵਿਖੇ ਰਾਤੀਂ 2 ਵਜੇ ਤੋਂ ਬਾਅਦ ਇੱਕ ਚੈਵਰਲੈਟ ਬੀਟਸ ਮਾਡਲ 2013 ਨੰਬਰ ਪੀਬੀ 30L 4060 ਚੋਰੀ ਹੋ ਗਈ ਗੱਡੀ ਦੇ ਮਾਲਕ ਸੰਦੀਪ ਕੁਮਾਰ ਸਪੁੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਗੱਡੀ ਆਪਣੇ ਨਾਲ ਲੱਗਦੇ ਆਪਣੇ ਹੀ ਪਲਾਟ ਵਿੱਚ ਖੜੀ ਕਰ ਦਿੰਦੇ ਸਨ ਉਹਨਾਂ ਦੱਸਿਆ ਕਿ ਰਾਤ ਉਹਨਾਂ ਦੀ ਗੱਡੀ ਜੋ ਸੈਂਟਰਲੌਕ ਸੀ ਅਤੇ ਸਾਰੀ ਪੂਰੀ ਤਰਾਂ ਲੌਕ ਸੀ।ਕੋਈ ਚੋਰੀ ਕਰਕੇ ਲੈ ਗਿਆ। ਸੰਦੀਪ ਕੁਮਾਰ ਦੀ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਜਦ 12 ਵੱਜ ਕੇ 44 ਮਿੰਟ ਤੇ ਉਹਨਾਂ ਨੂੰ ਕਿਸੇ ਬੰਦੇ ਦੇ ਪੈਰਾਂ ਦਾ ਖੜਾਕ ਸੁਣਿਆ ਤਾਂ ਉਸਨੇ ਬੂਹਾ ਖੋਲ ਕੇ ਵੇਖਿਆ ਤਾਂ ਗੱਡੀ ਖੜੀ ਸੀ ਉਸ ਤੋਂ ਬਾਅਦ ਉਹ ਆਰਾਮ ਨਾਲ ਸੌਂ ਗਏ ਜਦ ਸੁਬਹਾ ਉਹਨਾਂ ਨੇ ਗੱਡੀ ਨੂੰ ਵੇਖਿਆ ਤਾਂ ਗੱਡੀ ਗਾਇਬ ਸੀ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਚੌਕੀ ਪੰਨੀ ਵਾਲਾ ਫੱਤਾ ਵਿਖੇ ਦੇ ਦਿੱਤੀ ਅਤੇ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਪਰ ਕਿਤੋਂ ਵੀ ਗੱਡੀ ਦਾ ਥਹੁ ਪਤਾ ਨਹੀਂ ਲੱਗ ਸਕਿਆ ਇਸ ਬਾਬਤ ਜਦ ਚੌਕੀ ਦੇ ਮੁਨਸ਼ੀ ਨਵਦੀਪ ਸਿੰਘ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ

ਇਹਨਾਂ ਤੋਂ ਦਰਖਾਸਤ ਲੈ ਲਈ ਗਈ ਹੈ ਅਤੇ ਇਨਚਾਰਜ ਸਾਹਿਬ ਦੇ ਆਉਣ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *