ਪੱਛਮ ਬੰਗਾਲ ਵਿੱਚ ਵਕਫ ਬੋਰਡ ਕਾਨੂੰਨ ਨੂੰ ਲਾਗੂ ਨਾ ਕਰਕੇ ਅਖੰਡ ਭਾਰਤ ਨੂੰ ਖੰਡ ਖੰਡ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ: ਡਿੰਪੀ ਚੌਹਾਨ,ਅਨੁਜ ਖੈਮਕਾ

Spread the love

ਅੰਮ੍ਰਿਤਸਰ (            ) ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ ਵੱਲੋਂ ਮਜੀਠਾ ਰੋਡ ਵਿਖੇ ਕਰਵਾਈ ਗਈ ਬੈਠਕ ਵਿੱਚ ਬੋਲਦੇ ਹੋਏ ਕਿਹਾ ਕੀ ਪੱਛਮ ਬੰਗਾਲ ਵਿੱਚ ਵਖਫ ਬੋਰਡ ਕਾਨੂੰਨ ਦੇ ਵਿਰੋਧ ਦੀ ਆੜ ਵਿੱਚ ਹਿੰਦੂਆਂ ਦਾ ਕਤਲ ਕੀਤਾ ਜਾ ਰਿਹਾ ਹੈ। ਜੋ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਪੱਛਮ ਬੰਗਾਲ ਦੇ ਮੁਰਸ਼ਦਾਂਬਾਦ ਵਿਖੇ ਕੀਤੇ ਗਏ ਉਗਰ ਪਰਦਰਸ਼ਨ ਵਿੱਚ ਇੱਕ ਪਿਤਾ ਪੁੱਤਰ ਨੂੰ ਜਿੰਦਾ ਸਾੜ ਦਿੱਤਾ ਗਿਆ। ਸੰਸਦ ਦੇ ਵਿੱਚ ਪਾਸ ਕੀਤੇ ਗਏ ਕਾਨੂੰਨ ਨੂੰ ਪੱਛਮ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਜੋ ਕਿ ਇੱਕ ਸੋਚੀ ਸਮਝੀ ਸਾਜਸ਼ ਦੇ ਤਹਿਤ ਅਖੰਡ ਭਾਰਤ ਨੂੰ ਖੰਡ ਖੰਡ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਵੱਖਵ ਬੋਰਡ ਕਾਨੂੰਨ ਦੇ ਸੰਸ਼ੋਧਨ ਦੇ ਖਿਲਾਫ ਵਿਰੋਧ ਦੇ ਨਾਮ ਉੱਤੇ ਪੱਛਮ ਬੰਗਾਲ ਵਿੱਚ ਜਿਸ ਤਰ੍ਹਾਂ ਕੱਟੜ ਪੰਥੀ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਟਾਰਗਟ ਕੀਤਾ ਜਾ ਰਿਹਾ ਹੈ, ਉਹਨਾਂ ਉੱਤੇ ਜਾਨ ਲੇਵਾ ਹਮਲੇ, ਉਹਨਾਂ ਦੀਆਂ ਸੰਪਤੀਆਂ ਉੱਤੇ ਹਮਲੇ ਕੀਤੇ ਜਾ ਰਹੇ ਹਨ। ਪੱਛਮ ਬੰਗਾਲ ਸਰਕਾਰ ਮੂਕ ਦਰਸ਼ਕ ਬਣ ਕੇ ਸਾਰਾ ਘਿਨੋਣਾ ਕਾਂਡ ਵੇਖ ਰਹੀ ਹੈ। ਜਿਸ ਦਾ ਰਾਸ਼ਟਰੀ ਹਿੰਦੂ ਚੇਤਨਾ ਮੰਚ ਕੜਾ ਵਿਰੋਧ ਵਿਰੋਧ ਕਰਦਾ ਹੈ। ਉਹਨਾਂ ਨੇ ਕਿਹਾ ਕਿ ਵਕਫ ਬੋਰਡ ਕਾਨੂੰਨ ਕੇਂਦਰ ਸਰਕਾਰ ਨੇ ਬਣਾਇਆ ਹੈ। ਪਰ ਮਮਤਾ ਬਨਰਜੀ ਇਸ ਦੀ ਅੱਗ ਵਿੱਚ ਆਪਣੇ ਰਾਜਨੀਤਿਕ ਹਿੱਤ ਸਾਧਨ ਵਿੱਚ ਲੱਗੀ ਹੋਈ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਬੰਗਾਲ ਵਿੱਚ ਹੋ ਰਹੇ ਕਤਲ,ਹਿੰਦੂਆਂ ਤੇ ਹੋ ਰਹੇ ਪਲਾਇਨ, ਸੰਪਤੀਆਂ ਦੀ ਤੋੜ ਫੋੜ ਲਈ ਦੋਸ਼ੀ ਮਮਤਾ ਬੈਨਰਜੀ ਉੱਪਰ ਐਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰੇ।  ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ ਅਤੇ ਉਸ ਨੂੰ ਸੈਨਾ ਦੇ ਹਵਾਲੇ ਕੀਤਾ ਜਾਏ।

  • Related Posts

    ਗਿੱਦੜਬਾਹਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾਉਂਦੇ 8 ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ, 7 ਕਾਬੂ, 1 ਫਰਾਰ

    Spread the love

    Spread the loveਗਿੱਦੜਬਾਹਾ, 13 ਜੁਲਾਈ (ਮਨੀਸ਼ ਚਾਵਲਾ) – ਥਾਣਾ ਗਿੱਦੜਬਾਹਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾਉਂਦੇ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਤਿੰਦਰ…

    11 ਜੁਲਾਈ ਤੋਂ ਲਾਪਤਾ ਹੋਏ ਜਸਪ੍ਰੀਤ ਸਿੰਘ ਦੀ ਲਾਸ਼ ਨਹਿਰ ਦੀ ਪਟੜੀ ਤੋਂ ਮਿਲੀ, ਪੁਲਿਸ ਨੇ ਸ਼ਰੀਕੇ ਵਿਚੋਂ ਭਰਾ ਲੱਗਦੇ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ

    Spread the love

    Spread the loveਗਿੱਦੜਬਾਹਾ, 13 ਜੁਲਾਈ (ਮਨੀਸ਼ ਚਾਵਲਾ ) – ਬੀਤੀ 11 ਜੁਲਾਈ ਨੂੰ ਪਿੰਡ ਮੱਲਣ ਤੋਂ ਲਾਪਤਾ ਹੋਏ ਕਰੀਬ 17 ਸਾਲਾਂ ਬੱਚੇ ਦੀ ਲਾਸ਼ ਅੱਜ ਪਿੰਡ ਭੁੱਲਰ ਨੇੜੇ ਨਹਿਰ ਦੀ…

    Leave a Reply

    Your email address will not be published. Required fields are marked *