ਫਰੀਦਕੋਟ 31 ਜੁਲਾਈ(ਵਿਪਨ ਮਿੱਤਲ):- ਸ਼ਹਿਰ ਅੰਦਰ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਸ਼ਰ੍ਹੇਆਮ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਅੱਜ ਮੁੜ ਤੋਂ ਫਿਰ ਗੋਲ਼ੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ।ਅੱਜ ਕੋਟਕਪੂਰਾ ਰੋਡ ‘ਤੇ ਗੁਰਲੀਨ ਸਿੰਘ ਨਾਮਕ ਇੱਕ ਗਰੁੱਪ ਦਾ ਬੰਦਾ ਜਦੋਂ ਆਪਣੀ ਕਾਰ ‘ਤੇ ਜਾ ਰਿਹਾ ਸੀ ਤਾਂ ਉਸ ਤੇ 10 ਤੋਂ 15 ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸਦੀ ਕਾਰ ਨੂੰ ਵੀ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਨਾਲ ਹੀ ਹਮਲਾਵਰਾਂ ਵੱਲੋਂ ਉਸ ਵਿਅਕਤੀ ‘ਤੇ ਫਾਇਰ ਵੀ ਕੀਤਾ ਗਿਆ।ਫਿਲਹਾਲ ਜਿਹੜੀ ਸੂਚਨਾ ਮਿਲੀ ਹੈ ਉਸ ਮੁਤਾਬਕ ਕਾਰ ਸਵਾਰ ਵੱਲੋਂ ਆਪਣੇ ਬਚਾਅ ਵਿੱਚ ਜਵਾਬੀ ਫਾਇਰ ਵੀ ਕੀਤਾ ਗਿਆ ਪਰ ਇਸ ਨੂੰ ਲੈ ਕੇ ਹਲੇ ਪੁਲਿਸ ਕੁਝ ਵੀ ਸਪੱਸ਼ਟ ਨਹੀਂ ਦੱਸ ਰਹੀ। ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਮਲੇ ਦੌਰਾਨ ਦੋਨਾਂ ਧਿਰਾਂ ਦਾ ਇੱਕ-ਇੱਕ ਵਿਅਕਤੀ ਜ਼ਸ਼ਮੀ ਹੋਇਆ ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਾਇਆ । ਦੂਜੇ ਪਾਸੇ ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਜਲਦ ਹੀ ਇਸ ਘਟਨਾ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਜਿਹੜੇ ਉਹਨਾਂ ਵੱਲੋਂ ਹਥਿਆਰ ਵਰਤੇ ਗਏ ਨੇ ਉਹਨਾਂ ਨੂੰ ਵੀ ਜਲਦ ਬਰਾਮਦ ਕੀਤੇ ਜਾਵੇਗਾ।