ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਆਕਸੀਜਨ ਫੇਲ, ਮਰੀਜ਼ਾਂ ਦੀਆਂ ਸਾਹਾਂ ਖ਼ਤਰੇ ਵਿੱਚ : ਅਰਸ਼ ਸੱਚਰ 

Spread the love
ਫਰੀਦਕੋਟ, 29 ਮਾਰਚ (ਮਨਜੀਤ ਸਿੰਘ ਢੱਲਾ) – ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵਿੱਚ ਪਿਛਲੇ 48 ਘੰਟਿਆਂ ਵਿੱਚ ਵਾਪਰੀਆਂ ਘਟਨਾਵਾਂ ਨੇ ਹਰ ਘਰ ਨੂੰ ਹਿਲਾ ਦਿੱਤਾ ਹੈ। 28 ਮਾਰਚ 2026 ਨੂੰ ਇੱਕ ਮਰੀਜ਼ ਨੂੰ ਵੈਂਟੀਲੇਟਰ ਨਾ ਮਿਲਣ ਕਾਰਨ ਜਾਨ ਗੁਆਉਣੀ ਪਈ, ਅਤੇ 29 ਮਾਰਚ 2026 ਨੂੰ ਆਕਸੀਜਨ ਸਪਲਾਈ ਫੇਲ ਹੋਣ ਨਾਲ ICU ਵਿੱਚ ਪਏ ਮਰੀਜ਼ਾਂ ਦੀਆਂ ਸਾਹਾਂ ਖ਼ਤਰੇ ਵਿੱਚ ਆ ਗਈਆਂ। ਆਕਸੀਜਨ ਫੇਲ, ਵੈਂਟੀਲੇਟਰ ਨਾ ਮਿਲੇ: ਸਿਸਟਮ ਵਿੱਚ ਗੰਭੀਰ ਖਾਮੀਆਂ ਇਹ ਸਿਰਫ਼ ਖ਼ਬਰ ਨਹੀਂ – ਇਹ ਸਾਡੇ ਸਿਹਤ ਪ੍ਰਣਾਲੀ ਦੀ ਸੱਚਾਈ ਹੈ। ਸਵਾਲ ਸਿੱਧਾ ਹੈ – ਜੇ ਹਸਪਤਾਲ ਵਿੱਚ ਆਕਸੀਜਨ ਹੀ ਨਾ ਚੱਲੇ ਅਤੇ ਵੈਂਟੀਲੇਟਰ ਸਮੇਂ ‘ਤੇ ਨਾ ਮਿਲੇ, ਤਾਂ ਆਮ ਇਨਸਾਨ ਕਿਸ ਉਮੀਦ ਨਾਲ ਇਲਾਜ ਲਈ ਜਾਵੇ? ਫਰੀਦਕੋਟ ਦੀ ਜਨਤਾ ਜਵਾਬ ਮੰਗ ਰਹੀ ਹੈ: ਆਕਸੀਜਨ ਸਿਸਟਮ ਦੀ ਜਾਂਚ ਕਿਉਂ ਨਹੀਂ ਹੋਈ? ਜੇ ਬੈਕਅੱਪ ਸੀ ਤਾਂ ਉਹ ਚੱਲਿਆ ਕਿਉਂ ਨਹੀਂ? ਹਸਪਤਾਲ ਵਿੱਚ ਕੁੱਲ ਵੈਂਟੀਲੇਟਰ ਕਿੰਨੇ ਹਨ ਅਤੇ ਚੱਲਦੇ ਕਿੰਨੇ ਹਨ? ਜੇ ਮੌਜੂਦ ਸਨ ਤਾਂ ਮਰੀਜ਼ ਨੂੰ ਸਮੇਂ ‘ਤੇ ਕਿਉਂ ਨਹੀਂ ਦਿੱਤੇ ਗਏ? ਇਸ ਮਾਮਲੇ ਦੀ ਤੁਰੰਤ ਉੱਚ-ਸਤਰ ਦੀ ਜਾਂਚ ਹੋਵੇ, ਆਕਸੀਜਨ ਅਤੇ ਵੈਂਟੀਲੇਟਰ ਸਿਸਟਮ ਦੀ ਪੂਰੀ ਟੈਕਨੀਕਲ ਜਾਂਚ ਕੀਤੀ ਜਾਵੇ, ਜਿੰਮੇਵਾਰ ਲੋਕਾਂ ਨੂੰ ਸਾਮ੍ਹਣੇ ਲਿਆਂਦਾ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।
  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *