ਬਾਈਕ ਸਵਾਰ ਲੁਟੇਰੇ ਔਰਤ ਦਾ ਮੋਬਾਈਲ ਖੋਹ ਕੇ ਹੋਏ ਫਰਾਰ 

Spread the love
ਜਗਰਾਉਂ 21 ਅਗਸਤ ( ਜਸਵਿੰਦਰ ਸਿੰਘ ਡਾਂਗੀਆ) ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਬੇਖੌਫ ਜਗਰਾਉਂ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੇ ਫਿਰ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਅੱਜ ਵੀਰਵਾਰ ਦੀ ਤੜਕਸਾਰ 9:30 ਦੇ ਕਰੀਬ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਸ਼ਹਿਰ ਦੇ ਕੁੱਕੜ ਚੌਂਕ ਨੇੜਿਓ ਬਾਈਕ ਸਵਾਰ ਦੋ ਨੌਜਵਾਨ ਇੱਕ ਔਰਤ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਆਪਣੇ ਨਾਲ ਵਾਪਰੀ ਖੋਹ ਦੀ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਅਨੂ ਵਾਸੀ ਪਿੰਡ ਢੁੱਡੀਕੇ ਦੱਸਿਆ ਕਿ ਉਹ ਜਗਰਾਉਂ ਕੱਪੜਿਆਂ ਵਾਲੀ ਦੁਕਾਨ ਤੇ ਕੰਮ ਕਰਦੀ ਹੈ ਅੱਜ ਆਪਣੇ ਕੰਮ ਤੇ ਜਾ ਰਹੀ ਸੀ ਜਦੋਂ ਉਹ ਮੱਕੜ ਬੈਕਰੀ ਦੇ ਨੇੜੇ ਪੁੱਜੀ ਤਾਂ ਕਮਲ ਚੌਂਕ ਵਾਲੀ ਸਾਈਡ ਤੋ ਆਏ ਬਾਈਕ ਸਵਾਰ ਦੋ ਨੌਜਵਾਨ ਝਪਟ ਮਾਰ ਕੇ ਉਸਦਾ ਪੋਕੋ ਕੰਪਨੀ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ। ਕੁਛ ਵਿਅਕਤੀਆਂ ਵੱਲੋਂ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਬਾਈਕ ਸਵਾਰ ਲੁਟੇਰੇ ਈਸ਼ਵਰ ਚੌਂਕ ਵਾਲੀ ਗਲੀ ਵੱਲ ਦੀ ਬੜੀ ਤੇਜ਼ੀ ਨਾਲ ਫਰਾਰ ਹੋ ਗਏ। ਔਰਤ ਨਾ ਹੋਈ ਖੋਹ ਦੀ ਇਹ ਘਟਨਾ ਬਾਜ਼ਾਰ ਦੀ ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ  ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿੰਝ ਬਾਈਕ ਸਵਾਰ ਦੋ ਨੌਜਵਾਨਾਂ ਝਪਟ ਮਾਰ ਕੇ ਔਰਤ ਤੋਂ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਹਨ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *