ਬਾਬਾ ਗੁਰਵਿੰਦਰ ਸਿੰਘ ਲਾਡੀ ਮਾਛੀਵਾੜਾ ਸਾਹਿਬ ਵਾਲਿਆਂ ਦੀ ਕਾਰ ਨੂੰ ਅਚਾਨਕ ਲੱਗੀ ਅੱਗ 

Spread the love
ਮਾਛੀਵਾੜਾ ਸਾਹਿਬ  ਜੂਨ (ਸੁੱਚਾ ਬੰਗੜ)ਕਹਿੰਦੇ ਨੇ ਕਿ ਇਨਸਾਨ ਦੇ ਕੀਤੇ ਹੋਏ ਚੰਗੇ ਕਰਮ ਉਸਦੇ ਅੱਗੇ ਆ ਜਾਂਦੇ ਹਨ। ਪਰਮਾਤਮਾ ਉਸ ਨੂੰ ਬਚਾਉਣ ਲਈ ਆਪ ਸਹਾਈ ਹੋ ਕੇ ਆਉਂਦਾ ਹੈ। ਰਵਿਦਾਸੀਆ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਜੀ ਮਾਛੀਵਾੜਾ ਸਾਹਿਬ ਵਾਲੇ ਉਸ ਸਮੇਂ ਬਾਲ ਬਾਲ ਬਚੇ ਜਦੋਂ ਉਹ ਰਾੜਾ ਸਾਹਿਬ ਤੋਂ ਪਾਇਲ ਵਾਲੀ ਸੜਕ ਤੇ ਮਾਛੀਵਾੜਾ ਸਾਹਿਬ ਨੂੰ ਘਰ ਵਾਪਸ ਆ ਰਹੇ ਸਨ ਤਾਂ ਅਚਾਨਕ ਉਨਾਂ ਦੀ ਵਰਨਾ ਗੱਡੀ ਨੂੰ ਅੱਗ ਲੱਗ ਗਈ। ਬਾਬਾ ਗੁਰਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਉਹ 29 ਜੂਨ ਰਾਤ ਸਮੇਂ 11 ਕੁ ਵਜੇ ਸੰਤ ਬਾਬਾ ਪ੍ਰਿਤਪਾਲ ਸਿੰਘ ਮਲੇਸ਼ੀਆ ਵਾਲਿਆਂ ਨੂੰ ਮਿਲ ਕੇ ਘਰ ਵਾਪਸ ਮੁੜ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਵਿੱਚ ਕੁਝ ਤਕਨੀਕੀ ਖਰਾਬੀ ਮਹਿਸੂਸ ਹੋਈ ਤਾਂ ਉਹ ਅਚਾਨਕ ਗੱਡੀ ਵਿੱਚੋਂ ਜਦੋਂ ਬਾਹਰ ਨਿਕਲਦੇ ਹਨ ਤਾਂ ਗੱਡੀ ਅਚਾਨਕ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ। ਅੱਗ ਦੀ ਚਪੇਟ ਵਿੱਚ ਗੱਡੀ ਆਉਣ ਕਾਰਨ ਸਾਰੀ ਹੀ ਨੁਕਸਾਨੀ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਮੌਕੇ ਤੇ ਆ ਕੇ ਅੱਗ ਨੂੰ ਬੁਝਾਇਆ ਗਿਆ। ਉਹਨਾਂ ਨੇ ਕਿਹਾ ਕਿ ਗੱਡੀ ਤਾਂ ਸਾਰੀ ਨੁਕਸਾਨੀ ਗਈ ਪਰ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਜਿਸ ਹਿਸਾਬ ਨਾਲ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਬਚਣ ਦਾ ਕੋਈ ਆਸਾਰ ਨਹੀਂ ਸੀ ਪਰ ਪਰਮਾਤਮਾ ਬੜਾ ਦਿਆਲੂ ਹੈ ਜੋ ਹਰ ਸਮੇਂ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਅੰਗ ਸੰਗ ਰਹਿੰਦਾ ਹੈ। ਸੋ ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸਿਮਰਨ ਕਰਿਆ ਕਰੋ। ਬੁਰਾ ਭਲਾ ਉਹ ਸਭ ਦੇਖਦਾ ਹੈ।
  • Related Posts

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    Leave a Reply

    Your email address will not be published. Required fields are marked *