ਦੋਦਾ, 09 ਜੂਨ (ਲਖਵੀਰ ਸਿੰਘ ਧੂਲਕੋਟੀਆ)-ਭਾਰਤੀ ਕਿਸਾਨ ਨੇ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪਿੰਡ ਧੂਲਕੋਟ ਦੀ ਜ਼ਮੀਨੀ ਦਾਖਲ ਛੇਵੀਂ ਵਾਰ ਖੇਤ ਚ ਰੋਕਿਆ।ਭਾਵੇਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਤੇ ਤਹਿਸੀਲ ਦਾਰ ਦੋਦਾ ਸਮੇਤ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਲੈਣ ਆਉਣਾ ਸੀ ਜਿਸ ਨੂੰ ਕਿਸਾਨਾਂ ਦੇ ਇੱਕਠ ਕਰਕੇ ਮੌਕੇ ਤੇ ਕੋਈ ਵੀ ਅਧਿਕਾਰੀ ਨਹੀਂ ਆਇਆ ਉਨ੍ਹਾਂ ਕਿਹਾ ਕਿ ਅਜਿਹੀਆਂ ਕਰਜ਼ੇ ਬਦਲੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਪਿੰਡ ਧੂਲਕੋਟ ਚ ਕਿਸਾਨਾਂ ਵੱਲੋਂ ਰੋਸ ਰੈਲੀ ਤੇ ਮੁਜਾਹਰਾ ਕੱਢਿਆ ਤੇ ਲੋਕਾਂ ਨੂੰ ਕਰਜ਼ੇ ਬਦਲੇ ਭੂ ਮਾਫ਼ੀਆ ਤੋਂ ਜ਼ਮੀਨਾਂ ਬਚਾਉਣ ਦੀ ਅਪੀਲ ਵੀ ਕੀਤੀ ਅਤੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਂਸ ਸਿੰਘ ਸਿੰਘੇਵਾਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਸਹਾਇਕ ਸਕੱਤਰ ਗਿੱਦੜਬਾਹਾ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਦੱਸਿਆ ਕਿ ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਕਿਸਾਨ ਆਗੂ ਹਰਪਾਲ ਸਿੰਘ ਚੀਮਾ ਧੂਲਕੋਟ ਦੇ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਦਾ ਸੰਨ 2000 ਤੋਂ ਪਹਿਲਾਂ ਤੋਂ ਪਿਤਾ ਬਲਦੇਵ ਸਾਬਕਾ ਸਰਪੰਚ ਧੂਲਕੋਟ ਨਾਲ ਪਿਓ ਦਾਦੇ ਤੋਂ ਪਹਿਲਾਂ ਦਾ ਆਪਣੇ ਆੜਤੀ ਸੋਹਣ ਲਾਲ ਕਾਉਣੀ ਹਾਲ ਅਬਾਦ ਮੁਕਤਸਰ ਨਾਲ ਫਸਲਾਂ ਵੇਚਣ ਦਾ ਲੈਣ ਦੇਣ ਚੱਲਦਾ ਸੀ ਜਿਸ ਤੇ ਚੱਲਦਿਆਂ ਸੰਨ 2000 ਚ 5 ਏਕੜ ਜ਼ਮੀਨ 12 ਲੱਖ ਰੁਪਏ ਬਣਾ ਕੇ ਬੈਅ ਕਰਵਾ ਲਈ ਦੋ ਸਾਲ ਬਾਅਦ ਫਿਰ ਵਿਆਜ ਪੜ ਵਿਆਜ਼ ਲਾਕੇ 5 ਏਕੜ ਹੋਰ ਜਮੀਨ ਕੁਲ ਦਸ ਏਕੜ ਜਮੀਨ ਆੜਤੀਏ ਨੇ ਬੈਅ ਕਰਵਾ ਲਈ ਸੀ ਕਰੀਬ 2005 ਚ ਪੰਜ ਏਕੜ ਜਮੀਨ ਨਵਤੇਜ ਸਿੰਘ ਕਾਉਣੀ ਦੀ ਸਿਆਸੀ ਸ਼ਹਿ ਤੇ ਭੂ ਮਾਫੀਆ ਕਿਸਾਨ ਚੰਦ ਸਿੰਘ ਨੇ ਖਰੀਦ ਲਈ ਜਮੀਨ ਖਰੀਦਣ ਤੋਂ ਪਹਿਲਾਂ ਪੰਚਾਇਤੀ ਤੌਰ ਤੇ ਘਰ ਜਾ ਕੇ ਵਰਜਿਤ ਵੀ ਕੀਤਾ ਗਿਆ ਕਿਸਾਨ ਜਥੇਬੰਦੀਆਂ ਦੇ ਅਸੂਲਾਂ ਤੋਂ ਉਲਟ ਜਾ ਕੇ ਸਸਤੇ ਭਾਅ ਜਮੀਨ ਖਰੀਦ ਲਈ ਇਸ ਤੋਂ ਪਰੇਸ਼ਾਨ ਬਲਦੇਵ ਸਿੰਘ ਸਾਬਕਾ ਸਰਪੰਚ ਧੂਲਕੋਟ ਸਲਫਾਸ ਖਾ ਕੇ ਖੁਦਕਸ਼ੀ ਕਰ ਗਿਆ ਭਾਵੇਂ ਸਿਆਸੀ ਤੇ ਪੈਸੇ ਦੇ ਜ਼ੋਰ ਫੌਜਦਾਰੀ ਕੇਸ ਚੋਂ ਅਦਾਲਤ ਨੇ ਆੜ੍ਹਤੀ ਸਮੇਤ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਪਰ ਜ਼ਮੀਨੀ ਕੇਸ ਚਲਦਾ ਹੋਣ ਦੇ ਬਾਵਜੂਦ ਹਾਈਕੋਰਟ ਦੇ ਹੁਕਮਾਂ ਤੇ ਅੱਜ ਛੇਵੀਂ ਵਾਰ ਜ਼ਮੀਨੀ ਦਖਲ ਲਿਆਂਦਾ ਸੀ ਜਿਸ ਨੂੰ ਜਥੇਬੰਦੀ ਕਿਸੇ ਕੀਮਤ ਤੇ ਦਖਲ ਨਹੀਂ ਹੋਣ ਦਿੱਤਾ ਜਾਵੇਗਾ ਲੰਬੇ ਸਮੇਂ ਤੋ ਲੜਾਈ ਲੜੀ ਜਾ ਰਹੀ ਹੈ ਭਵਿੱਖ ਵਿੱਚ ਵੀ ਸੰਘਰਸ਼ ਜਾਰੀ ਰਹੇਗਾ। ਮੌਕੇ ਤੇ ਕੋਈ ਅਧਿਕਾਰੀ ਨਹੀਂ ਆਇਆ। ਪਿੰਡ ਧੂਲਕੋਟ ਚ ਰੋਸ਼ ਰੈਲੀ ਕਰਕੇ ਰੋਸ਼ ਮੁਜਾਹਰਾ ਕੱਢਿਆ ਇਸ ਮੌਕੇ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਲੰਬੀ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ ਜਗਸੀਰ ਸਿੰਘ ਗੱਗੜ, ਗੁਰਤੇਜ ਸਿੰਘ ਖੁੱਡੀਆਂ ਪਿੱਪਲ ਸਿੰਘ ਕੱਖਾਂ ਵਾਲੀ ਗੂਰਸੇਵਕ ਸਿੰਘ ਲੰਬੀ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਕਾਲਾ ਸਿੰਘ ਖਾਲਸਾ ਜਗਰੂਪ ਸਿੰਘ ਧੂਲਕੋਟ ਸੁਖਰਾਜ ਸਿੰਘ ਰਹੂੜਿਆਂ ਵਾਲੀ ਜਗਰਾਜ ਸਿੰਘ ਸੁਖ਼ਨਾ ਸੇਵਾ ਸਿੰਘ ਭਲਾਈਆਣਾ ਜਸਵੀਰ ਸਿੰਘ ਪਪਲਾ ਮਲਕੀਤ ਸਿੰਘ ਦੋਦਾ ਮੱਘਰ ਸਿੰਘ ਬੋਹੜ ਸਿੰਘ ਜਗਸੀਰ ਸਿੰਘ ਖਾਲਸਾ ਕੋਟਲੀ ਰਣਜੀਤ ਸਿੰਘ ਖਾਲਸਾ ਕੁੰਦਨ ਸਿੰਘ ਬੁੱਟਰ ਬਖੂਹਾ ਭਾਕਿਯੂ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ ਰਿਸ਼ਤੇ ਦਾਰ ਰਾਜ ਸਿੰਘ ਧੰਨਵੀਰ ਮਹਿਮਾ ਸਰਜਾ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਸ਼ਾਮਲ ਸਨ।





