ਪੀੜ੍ਹਤਾਂ ਨੂੰ ਇਨਸਾਫ ਦੁਆਉਣ ਲਈ ਮਜ਼ਦੂਰ ਆਗੂਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਕਪਤਾਨ ਨੂੰ ਮਿਲਿਆ

Spread the love

ਸ਼੍ਰੀ ਮੁਕਤਸਰ ਸਾÇਾਹਬ, 19 ਮਈ ()- ਪਿੰਡ ਖੂਨਣ ਖ਼ੁਰਦ ਦੇ ਮਜਦੂਰ ਸੋਨੀ ਕੁਮਾਰ ਪੁੱਤਰ ਮੁਨਸ਼ੀ ਰਾਮ ਤਰਸੇਮ ਕੁਮਾਰ ਵਗੈਰਾ ਦੀ ਪਿੰਡ ਦੇ ਸਿਆਸੀ ਆਗੂਆਂ ਦੀ ਸ਼ਹਿ ਤੇ ਜਗਸੀਰ ਸਿੰਘ ਵਗੈਰਾ ਵੱਲੋਂ ਕੁੱਟਮਾਰ ਕਰਨ ਬਾਅਦ ਉਲਟਾ ਪੀੜ੍ਹਤਾਂ ’ਤੇ ਹੀ ਕਾਰਵਾਈ ਕਰਾਉਣ ਦੇ ਵਿਰੁੱਧ ਵਿੱਚ ਅਤੇ ਸੋਨੀ ਕੁਮਾਰ ਵਗੈਰਾ ਦੀ ਦੇ ਸੱਟਾਂ ਵੱਜਣ ਦੇ ਬਾਵਜੂਦ ਵੀ ਦੋਸ਼ੀਆਂ ’ਤੇ ਪਰਚਾ ਦਰਜ ਨਾ ਹੋਣ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਵਫਦ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ। ਇਸ ਮੌਕੇ ਮਜ਼ਦੂਰ ਆਗੂਆਂ ਨੇ ਪੁਲਿਸ ਦੀ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਲਗਾਉਦੇ ਹੋਏ ਦੋਸ਼ ਲਗਾਏ ਕਿ ਪੁਲਿਸ ਵੱਲੋ ਸਿਆਸੀ ਸ਼ਹਿ ’ਤੇ ਪੀੜ੍ਹਤਾਂ ਨੂੰ ਇੰਨਸਾਫ਼ ਦੇਣ ਵਿੱਚ ਟਾਲ ਮਲੋਟ ਕੀਤੀ ਜਾ ਰਹੀ ਹੈ ਤੇ ਪੀੜ੍ਹਤ ਧਿਰ ਦੇ ਸੱਟਾਂ ਲੱਗਣ ਦੇ ਬਾਵਜੂਦ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਜਗ੍ਹਾ ਪੀੜਤਾਂ ਨੂੰ ਹੀ ਫੜਨ ਵਾਸਤੇ ਛਾਪੇਮਾਰੀ ਕਰ ਰਹੀ ਹੈ। ਮਜ਼ਦੂਰ ਵਫਦ ਦੀ ਗੱਲਬਾਤ ਸੁਣਨ ਤੋਂ ਬਾਅਦ ਐਸਐਸਪੀ ਸਾਹਿਬ ਨੇ ਇਸ ਮਾਮਲੇ ਦੀ ਪੂਰੀ ਜਾਂਚ ਲਈ ਐਸਪੀਡੀ ਨਵੀਨ ਕੁਮਾਰ ਦੀ ਡਿਊਟੀ ਲਗਾਈ ਹੈ ਕਿ ਉਹ ਪੜਤਾਲ ਕਰਕੇ ਮਾਮਲੇ ਦਾ ਹੱਲ ਕਰਨ ਅਤੇ ਨਾਲ ਹੀ ਖੇਤ ਮਜ਼ਦੂਰ ਜਥੇਬੰਦੀ ਦਾ ਵਫਤ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਉਹਨਾਂ ਮੰਗ ਕੀਤੀ ਕਿ ਪੀੜਤਾਂ ਦੇ ਸਿਰ ਵਿੱਚ ਸੱਟ ਹੋਣ ਦੇ ਬਾਵਜੂਦ ਐਮ ਐਲ ਆਰ ਦੀ ਧਾਰਾ ਵਿੱਚ ਸਿਰਫ 23 ਹੀ ਹੀ ਦਰਜ ਕੀਤੀ ਗਈ ਹੈ ਉਹਨਾਂ ਸਿਵਲ ਸਰਜਨ ਤੋਂ ਮੰਗ ਕੀਤੀ ਕਿ ਡਾਕਟਰਾਂ ਦੀ ਟੀਮ ਦਾ ਇੱਕ ਪੈਨਲ ਬਣਾ ਕੇ ਪੀੜ੍ਹਤਾਂ ਦੇ ਵੱਜੀਆਂ ਸੱਟਾਂ ਦੀ ਮੁੜ ਤੋਂ ਮੈਡੀਕਲ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਧਰਾਵਾਂ ਲਾ ਕੇ ਪੀੜਤਾਂ ਨੂੰ ਇਨਸਾਫ ਦਵਾਇਆ ਜਾਵੇ। ਇਸ ਮੌਕੇ ਜਿਲਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲਾ ਕਮੇਟੀ ਦੀ ਤਰਫੋਂ ਜ਼ਿਲਾ ਖਜਾਨਚੀ ਬਾਜ ਸਿੰਘ ਭੁੱਟੀ ਵਾਲਾ ਕਾਲਾ ਸਿੰਘ ਅਤੇ ਰਾਜਾ ਸਿੰਘ ਖੂਨਣ ਖੁਰਦ, ਕਾਕਾ ਸਿੰਘ ਖੁੰਡੇ ਹਲਾਲ, ਤਰਸੇਮ ਸਿੰਘ ਖੁੰਡੇ ਹਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੂਨਣ ਖੁਰਦ ਤੋਂ ਮਰਦ ਔਰਤਾਂ ਸ਼ਾਮਿਲ ਸਨ। ਵਫਦ ਨੇ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਜੇਕਰ ਮਜ਼ਦੂਰਾਂ ਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਯੂਨੀਅਨ ਦੀ ਅਗਵਾਈ ਵਿੱਚ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋ ਜਾਣਗੇ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *