ਮਿਲੀਭੁਗਤ ਕਰਕੇ ਨਜਾਇਜ ਕਬਜੇ ਕਰਵਾਉਣ ਚ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਨਗਰ ਕੌਂਸਲ ਅਮਲਾ ਫਿਰੋਜ਼ਪੁਰ।

Spread the love

ਫਿਰੋਜ਼ਪੁਰ 4 ਅਪ੍ਰੈਲ (ਅਸ਼ੋਕ ਭਾਰਦਵਾਜ) ਨਗਰ ਕੌਸਲ ਫਿਰੋਜ਼ਪੁਰ ਜੋ ਕਿ ਆਪਣੀਆਂ ਨਾਕਾਮੀਆਂ ਨੂੰ ਲੈ ਕੇ ਹਮੇਸ਼ਾ ਹੀ ਅਖਬਾਰਾਂ ਦੀਆਂ ਸੁਰਖੀਆ ਚ ਛਾਇਆ ਰਹਿੰਦਾ ਹੈ ਹਰ ਦਿਨ ਕੋਈ ਨਾ ਕੋਈ ਨਾਕਾਮੀ ਇਥੇ ਅਕਸਰ ਦੇਖਣ ਨੂੰ ਮਿਲਦੀ ਰਹਿੰਦੀ ਹੈ। ਸਾਡੇ ਅਦਾਰੇ ਵਲੋ ਪਹਿਲਾਂ ਵੀ ਕਈ ਵਾਰ ਨਗਰ ਕੌਂਸਲ ਫਿਰੋਜ਼ਪੁਰ ਦੀ ਹਦੂਦ ਅੰਦਰ ਕੀਤੇ ਗਏ ਨਜਾਇਜ ਕਬਜਿਆ ਨੂੰ ਲੈ ਕੇ ਖਬਰਾਂ ਨਸ਼ਰ ਕੀਤੀਆਂ ਗਈਆਂ ਸਨ ਪਰ ਨਗਰ ਕੌਂਸਲ ਫਿਰੋਜ਼ਪੁਰ ਦਾ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ ਪਤਾ ਨਹੀ ਕਿਸ ਮਜਬੂਰੀ ਕਾਰਨ ਇਹ ਅਮਲਾ ਕਬਜਾਕਾਰਾਂ ਤੇ ਕਾਰਵਾਈ ਕਰਨ ਲਈ ਬੇਬਸ ਰਹਿੰਦਾ ਹੈ। ਜੇਕਰ ਗੱਲ ਕੀਤੀ ਜਾਏ ਗਲੀਆਂ ਚ ਬਣੇ ਥੜੇ,ਬਾਜਾਰਾਂ ਤੇ ਰੋਡਾਂ ਦੇ ਨਾਲ ਬਣੇ ਪੈਦਲ ਮਾਰਗੀ ਰਸਤੇ,ਬਿਲਡਿੰਗਾਂ ਅੱਗੇ ਬਣੇ ਰਸਤਿਆ ਆਦਿ ਤੇ ਸੰਗਲ ਲਗਾ ਕੇ ਰਸਤੇ ਨੂੰ ਬੰਦ ਕਰਨਾ ਆਦਿ ਦੀ ਤਾਂ ਇਹ ਮੁੱਦੇ ਆਮ ਜਿਹੇ ਹੋ ਕੇ ਰਹਿ ਗਏ ਹਨ ਕਿਉਕਿ ਇਹਨਾਂ ਮੁਦਿਆ ਪ੍ਰਤੀ ਨਗਰ ਕੌਂਸਲ ਫਿਰੋਜ਼ਪੁਰ ਅਮਲੇ ਦੀ ਚੁੱਪੀ ਬਹੁਤ ਕੁੱਝ ਬਿਆਨ ਕਰਦੀ ਹੈ। ਹੁਣ ਗੱਲ ਕੀਤੀ ਜਾਏ ਨਗਰ ਕੌਂਸਲ ਫਿਰੋਜ਼ਪੁਰ ਦੀ ਹਦੂਦ ਅੰਦਰ ਬਣੀਆਂ ਨਗਰ ਕੌਂਸਲ ਦੀਆਂ ਦੁਕਾਨਾਂ ਜੋ ਕਿ ਵੱਖ ਵੱਖ ਕਿਰਾਏਦਾਰਾਂ ਵਲੋ ਕਿਰਾਏ ਤੇ ਲਈ ਗਈਆਂ ਹਨ ਜੋ ਕਿ ਬੜੇ ਪੁਰਾਣੇ ਸਮੇ ਤੋ ਹੀ ਕਿਰਾਏ ਤੇ ਚੱਲ ਰਹੀਆਂ ਹਨ ਨਗਰ ਕੌਂਸਲ ਫਿਰੋਜ਼ਪੁਰ ਦੀ ਹਦੂਦ ਅੰਦਰ ਕੁੱਝ ਅਜਿਹੀਆਂ ਵੀ ਦੁਕਾਨਾਂ ਹਨ ਜਿੰਨਾ ਦਾ ਜਿਕਰ ਤੱਕ ਵੀ ਸਰਕਾਰੀ ਰਜਿਸਟਰਾਂ ਚ ਨਹੀ ਹੈ ਤੇ ਲੋਕਾਂ ਨੇ ਨਜਾਇਜ ਤੋਰ ਤੇ ਕਬਜਾ ਕੀਤਾ ਹੋਇਆ ਹੈ। ਹੁਣ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਨਗਰ ਕੌਂਸਲ ਫਿਰੋਜ਼ਪੁਰ ਦੀ ਹਦੂਦ ਅੰਦਰ ਕੁੱਝ ਕੁ ਅਜਿਹੀਆਂ ਵੀ ਦੁਕਾਨਾਂ ਬਣੀਆਂ ਹੋਈਆ ਹਨ ਜਿੰਨਾ ਦੇ ਅੱਗੇ ਵਰਾਂਡੇ ਪਾਏ ਹੋਏ ਹਨ ਤਾਂ ਕਿ ਇਹਨਾਂ ਦੁਕਾਨਾਂ ਤੇ ਆਉਣ ਵਾਲੇ ਕਿਸੇ ਵੀ ਗ੍ਰਾਹਕ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਭਾਵ ਕਿ ਇਹ ਵਰਾਂਡੇ ਵੀ ਲੋਕਾਂ ਲਈ ਪੈਦਲ ਮਾਰਗੀ ਰਸਤੇ ਬਣਾਏ ਹੋਏ ਸਨ ਪਰ ਪਤਾ ਨਹੀ ਇਹਨਾਂ ਵਰਾਂਡੇ ਵਾਲੀਆਂ ਦੁਕਾਨਾਂ ਦੇ ਕਿਰਾਏਦਾਰਾਂ ਵਲੋ ਇਹਨਾਂ ਵਰਾਂਡਿਆਂ ਨੂੰ ਕਿਸ ਦੀ ਮਿਲੀਭੁਗਤ ਨਾਲ ਆਪਣੇ ਅੰਡਰ ਲੈ ਕੇ ਦੁਕਾਨਾਂ ਦੇ ਸ਼ਟਰ ਹੀ ਇਹਨਾਂ ਵਰਾਂਡਿਆ ਅੱਗੇ ਲਗਾਏ ਗਏ ਹਨ ਜੋ ਕਿ ਕਾਨੂੰਨਨ ਤੋਰ ਤੇ ਬਿਲਕੁਲ ਗਲਤ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਹਨਾਂ ਦੁਕਾਨਾਂ ਦਾ ਕਿਰਾਇਆ ਸਿਰਫ ਤੇ ਸਿਰਫ ਦੁਕਾਨ ਦਾ ਹੀ ਵਸੂਲਿਆ ਜਾਂਦਾ ਹੈ ਨਾ ਕਿ ਵਰਾਂਡਿਆ ਦਾ ਜੇਕਰ ਦੁਕਾਨਦਾਰ ਅੱਗੇ ਬਣੇ ਵਰਾਂਡਿਆ ਨੂੰ ਆਪਣੀ ਵਰਤੋ ਵਿੱਚ ਲੈ ਕੇ ਆਉਦਾ ਹੈ ਤਾਂ ਬਕਾਇਦਾ ਉਸਨੂੰ ਨਗਰ ਕੌਂਸਲ ਦੇ ਧਿਆਨ ਚ ਲਿਆਉਣਾ ਜਰੂਰੀ ਹੈ ਤੇ ਉਸਦਾ ਬਣਦਾ ਕਿਰਾਇਆ ਦੇਣ ਦਾ ਪਾਬੰਦ ਰਹਿੰਦਾ ਹੈ ਪਰ ਜਿਆਦਾਤਰ ਦੁਕਾਨਦਾਰਾਂ ਵਲੋ ਹੁਕਮਾਂ ਨੂੰ ਛਿੱਕੇ ਟੰਗ ਕੇ ਨਜਾਇਜ ਕਬਜਿਆ ਦੀ ਭਰਮਾਰ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਤੇ ਨਗਰ ਕੋਸਲ ਫਿਰੋਜ਼ਪੁਰ ਦੇ ਅਮਲੇ ਦੀ ਮਿਲੀਭੁਗਤ ਨਾਲ ਕੁਝ ਕੁ ਦੁਕਾਨਦਾਰਾਂ ਵਲੋ ਕਈ ਮੰਜ਼ਿਲਾਂ ਦੀ ਨਜਾਇਜ ਉਸਾਰੀ ਵੀ ਕੀਤੀ ਗਈ ਤੇ ਉਹਨਾਂ ਮੰਜ਼ਿਲਾਂ ਜਾਂ ਇਮਾਰਤਾਂ ਦਾ ਟੈਕਸ ਵੀ ਨਹੀ ਜਮਾ ਕਰਵਾਇਆ ਜਾ ਰਿਹਾ। ਨਜਾਇਜ ਕਬਜਿਆ ਕਾਰਨ ਜਿਥੇ ਨਗਰ ਕੌਂਸਲ ਦੀ ਰੈਵੀਨਿਊ ਨੂੰ ਚੂਨਾ ਲਗਾਇਆ ਜਾ ਰਿਹਾ ਉਥੇ ਹੀ ਸਰਕਾਰ ਨੂੰ ਵੀ ਇਹ ਬਹੁਤ ਵੱਡੀ ਚੁਣੋਤੀ ਹੈ। ਇਸ ਬਾਬਤ ਜਦੋ ਕਾਰਜ ਸਾਧਕ ਅਫਸਰ ਮੈਡਮ ਪੂਨਮ ਭਟਨਾਗਰ ਨਾਲ ਫੋਨ ਜਰੀਏ ਰਾਬਤਾ ਕਾਇਮ ਕਰਨਾ ਚਾਹਿਆ ਤਾਂ ਉਹਨਾਂ ਫੋਨ ਚੁੱਕਣਾ ਜਰੂਰੀ ਨਹੀ ਸਮਝਿਆ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਖਬਰ ਲੱਗਣ ਤੋ ਬਾਅਦ ਅਮਲੇ ਵਲੋ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਾਂ ਪਹਿਲਾਂ ਦੀ ਤਰਾ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ।

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *