ਸ੍ਰੀ ਮੁਕਤਸਰ ਸਾਹਿਬ, 30 ਜੁਲਾਈ ()- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁੱਖ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ”ਦੇ ਤਹਿਤ ਅਖਿਲ ਚੌਧਰੀ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਥਾਨਕ ਪੁਲਿਸ ਨੇ ਨਸ਼ਿਆਂ ਖਿਲਾਫ ਲੜਾਈ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ.ਪੀ.(ਡੀ.) ਅਤੇ ਡੀ.ਐੱਸ.ਪੀ.(ਡੀ.) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਆਪਣੇ ਇੰਚਾਰਜ ਦੀ ਅਗਵਾਈ ਹੇਠ ਯੋਜਨਾ ਬੱਧ ਢੰਗ ਨਾਲ ਕੀਤੀ ਕਾਰਵਾਈ ਦੌਰਾਨ 03 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਗਿਰਫ਼ਤਾਰ ਕੀਤੇ ਗਏ ਸ਼ਕੀ ਵਿਅਕਤੀਆਂ ਅਤੇ ਉਨ•ਾਂ ਦੇ ਵਾਹਨ ਦੀ ਚੋਖੀ ਤਲਾਸ਼ੀ ਦੌਰਾਨ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇਹ ਕਾਰਵਾਈ ਸੀ.ਆਈ.ਏ. ਯੂਨਿਟ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਨਤੀਜੇ ਵਜੋਂ ਹੋਈ ਤੇ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅਵਤਾਰ ਸਿੰਘ ਉਰਫ ਲੱਭਾ ਬਾਬਾ, ਜੋ ਗ੍ਰਿਫ਼ਤਾਰ ਵਿਅਕਤੀਆਂ ਵਿੱਚੋਂ ਇੱਕ ਹੈ, ਪਿਛਲੇ ਸਮੇਂ ਵਿੱਚ ਗੈਰਕਾਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ ਸੀ.ਆਈ.ਏ. ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਮਾਨਤ ‘ਤੇ ਰਿਹਾਈ ਤੋਂ ਬਾਅਦ ਉਸ ਦੀ ਗਤੀਵਿਧੀਆਂ ਉੱਤੇ ਕੜੀ ਨਿਗਰਾਨੀ ਰੱਖੀ ਗਈ। ਵਿਸ਼ਵਾਸਯੋਗ ਖੁਫੀਆ ਇੰਪੁੱਟਸ ਅਤੇ ਟੈਕਨੀਕਲ ਸਰਵੇਲੈਂਸ ਨੇ ਉਸ ਦੀ ਨਵੇਂ ਸਿਰੇ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ। ਇਹਨਾਂ ਵਿਕਾਸਾਂ ਨੂੰ ਧਿਆਨ ਵਿੱਚ ਰੱਖਦਿਆਂ ਸੀ.ਆਈ.ਏ.-1 ਯੂਨਿਟ ਵੱਲੋਂ ਉਸ ਦੀ ਹਲਚਲ ‘ਤੇ ਗੁਪਤ ਪਰ ਨਜ਼ਦੀਕੀ ਨਿਗਰਾਨੀ ਕੀਤੀ ਗਈ। ਘਟਨਾ ਵਾਲੇ ਦਿਨ, ਨਸ਼ਾ ਲਿਜਾਣ ਵਾਲੀ ਗੱਡੀ ਬਾਰੇ ਮਿਲੀ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਵੱਲੋਂ ਇਲਾਕੇ ਵਿੱਚ ਰੋਟੀਨ ਚੈਕਿੰਗ ਦੌਰਾਨ ਇੱਕ ਸ਼ੱਕੀ ਗੱਡੀ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮੌਕੇ ਉਨ•ਾਂ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਨਸ਼ਾ ਖੇਪ ਹੋਰ ਜ਼ਿਲਿ•ਆਂ ਨਾਲ ਜੁੜੇ ਹੋਏ ਇੰਟਰ-ਡਿਸਟ੍ਰਿਕਟ ਨੈੱਟਵਰਕ ਦਾ ਹਿੱਸਾ ਹੋ ਸਕਦੀ ਹੈ। ਇਸ ਮਾਮਲੇ ਦੇ ਦੂਜੇ ਅਤੇ ਤੀਸਰੇ ਦੋਸ਼ੀ ਦੀ ਪਹਿਚਾਣ ਰਿੰਕੂ ਸਿੰਘ, ਪੁੱਤਰ ਸੁਖਦੇਵ ਸਿੰਘ, ਨਿਵਾਸੀ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਮਾਹਿਰ ਉਰਫ ਮੀਤ, ਪੁੱਤਰ ਜਤਿੰਦਰ ਕੁਮਾਰ, ਨਿਵਾਸੀ ਕੋਟਲੀ ਰੋਡ, ਸ੍ਰੀ ਮੁਕਤਸਰ ਸਾਹਿਬ ਵਜੋ ਹੋਈ ਹੈ। ਜਿਨ•ਾਂ ਦੇ ਖਿਲਾ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜ਼ਿਲ•ਾ ਪੁਲਿਸ ਕਪਤਾਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਵਿੱਚ ਆਪਣਾ ਸਹਿਯੋਗ ਦੇਣ। ਜਨਤਾ ਵੱਲੋਂ ਦਿੱਤੀ ਗਈ ਸਮੇਂ ਸਿਰ ਜਾਣਕਾਰੀ ਨਸ਼ਾ ਗਿਰੋਹਾਂ ਦੇ ਨਾਸ਼ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਤੁਹਾਡੀ ਪਛਾਣ ਨੂੰ ਪੂਰੀ ਤਰ•ਾਂ ਗੁਪਤ ਰੱਖਿਆ ਜਾਵੇਗਾ।






