ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਦੀ ਫਿਰਾਕ ’ਚ ਬੈਠਾ ਗਿਰੋਹ ਵਾਰਦਾਤ ਕਰਨ ਤੋਂ ਪਹਿਲਾਂ ਹੀ ਕਾਬੂ

Spread the love
ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ) :- ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਸਦਰ ਕੋਟਕਪੂਰਾ ਵੱਲੋਂ ਰਾਹਗੀਰਾ ਪਾਸੋ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਦੇ 05 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਜਤਿੰਦਰ ਸਿੰਘ ਡੀ.ਐਸ.ਪੀ(ਸ.ਡ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਨਵਰਿੰਦਰ ਸਿੰਘ, ਆਕਾਸ਼ਦੀਪ ਸਿੰਘ ਅਤੇ ਰਾਜਵਿੰਦਰ ਸਿੰਘ ਜੋ ਕਿ ਫਰੀਦਕੋਟ ਦੇ ਪਿੰਡ ਸੰਧਵਾਂ ਨਾਲ ਸਬੰਧਿਤ ਹਨ ਅਤੇ ਜਤਿੰਦਰ ਮਾਲੀ ਜੋ ਕਿ ਪਿੰਡ ਹਰੀ ਨੋ ਅਤੇ ਅਜੇ ਕੁਮਾਰ ਜੋ ਕਿ ਕ੍ਰਿਸ਼ਨਾ ਨਗਰ ਕੋਟਕਪੂਰਾ ਦੇ ਨਿਵਾਸੀ ਹਨ। ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਪਾਸੋ ਮਾਰੂ ਹਥਿਆਰ ਜਿਹਨਾ ਵਿੱਚ 01 ਕੁਹਾੜੀ, 01 ਲੋਹੇ ਦਾ ਖੰਡਾ, 02 ਡੰਡੇ ਅਤੇ 01 ਸਰੀਆ ਵੀ ਬਰਾਮਦ ਕੀਤਾ ਗਿਆ ਹੈ। ਕਾਰਵਾਈ ਦੇ ਵੇਰਵੇ ਸਾਝੇ ਕਰਦਿਆ ਉਹਨਾ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੁਪਤ ਜਾਣਕਾਰੀ ਹਾਸਿਲ ਹੋਈ ਸੀ ਕਿ ਇੱਕ ਗਿਰੋਹ ਵਿੱਚ ਸ਼ਾਮਿਲ ਉਪਰੋਕਤ ਦੋਸ਼ੀ ਜਿੰਨਾ ਵਿੱਚ ਜਤਿੰਦਰ ਮਾਲੀ ਇਸ ਗਿਰੋਹ ਦਾ ਸਰਗਨਾਂ ਹੈ ਅਤੇ ਉਕਤਾਨ ਸਾਰੇ ਵਿਅਕਤੀ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਜੋ ਪਿੰਡ ਸੰਧਵਾ ਤੋ ਜਲਾਲੇਆਣਾ ਰੋਡ ਬਾ ਹੱਦ ਪਿੰਡ ਸੰਧਵਾ ਕੱਸੀ ਦੀ ਪੱਟੜੀ ਨਾਲ ਖਾਲੀ ਜਗਾ ਵਿੱਚ ਬੈਠੇ ਹਨ ਅਤੇ ਰਾਹਗੀਰਾਂ ਪਾਸੋ ਲੁੱਟ ਖੋਹ ਕਰਨ ਦੀ ਯੋਜਨਾਂ ਬਣਾ ਰਹੇ ਹਨ ਅਤੇ ਜਿੰਨਾਂ ਪਾਸ ਮਾਰੂ ਹਥਿਆਰ ਹਨ। ਜਿਸ ’ਤੇ ਤੁਰਤ ਕਾਰਵਾਈ ਕਰਦੇ ਹੋਏ ਸ:ਥ ਸੁਖਦੇਵ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਇਹਨਾ ਦੋਸ਼ੀਆਂ ਨੂੰ ਪਿੰਡ ਸੰਧਵਾਂ ਤੋ ਜਲਾਲੇਆਣਾ ਰੋਡ, (ਸੰਧਵਾ ਕੱਸੀ) ਦੀ ਪੱਟੜੀ ਨਾਲ ਖਾਲੀ ਜਗਾ ਵਿੱਚੋ ਮਾਰੂ ਹਥਿਆਰਾ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਜਤਿੰਦਰ ਮਾਲੀ ਇਸ ਗਿਰੋਹ ਦਾ ਮੁੱਖ ਸਰਗਨਾ ਹੈ, ਜਿਸਦੇ ਖਿਲਾਫ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਤਸਕਰੀ ਸਬੰਧੀ ਕੁੱਲ 03 ਮਾਮਲੇ ਦਰਜ ਹਨ, ਜੋ ਹੁਣ ਵੀ ਜੇਲ ਵਿੱਚੋ ਜਮਾਨਤ ਪਰ ਬਾਹਰ ਆਇਆ ਹੋਇਆ ਸੀ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮਕੱਦਮਾ ਨੰਬਰ 124 ਮਿਤੀ 16-07-25 ਅ/ਧ 310(4)/310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *