ਸ਼ਗਨ ਸਕੀਮ ਦੇ ਪੈਸੇ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ- ਹੈਪੀ

Spread the love
 ਬੱਸੀ ਪਠਾਣਾ, 27 ਜੂਨ (ਉਦੇ ਧੀਮਾਨ): ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 13 ਦੇ ਕੌਂਸਲਰ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਹੈਪੀ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਸ਼ਹਿਰ ਬੱਸੀ ਪਠਾਣਾ ਦੇ ਲੋੜਵੰਦ ਪਰਿਵਾਰਾਂ ਦੀ ਸ਼ਗਨ ਸਕੀਮ ਦੇ ਬਕਾਇਆ ਪਏ ਪੈਸਿਆ ਨੂੰ ਜਲਦ ਜਾਰੀ ਕੀਤਾ ਜਾਵੇ। ਕਿਉਂਕਿ ਉਹ ਲੋਕ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ।ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਵਿਆਹ ਕਰ ਕੇ ਸ਼ਗਨ ਸਕੀਮ ਦੇ ਪੈਸੇ ਲੈਣ ਲਈ ਜ਼ਿਲਾ ਭਲਾਈ ਦਫ਼ਤਰ ਵਿਖੇ ਫਾਈਲਾਂ ਜਮ੍ਹਾ ਕਰਵਾਈਅਾ ਹੋਈਆਂ ਹਨ। ਅਜਿਹੇ ਗਰੀਬ ਮਾਪੇ ਨਿਰਾਸ਼ਤਾ ਦੇ ਆਲਮ ’ਚ ਹਨ ਅਤੇ ਅਜੇ ਵੀ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗਰੀਬ ਲੋਕਾਂ ਦੀਆਂ ਵੋਟਾਂ ਵਟੋਰਨ ਲਈ ਅਤੇ ਰਾਜ ਸੱਤਾ ਹਾਸਲ ਕਰਨ ਵਾਸਤੇ ਸੂਬਾ ਸਰਕਾਰ ਨੇ  ਕਈ ਤਰ੍ਹਾਂ ਦੀਆਂ ਭਲਾਈ ਸਕੀਮਾਂ ਚਲਾਉਣ ਦੇ ਦਾਅਵੇ ਕੀਤੇ ਸਨ। ਪਰ ਬਾਅਦ ’ਚ ਸਰਕਾਰਾਂ ਤੋਂ ਪੂਰਾ ਨਹੀਂ ਉਤਰਿਆ ਜਾਂਦਾ ਤੇ ਬਹੁਤ ਸਾਰੀਅਾ ਸਕੀਮਾਂ ਦੀ ਅੱਧਵਾਟੇ ਹੀ ਫੂਕ ਨਿਕਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਦੇ ਵਿਆਹਾਂ ਸਮੇਂ ਲੋਕਾਂ ਤੋਂ ਉਧਾਰ-ਸੁਧਾਰ ਪੈਸੇ ਫਡ਼ ਕੇ ਖਰਚਾ ਕੀਤਾ ਸੀ।ਜਿਨ੍ਹਾਂ ਨੂੰ ਉਨ੍ਹਾਂ ਨੇ ਪੈਸੇ ਵਾਪਸ ਵੀ ਕਰਨੇ ਹਨ। ਉਨ੍ਹਾਂ ਕਿਹਾ ਪਰਿਵਾਰ ਸਬੰਧਤ ਦਫਤਰ ਦੇ ਚੱਕਰ ਲਗਾ ਕੇ ਥੱਕ ਚੁੱਕੇ ਹਨ ।ਹਰ ਵਾਰੀ ਉਨ੍ਹਾਂ ਨੂੰ ਲਾਰੇ ਲਗਾ ਕੇ ਇਹ ਕਿਹਾ ਜਾਂਦਾ ਹੈ ਕਿ ਕੁਝ ਦਿਨਾਂ ਤਕ ਤੁਹਾਡੇ ਪੈਸੇ ਪਹੁੰਚ ਜਾਣਗੇ। ਪਰ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵੀ ਸਭ ਕੁਝ ਪਿਛਲੀਆਂ ਸਰਕਾਰਾਂ ਵਾਂਗ ਚੱਲ ਰਿਹਾ ਹੈ। ਗਰੀਬਾਂ ਨੂੰ ਜਿਵੇਂ ਪਿਛਲੀਆ ਸਰਕਾਰਾਂ ਵਿੱਚ ਸਹੂਲਤਾਂ ਲੈਣ ਦੇ ਲਈ ਖੱਜਲ ਖੁਆਰ ਹੋਣਾ ਪੈਂਦਾ ਸੀ, ਉਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਝੂਠੀ ਵਾਹ ਵਾਹ ਖੱਟਣ ਲਈ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਮਾਜ ਭਲਾਈ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਅਖ਼ਬਾਰ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਅਸਰੀਵਾਦ ਸ਼ਗਨ ਸਕੀਮ ਤਹਿਤ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਜ਼ੋ ਕਿ ਸਰਾਸਰ ਝੂਠ ਹੈ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕਿਸੇ ਵੀ ਲਾਭਪਾਤਰੀ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਪਾਏ ਗਏ।ਉਨ੍ਹਾਂ ਕਿਹਾ ਕਿ ਲੋੜਵੰਦ
ਪਰਿਵਾਰਾਂ ਵੱਲੋਂ ਵਿਆਹ ਤੋਂ ਛੇ ਛੇ ਮਹੀਨੇ ਪੈਸਿਆਂ ਦੀ ਉਡੀਕ ਕਰਨੀ ਪੈਂਦੀ ਹੈ। ਜ਼ੋ ਕੀ ਬਹੁਤ ਮਾੜੀ ਗੱਲ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸਿਰਫ਼ ਝੂਠੇ ਪ੍ਰਚਾਰ ਤੇ ਪੈਸਾ ਖਰਚ ਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਕਰ ਰਹੀ ਹੈ। ਉਨਾਂ ਦੱਸਿਆ ਕਿ ਗੀਤਾ ਰਾਣੀ ਪਤਨੀ ਸਵ:ਵਿਨੋਦ ਠਾਕੁਰ ਵਾਰਡ ਨੰਬਰ 5 ਬਸੀ ਪਠਾਣਾਂ, ਸੰਜੀਵ ਕੁਮਾਰ ਪਿਤਾ ਪ੍ਰਕਾਸ਼ ਚੰਦ ਵਾਸੀ ਸ਼ੇਰਾਂ ਵਾਲਾ ਗੇਟ ਬਸੀ ਪਠਾਣਾਂ, ਨੀਤੂ ਪਤਨੀ ਲੇਟ ਅਸ਼ੋਕ ਕੁਮਾਰ ਵਾਸੀ ਸਿਟੀ ਬਜ਼ਾਰ, ਸੁਖਵਿੰਦਰ ਕੌਰ ਪਤਨੀ ਲੇਟ ਹਰਨੇਕ ਸਿੰਘ ਵਾਸੀ ਪੁਰਾ ਮੁਹੱਲਾ ਵਾਰਡ ਨੰਬਰ 5 ਬਸੀ ਪਠਾਣਾਂ, ਗੁਰਦਿਆਲ ਸਿੰਘ ਪਿਤਾ ਅਮਰ ਸਿੰਘ ਵਾਸੀ ਗੁਰੂਨਾਨਕ ਪੁਰਾ ਬਸੀ ਪਠਾਣਾਂ,ਸਿਮਰਨਜੀਤ ਕੌਰ ਪਤਨੀ ਸਵ:ਪਿਆਰਾ ਸਿੰਘ ਵਾਸੀ ਫਤਿਹਪੁਰ ਜੱਟਾਂ ਜ਼ੋ ਕੀ ਹੁਣ ਤੱਕ ਸ਼ਗਨ ਸਕੀਮ ਦੇ ਪੈਸਿਆਂ ਦੀ ਉਡੀਕ ਕਰ ਰਹੇ ਹਨ।
  • Related Posts

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    ਸਾਲਾਪੁਰ ਚੌਂਕ ਮਾਰਕੀਟ ‘ਚ ਵਾਰ ਵਾਰ ਹੋ ਰਹੀਆਂ ਨੇ ਚੋਰੀਆਂ -ਚੋਰਾਂ ਨੇ ਚੌਕੀਦਾਰ ਨੂੰ ਕੁੱਟਮਾਰ ਕਰਕੇ ਬੰਨ੍ਹਕੇ ਸੁੱਟ ਦਿੱਤਾ

    Spread the love

    Spread the loveਸਿੰਘ ਭਗਵੰਤਪੁਰ, 27 ਸਤੰਬਰ (ਗੁਰਵਿੰਦਰ ਸਿੰਘ ਸੋਨਾ)-ਰੋਪੜ- ਮੋਰਿੰਡਾਂ ਮੇਨ ਰੋਡ ਸਥਿਤ  ਸਾਲਾਪੁਰ ਚੌਂਕ ਦੀ ਮਸ਼ਹੂਰ ਮਾਰਕੀਟ ਜਿੱਥੇ ਕਿ ਆਏ ਦਿਨ ਦੁਕਾਨਾਂ ਦੀਆਂ ਚੋਰੀਆਂ ਦੀਆਂ  ਵਾਰਦਾਤਾਂ ਆਮ ਹੀ ਹੁੰਦੀਆਂ…

    Leave a Reply

    Your email address will not be published. Required fields are marked *