ਸਾਢੇ ਤਿੰਨ ਲੱਖ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਚ ਆਰੋਪੀ ਦੇ ਖਿਲਾਫ ਮਾਮਲਾ ਦਰਜ

Spread the love

ਸ੍ਰੀ ਮੁਕਤਸਰ ਸਾਹਿਬ, 09 ਜੂਨ (ਗੁਰਮੀਤ ਕੁਮਾਰ)- ਘਰ ਵਿੱਚੋਂ ਸਾਢੇ ਤਿੰਨ ਲੱਖ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਚੇ ਥਾਣਾ ਸਿਟੀ ਪੁਲਿਸ ਨੇ ਇੱਕ ਆਰੋਪੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਆਰੋਪੀ ਹਾਲੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਗੁਰਚਰਨ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸੋਥਾ ਹਾਲ ਆਬਾਦ ਗਲੀ ਨੰ: 4 ਗੁਰੂ ਅੰਗਦਦੇਵ ਨਗਰ ਕੋਟਕਪੂਰਾ ਰੋਡ ਮੁਕਤਸਰ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਦੋ ਭਾਈ ਹਨ। ਸਾਡਾ ਸਾਝਾ ਪਰਿਵਾਰ ਹੈ। ਅਸੀ ਦੋਨਾ ਪਰਿਵਾਰਾ ਨੇ ਆਪਣੇ ਘਰ ਵਿੱਚ ਅਜੈ ਪੁੱਤਰ ਬਾਬੂ ਰਾਮ ਵਾਸੀ ਪਿੰਡ ਸਭਾਪੁਰ ਰਾਮ ਨਗਰ ਜਿਲਾ ਮੇਨ ਪੁਰੀ, ਦਿਨੇਸ਼ ਕੁਮਾਰ ਪਿੰਡ ਸ਼ਾਮਪੁਰ ਤਹਿਸੀਲ ਰਿਸ਼ੀਕੇਸ਼ ਜਿਲਾ ਦੇਹਰਾਦੂਨ, ਰਾਣੀ ਪਤਨੀ ਰਤਾਸ਼ ਕੁਮਾਰ, ਬੇਦੋ ਪਤਨੀ ਹੁਕਮ ਚੰਦ ਵਾਸੀਆਨ ਤੇਰੀਆ ਵਾਲੀ ਗਲੀ ਖਾਰਾ ਖੂਹ ਮੰਦਰ ਦੇ ਕੋਲ ਸ੍ਰੀ ਮੁਕਤਸਰ ਸਾਹਿਬ, ਸੁਡੋ ਪਤਨੀ ਵਿਜੈ ਕੁਮਾਰ ਗਊਸ਼ਾਲਾ ਵਾਲੀ ਨੇੜੇ ਬਰਫ ਦੀ ਫੈਕਟਰੀ ਨੂੰ ਬਤੌਰ ਨੌਕਰ ਰੱਖਿਆ ਹੋਇਆ ਹੈ। ਸਾਡੇ ਦੋਨਾ ਪਰਿਵਾਰਾ ਦੇ ਘਰ ਵਿਚ ਕਮਰੇ ਵੱਖਰੇ-2 ਹਨ ਅਸੀ ਸਾਰਾ ਪਰਿਵਾਰ ਮੈ ਤੇ ਮੇਰੇ ਭਰਾ ਹਰਚਰਨ ਸਿੰਘ ਦਾ ਪਰਿਵਾਰ ਕਰੀਬ ਪਿਛਲੇ 15 ਦਿਨਾ ਤੋ ਬਾਹਰ ਗਏ ਹੋਏ ਸੀ। ਅੱਜ ਅਸੀ ਸਾਰਾ ਪਰਿਵਾਰ ਘਰੇ ਆਏ ਤੇ ਆਪੋ ਆਪਣੇ ਕਮਰਿਆ ਵਿੱਚ ਗਏ ਤਾ ਜਦੋ ਅਸੀ ਆਪਣਾ ਕਮਰਾ ਖੋਲਿਆ ਤਾ ਵੇਖਿਆ ਕਿ ਸਾਡੇ ਕਮਰੇ ਵਿੱਚ ਬਣੀਆ ਅਲਮਾਰੀਆ ਦੇ ਲਾਕ ਟੁਟੇ ਹੋਏ ਸਨ ਜਿਹਨਾ ਨੂੰ ਖੌਲ ਕੇ ਵੇਖਿਆ ਤਾ ਉਹਨਾ ਵਿਚੋ ਸਾਡਾ ਕਰੀਬ ਸਾਢੇ ਤਿੰਨ ਲੱਖ ਨਕਦ ਅਤੇ ਸੋਨੇ ਦੇ ਗਹਿਣੇ ਗਾਇਬ ਸੀ ਜਿਸ ਦੀ ਅਸੀ ਸਾਰੇ ਪਰਿਵਾਰ ਨੇ ਪੜਤਾਲ ਕੀਤੀ ਤੇ ਘਰ ਵਿਚ ਹਾਜਰ ਨੋਕਰਾ ਤੋਂ ਪਤਾ ਕੀਤਾ ਤਾ ਸਾਨੂੰ ਪਤਾ ਲੱਗਾ ਕਿ ਸਾਡਾ ਨੌਕਰ ਅਜੇ ਪੁੱਤਰ ਬਾਬੂ ਲਾਲ ਘਰ ਤੋਂ ਗਾਇਬ ਹੈ ਅਤੇ ਉਹਦਾ ਮੋਬਾਈਲ ਫੋਨ ਵੀ ਬੰਦ ਹੈ ਇਹ ਚੋਰੀ ਅਜੇ ਨੇ ਹੀ ਕੀਤੀ ਹੈ। ਪੁਲਿਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *