ਸ਼੍ਰੀ ਮੁਕਤਸਰ ਸਾਹਿਬ, 02 ਜੁਲਾਈ (ਗੁਰਮੀਤ ਕੁਮਾਰ)- ਸਾਰੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਉਤਸ਼ਾਹਿਤ ਨਾ ਕਰਨ ਕਿਉਂਕਿ ਛੋਟੇ ਬੱਚਿਆਂ ਵੱਲੋਂ ਵਾਹਨ ਚਲਾਉਣ ਸਮੇੀ ਹਾਦਸੇ ਵਾਪਰਦੇ ਹਨ ਅਤੇ ਮਨੁੱਖੀ ਖੂਨ ਡੁਲ੍ਹਦਾ ਹੈ। ਬੱਚਿਆਂ ਨੂੰ ਉਦੋਂ ਹੀ ਵਾਹਨ ਚਲਾਉਣ ਲਈ ਦਿੱਦੇ ਜਾਣ, ਜਦੋਂ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਦੀ ਜਾਂਚ ਪੂਰੀ ਤਰ੍ਹਾਂ ਸਿੱਖ ਚੁੱਕੇ ਹੋਣ। ਸਰਕਾਰ ਵੱਲੋਂ ਸੜ੍ਹਕਾਂ ਵਿੱਚ ਮੁੱਖ ਥਾਵਾਂ ’ਤੇ ਨਿਯਮਾਂ ਬਾਰੇ ਜਾਣਕਾਰੀ ਲਿਖੀ ਜਾਵੇ। ਹਰੇਕ ਮੋੜ ’ਤੇ ਮੁੜਨ ਜਾਂ ਨਾ ਮੁੜਨ ਬਾਰੇ ਦੱਸਿਆ ਜਾਵੇ। ਜਦੋਂ ਕਿਸੇ ਵੀ ਵਾਹਨ ਦੀ ਆਰ. ਸੀ. ਦਿੱਤੀ ਜਾਵੇ ਤਾਂ ਸੜ੍ਹਕੀ ਨਿਯਮਾਂ ਸਬੰਧੀ ਇੱਕ ਕਿਤਾਬਚਾ ਵੀ ਦਿੱਤਾ ਜਾਵੇ ਤਾਂ ਜੋ ਹਰੇਕ ਮਾਲਕ ਇਨ੍ਹਾਂ ਤੋਂ ਜਾਣੂ ਹੋ ਸਕੇ। ਜਦੋਂ ਕਿਸੇ ਵੀ ਵਾਹਨ ਦਾ ਬੀਮਾ ਕੀਤਾ ਜਾਵੇ, ਉਦੋ ਵੀ ਇਹ ਕਿਤਾਬਚਾ ਮਾਲਕ ਨੂੰ ਦਿੱਤਾ ਜਾਵੇ। ਗਲ਼ਤ ਪਾਸੇ ਮੁੜਨ ਜਾਂ ਆਉਣ ਵਾਲਿਆਂ ਨਾਲ ਸਖ਼ਤੀ ਕੀਤੀ ਜਾਵੇ।
ਲੋਕਾਂ ’ਚ ਅਨੁਸਾਸ਼ਨ ਕਾਇਮ ਕਰਨ ਲਈ ਸਖ਼ਤੀ ਦੀ ਲੋੜ:
ਲੋਕਾਂ ਵਿੱਚ ਅਨੁਸਾਸ਼ਨ ਕਾਇਮ ਕਰਨ ਲਈ ਸਖ਼ਤੀ ਦੀ ਸਖ਼ਤ ਲੋੜ ਹੈ। ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਆਪਣੀ ਹੀ ਹਿਫਾਜ਼ਤ ਕਰਦੇ ਹਾਂ। ਇਨ੍ਹਾਂ ਦੀ ਪਾਲਣਾ ਕਰੀਏ ਤਾਂ ਕੀਮਤੀ ਜਾਨਾਂ ਬਚ ਸਕਦੀਆਂ ਹਨ। ਬੱਚਿਆਂ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਵਿਕਸਿਤ ਕਰਨ ਦਾ ਕਾਰਜ਼ ਬੱਚੇ ਦੀ ਛੋਟੀ ਉਮਰ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਂ ਅਤੇ ਬਾਪ ਦੋਵਾਂ ਦੀ ਹੁੰਦੀ ਹੈ, ਪਰ ਜ਼ਿਆਦਾ ਸਮਾਂ ਨੇੜੇ ਰਹਿਣ ਕਾਰਨ ਬੱਚੇ ਦੀ ਸ਼ਖਸ਼ੀਅਤ ’ਚ ਨਿਖਾਰ ਲਿਆਉਣ ਲਈ ਜ਼ਿਆਦਾ ਯੋਗਦਾਨ ਮਾਂ ਦਾ ਹੀ ਹੁੰਦਾ ਹੈ। ਮਾਂ ਅਸਲ ’ਚ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ। ਅਨੁਸ਼ਾਸਨ ਦੀ ਪਾਲਣਾ ਵੀ ਬੱਚਿਆਂ ਲਈ ਜ਼ਰੂਰੀ ਹੈ। ਅਨੁਸਾਸ਼ਨ ਤੋਂ ਬਿਨਾਂ ਕੁਝ ਸੰਭਵ ਨਹੀਂ।
ਛੋਟੇ ਬੱਚਿਆਂ ਨੂੰ ਵਾਹਨ ਲੈ ਕੇ ਦੇਣਾ ਮਾਪਿਆਂ ਦੀ ਵੱਡੀ ਗਲਤੀ:
ਛੋਟੇ ਬੱਚਿਆਂ ਨੂੰ ਵਾਹਨ ਲੈ ਕੇ ਦੇਣ ਮਾਪਿਆ ਦੀ ਬਹੁਤ ਵੱਡੀ ਗਲ਼ਤੀ ਹੈ, ਜਿਸ ਦਾ ਖਾਮਿਆਜਾਂ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕਦੇ ਵੀ ਅਜਿਹੀ ਗਲ਼ਤੀ ਨਾ ਕਰਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉੱਚੇ ਆਦਰਸ਼ ਵਾਲਾ ਜੀਵਨ ਜਿਉਣ ਦਾ ਢੰਗ ਦੱਸ ਕੇ ਮਾਪੇ ਬੱਚਿਆਂ ਦੇ ਮਾਰਗ ਦਰਸ਼ਕ ਬਣ ਸਕਦੇ ਹਨ। ਸੂਬੇ ਭਰ ਦੀਆਂ ਸੜ੍ਹਕਾਂ ’ਤੇ ਨਿੱਤ ਰੋਜ਼ ਖਤਰਨਾਖ ਸੜ੍ਹਕੀ ਹਾਦਸੇ ਵਾਪਰ ਰਹੇ ਹਨ ਅਤੇ ਮਨੁੱਖੀ ਖੂਨ ਭੁਲ੍ਹ ਰਿਹਾ ਹੈ। ਇਨ੍ਹਾਂ ਸੜ੍ਹਕੀ ਹਾਦਸਿਆਂ ’ਚ ਕੀਮਤੀ ਮਨੁੱਖੀ ਜਾਨਾਂ ਗੁਆਚ ਰਹੀਆਂ ਹਨ। ਖਾਸ ਕਰਕੇ ਇਨ੍ਹਾਂ ਹਾਦਸਿਆਂ ਵਿੱਚ ਮਰਨ ਵਾਲੇ ਨਿੱਕੇ ਬੱਚਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਇਹ ਅਤਿ ਗੰਭੀਰ ਚਿੰਤਾ ਵਾਲਾ ਮਾਮਲਾ ਹੈ, ਕਿਉਂਕਿ ਨਿੱਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਵਾਹਨ ਲੈ ਕੇ ਦੇਣੇ ਕਿੰਨਾ ਕੁ ਜ਼ਾਇਜ਼ ਹੈ। ਜਦੋਂ ਤੱਕ ਬੱਚਾ ਵਾਹਨ ਚਲਾਉਣ ਦੀਆਂ ਸਾਰੀਆਂ ਸਰਕਾਰੀ ਸ਼ਰਤਾਂ ਪੂਰੀਆਂ ਨਹੀਂ ਕਰਦਾ, ਉਦੋਂ ਤੱਕ ਮਾਪਿਆਂ ਨੂੰ ਚਾਹੀਦਾ ਹੈ, ਕਿ ਉਹ ਆਪਣੇ ਬੱਚਿਆਂ ਨੂੰ ਸਕੂਟਰ, ਮੋਟਰਸਾਇਕਲ, ਕਾਰ ਜੀਪ, ਸਕੂਟੀ ਨਾ ਲੈ ਕੇ ਦੇਵੇ ਪਰ ਅਜਿਹਾ ਹੋ ਨਹੀਂ ਰਿਹਾ। ਜਿਸ ਕਰਕੇ ਨਤੀਜਾ ਬੜ੍ਹਾ ਹੀ ਭਿਆਨਕ ਨਿਕਲਦਾ ਹੈ। ਭਾਵੇਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਲੋਕਾਂ ਨੂੰ ਵਾਰ ਵਾਰ ਅਪੀਲਾਂ ਕਰਦੇ ਰਹਿੰਦੇ ਹਨ, ਕਿ ਛੋਟੇ ਬੱਚਿਆਂ ਨੂੰ ਵਾਹਨ ਨਾ ਲੈ ਕੇ ਦਿੱਤੇ ਜਾਣ, ਪਰ ਇਸ ਦੇ ਬਾਵਜੂਦ ਵੀ ਇਸ ਪਾਸੇ ਕੋਈ ਰੋਕ ਨਹੀਂ ਹੋ ਰਹੀ ਅਤੇ ਅਨੇਕਾਂ ਬੱਚੇ ਸੜ੍ਹਕਾਂ ’ਤੇ ਵਾਹਨ ਦੌੜਾਈ ਫਿਰਦੇ ਹਨ। ਪੰਜਾਬ ਵਿੱਚ ਗੱਡੀਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਤੇ ਨਾਲ ਹੀ ਸੜ੍ਹਕ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਗੱਡੀਆਂ ਨੂੰ ਤੇਜ਼ ਭਜਾਉਣਾ ਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਹੈ। ਜਦੋਂ ਅਚਾਨਕ ਅੱਗੇ ਕੋਈ ਆ ਜਾਵੇ ਤਾਂ ਗੱਡੀ ਨੂੰ ਰੋਕਣਾ ਔਖਾ ਹੋ ਜਾਂਦਾ ਹੈ ਅਤੇ ਹਾਦਸਾ ਵਾਪਰ ਜਾਂਦਾ ਹੈ।
ਹਾਦਸਿਆਂ ਦਾ ਮੁੱਖ ਕਾਰਨ ਟਰੇਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣਾ
ਹਾਦਸਿਆਂ ਦਾ ਮੁੱਖ ਕਾਰਨ ਸੜ੍ਹਕੀ ਆਵਾਜਾਈ ਦੇ ਕਾਇਦੇ ਕਾਨੂੰਨਾਂ ਦੀਆਂ ਧੱਜੀਆ ਉਡਾਉਣਾ ਵੀ ਹੈ। ਗੱਡੀ ਨੂੰ ਤੇਜ਼ ਭਜਾਉਣਾ, ਆਪਣੇ ਹੱਥ ਗੱਡੀ ਨਾ ਚਲਾਉਣਾ ਅਤੇ ਗਲ਼ਤ ਪਾਸਿਓ ਓਵਰਟੇਕ ਕਰਨਾ ਆਮ ਵੇਖਿਆ ਜਾ ਸਕਦਾ ਹੈ। ਗਲ਼ਤ ਪਾਸਿਓ ਆ ਰਹੇ ਸਾਇਕਲ ਅਤੇ ਸਕੂਟਰ ਸਵਾਰ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ। ਲਾਈਨ ਵਿੱਚ ਖੜ੍ਹੇ ਹੋਣਾ ਅਤੇ ਵਾਰੀ ਦੀ ਉਡੀਕ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਮੰਨਿਆ ਜਾਦਾ ਹੈ। ਬਹੁਤਿਆਂ ਦੀ ਕਿਸੇ ਨੇਤਾ ਜਾਂ ਪੁਲਿਸ ਅਫ਼ਸਰ ਨਾਲ ਨੇੜਤਾ ਹੁੰਦੀ ਹੈ। ਜੇਕਰ ਕੋਈ ਪੁਲਿਸ ਵਾਲਾ ਰੋਕਣ ਦਾ ਯਤਨ ਕਰਦਾ ਹੈ, ਤਾਂ ਝੱਟ ਫੋਨ ਉਸ ਦੇ ਕੰਨਾਂ ਨੂੰ ਲਾ ਦਿੱਤਾ ਜਾਂਦਾ ਹੈ। ਸੜ੍ਹਕ ਹਾਦਸਿਆਂ ਨੂੰ ਘੱਟ ਕਰਨ ਲਈ ਜਿਥੇ ਸੜ੍ਹਕੀ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਵਾਈ ਜਾਵੇ, ਉਥੇ ਉਨ੍ਹਾਂ ਬਾਰੇ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ। ਡਰਾਈਵਿੰਗ ਲਾਇਸੈਂਸ ਦੇਣ ਸਮੇਂ ਸਾਰਿਆਂ ਲਈ 2 ਦਿਨਾਂ ਦਾ ਸਿਖਲਾਈ ਕੋਰਸ ਲਾਉਣਾ ਜਰੂਰੀ ਹੈ। ਇਸ ਵਿੱਚ ਪੂਰੀ ਸੰਜੀਦਗੀ ਨਾਲ ਸਿਖਲਾਈ ਦਿੱਤੀ ਜਾਵੇ ਅਤੇ ਪਿੱਛੋਂ ਟੈਸਟ ਲਿਆ ਜਾਵੇ। ਲਾਇਸੈਂਸ ਉਦੋਂ ਹੀ ਦਿੱਤਾ ਜਾਵੇ, ਜਦੋਂ ਉਮੀਦਵਾਰ ਇਹ ਟੈਸਟ ਪਾਸ ਕਰ ਲਵੇ। ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾਵੇ।





