ਸੁਲਤਾਨਪੁਰ ਲੋਧੀ ‘ਚ ਵਿਕਾਸ ਕਾਰਜਾਂ ਦੀ ਢਿੱਲੀ ਰਫਤਾਰ ਲਈ ਸੂਬਾ ਸਰਕਾਰ ਤੇ ਹਲਕਾ ਵਿਧਾਇਕ ਜਿੰਮੇਵਾਰ-ਨਾਨਕਪੁਰ 

Spread the love
ਕਪੂਰਥਲਾ , ਜੂਨ ( ਕੌੜਾ ) – ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਹਿਲੀ ਕਤਾਰ ਦੇ ਸੀਨੀਅਰ ਅਕਾਲੀ ਆਗੂ ਤੇ ਮੈਂਬਰ ਪੀ. ਏ.ਸੀ ਸ਼੍ਰੋਮਣੀ ਅਕਾਲੀ ਦਲ ਜਥੇ. ਸੁਖਦੇਵ ਸਿੰਘ ਨਾਨਕਪੁਰ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਵਿੱਚ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਚ ਸੰਗਤਾਂ ਆਉਂਦੀਆਂ ਹਨ। ਪਰ ਪਿਛਲੇ ਲਗਭਗ ਢਾਈ ਸਾਲ ਤੋਂ ਸ਼ਹਿਰ ਦੀਆਂ ਸੜਕਾਂ ਪੁੱਟੀਆਂ ਹੋਈਆਂ ਹਨ ਤੇ ਸੀਵਰੇਜ, ਵਾਟਰ ਸਪਲਾਈ ਦਾ ਕੰਮ ਬਹੁਤ ਹੀ ਢਿੱਲੀ ਰਫਤਾਰ ਨਾਲ ਚੱਲ ਰਿਹਾ ਹੈ । ਥਾਂ -ਥਾਂ ਤੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ਨੂੰ ਕਈ ਕਈ ਹਫਤੇ ਬੰਦ ਰੱਖਣ ਨਾਲ ਸੰਗਤਾਂ ਬਹੁਤ ਪ੍ਰੇਸ਼ਾਨ ਹੋਈਆਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਬਿਨਾਂ ਵਿਉਤਬੰਦੀ ਦੇ ਸਾਰਾ ਸ਼ਹਿਰ ਪਿਛਲੇ ਦੋ ਢਾਈ ਸਾਲ ਤੋਂ ਪੁੱਟਿਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ , ਗੁ. ਹੱਟ ਸਾਹਿਬ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਵੀ ਸ਼ਹਿਰ ਵਿਚ ਬਹੁਤ ਘੱਟ ਚੁੱਕੀ ਹੈ ਤੇ ਲੋਕ ਸੂਬਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਪ‍ਾਣੀ ਪੀ ਪੀ ਕੋਸ ਰਹੇ ਹਨ। ਜਥੇ. ਨਾਨਕਪੁਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ ‘ਚ ਵਿਕਾਸ ਕਾਰਜਾਂ ਦੀ ਢਿੱਲੀ ਰਫਤਾਰ ਲਈ ਜਿੱਥੇ ਉਹ ਸੂਬਾ ਸਰਕਾਰ ਨੂੰ ਜਿੰਮੇਵਾਰ ਮੰਨਦੇ ਹਨ । ਉਥੇ ਹਲਕਾ ਸੁਲਤਾਨਪੁਰ ਲੋਧੀ ਦੇ ਚੁਣੇ ਹੋਏ ਨੁਮਾਇੰਦੇ ਐਮ ਐਲ ਏ ਨੂੰ ਵੀ ਜਿੰਮੇਵਾਰ ਮੰਨਦੇ ਹਨ ।ਉਹਨਾਂ ਕਿਹਾ ਕਿ ਜਦੋਂ ਵਿਕਾਸ ਕਾਰਜਾਂ ਦੀ ਕ੍ਰੈਡਿਟ ਵਾਰ ਦੀ ਗੱਲ ਹੁੰਦੀ ਹੈ ਤਾਂ ਹਲਕੇ ਦਾ ਐਮ ਐਲ ਏ, ਸਾਬਕਾ ਐਮ ਐਲ ਏ ਤੇ ਆਪ ਦੇ ਹਲਕਾ ਇੰਚਾਰਜ ਸਾਰੇ ਹੀ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ। ਪਰ ਉੰਝ ਸੁਲਤਾਨਪੁਰ ਲੋਧੀ ਦੀ ਬਹੁਤ ਹੀ ਮਾੜੀ ਹੋ ਚੁੱਕੀ ਹਾਲਤ ਤੇ ਕੋਈ ਵੀ ਆਵਾਜ ਉਠਾਉਣ ਨੂੰ ਤਿਆਰ ਨਹੀ। ਉਹਨਾਂ ਸੁਲਤਾਨਪੁਰ ਲੋਧੀ ਤੋਂ ਵਾਇਆ ਤਲਵੰਡੀ ਚੌਧਰੀਆਂ ਮੁੰਡੀ ਮੋੜ ਤੱਕ ਬਣੀ ਨਵੀਂ ਚਾਰ ਮਾਰਗੀ ਸੜਕ ਦਾ ਵੀ ਮੁੱਦਾ ਉਠਾਉਂਦੇ ਕਿਹਾ ਕਿ ਇਹ ਸੜਕ ਬਣਾਏ ਜਾਣ ਤੋਂ ਸਿਰਫ ਛੇ ਮਹੀਨਿਆਂ ਦੇ ਵਿੱਚ ਵਿੱਚ ਹੀ ਕਈ ਜਗ੍ਹਾ ਤੋਂ ਟੁੱਟ ਚੁੱਕੀ ਹੈ ਤੇ ਥਾਂ ਥਾਂ ਟੋਏ ਪੈ ਚੁੱਕੇ ਹਨ। ਪਰ ਇਸ ਨੂੰ ਦੁਬਾਰਾ ਰਿਪੇਅਰ ਕਰਨ ਜਾਂ ਬਣਾਉਣ ਸਬੰਧੀ ਸਰਕਾਰ ਕੋਈ ਧਿਆਨ ਨਹੀਂ ਦੇ ਰਹਿ ਤੇ ਜਨਤਾ ਇਸ ਨਵੀਂ ਸੜਕ ਦੇ ਵਿਚਲੇ ਖੱਡਿਆਂ ਕਾਰਨ ਬਹੁਤ ਪ੍ਰੇਸ਼ਾਨ ਹੈ । ਜਥੇ ਨਾਨਕਪੁਰ ਨੇ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੀਆਂ ਸਿਹਤ ਸੇਵਾਵਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰੀ ਹਸਪਤਾਲ ਟਿੱਬਾ ਵਿੱਚ ਰਾਤ ਸਮੇਂ ਕੋਈ ਵੀ ਐਮਰਜੈਸੀ ਸੇਵਾਵਾਂ ਲਈ ਡਾਕਟਰ ਤੇ ਸਟਾਫ ਦਾ ਪ੍ਰਬੰਧ ਨਹੀਂ ਹੈ । ਹਸਪਤਾਲ ਦੀ ਐਕਸਰਾ ਮਸ਼ੀਨ ਵੀ ਬੰਦ ਪਈ ਹੈ। ਉਹਨਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਕਿਹਾ ਕਿ ਗੁਰੂ ਨਗਰੀ ਦਾ ਸਰਕਾਰੀ ਹਸਪਤਾਲ ਸਿਰਫ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ ਤੇ ਕੋਈ ਵੀ ਸਰਜਨ ਹਸਪਤਾਲ ਵਿਚ ਮੌਜੂਦ ਨਹੀ ਮਿਲਦਾ ।ਜਿਸ ਕਾਰਨ ਐਮਰਜੈਂਸੀ ਆਏ ਮਰੀਜ ਦਾ ਕੋਈ ਇਲਾਜ ਨਹੀ ਹੋ ਰਿਹਾ ਹੈ । ਜਥੇ. ਨਾਨਕਪੁਰ ਨੇ ਕਿਹਾ ਕਿ ਜਿਹੜਾ ਵਿਧਾਇਕ ਚੋਣਾਂ ਸਮੇ ਹਲਕੇ ਵਿਚ ਪੀ.ਜੀ.ਆਈ ਦੇ ਡਾਕਟਰ ਲਿਆ ਕੇ ਲੋਕਾਂ ਦਾ ਹਰ ਤਰ੍ਹਾਂ ਦਾ ਫਰੀ ਇਲਾਜ ਕਰਨ ਦੇ ਵੱਡੇ ਵੱਡੇ ਬਿਆਨ ਦੇ ਰਿਹਾ ਸੀ , ਉਹ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਕਦੇ ਲੋਕਾਂ ਲਈ ਚੰਗੀਆਂ ਸਿਹਤ ਸਹੂਲਤਾਂ ਲਈ ਗੱਲ ਕਰਨ ਨੂੰ ਤਿਆਰ ਨਹੀ ਅਤੇ ਨਾ ਹੀ ਸਾਬਕਾ ਵਿਧਾਇਕ ਵੱਲੋਂ ਜਨਤਾ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਹੈ ।  ਸੁਲਤਾਨਪੁਰ ਲੋਧੀ ਵਿੱਚ ਮੱਕੀ ਦੀ ਫਸਲ ਦੀ ਖਰੀਦ ਸਮੇਂ ਕਿਸਾਨਾਂ ਦੀ ਹੋ ਰਹੀ ਭਾਰੀ ਲੁੱਟ ਦਾ ਮੁੱਦਾ ਉਠਾਉਂਦੇ ਉਹਨਾਂ ਕਿਹਾ ਕਿ ਇਸ ਸਮੇਂ ਐਮ ਐਸ ਪੀ ਰੇਟ ਤੋਂ ਬਹੁਤ ਜ਼ਿਆਦਾ ਨੀਵੇਂ ਰੇਟ ਦੇ ਕਿਸਾਨਾਂ ਕੋਲੋਂ ਮੱਕੀ ਦੀ ਖਰੀਦ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਇੱਕ ਕਾਰਪੋਰੇਟਰ ਵੱਲੋਂ ਵੀ ਬਹੁਤ ਘੱਟ ਰੇਟ ਚ ਮੱਕੀ ਖਰੀਦ ਕੇ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ। ਉਹਨਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਫਸਲ ਸਮੇਂ ਵੀ ਕਿਸਾਨਾਂ ਕੋਲੋਂ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਸਰਕਾਰੀ ਖਰੀਦ ਵਿੱਚੋਂ ਕਾਟ ਲਗਾਇਆ ਗਿਆ ,ਪਰ ਕਿਸੇ ਵੀ ਵਿਧਾਇਕ , ਸਾਬਕਾ ਵਿਧਾਇਕ ਜਾਂ ਕਿਸੇ ਹੋਰ ਲੀਡਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ । ਜਿਸ ਕਾਰਨ ਲੋਕ ਲੁੱਟ ਹੋਣ ਤੋਂ ਬਾਅਦ ਚੁੱਪ ਚਾਪ ਘਰ ਬੈਠ ਗਏ। ਜਥੇਦਾਰ ਨਾਨਕਪੁਰ ਨੇ ਕਿਹਾ ਕਿ ਨਾ ਤਾਂ ਵਿਰੋਧੀ ਧਿਰ ਦਾ ਕੋਈ ਆਗੂ ਹੀ ਬੋਲ ਰਿਹਾ ਤੇ ਨਾ ਹੀ ਮੌਜੂਦਾ ਸਰਕਾਰ ਦੇ ਕੋਈ ਲੀਡਰ ਲੋਕਾਂ ਦੀ ਗੱਲ ਕਰ ਰਹੇ ।ਉਹਨਾਂ ਕਿਹਾ ਕਿ ਚੋਣਾਂ ਵੇਲੇ ਜਿਨਾਂ ਨੇ ਵੱਡੇ ਵੱਡੇ ਵਾਅਦੇ ਇੰਡਸਟਰੀਆਂ ਲਗਾਉਣ ਦੇ ਕੀਤੇ ਸਨ ।ਉਹ ਵੀ ਫੋਕੇ ਨਿਕਲ ਰਹੇ ਹਨ । ਉਹਨਾਂ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਦਾ ਜ਼ਿਕਰ ਕਰਦਾ ਕਿਹਾ ਤੇ ਲੋਕਾਂ ਨੂੰ ਪੀਣ ਦਾ ਪਾਣੀ ਗੰਦਾ ਆ ਰਿਹਾ ਹੈ ਤੇ ਲੋਕ ਪਰੇਸ਼ਾਨ ਹੋ ਰਹੇ ਹਨ। ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਪਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਕੋਈ ਵੀ ਅਧਿਕਾਰੀ ਨੂੰ ਪੱਕੇ ਤੌਰ ਤੇ ਯੁਕਤ ਨਹੀਂ ਕੀਤਾ ਗਿਆ ਇੱਥੇ ਨਾ ਤਾਂ ਐਸ ਡੀ ਐਮ ,ਨਾ ਹੀ ਤਹਿਸੀਲਦਾਰ, ਨਾ ਹੀ ਕਾਰਜ ਸਾਧਕ ਅਫਸਰ ਪੱਕੇ ਤੌਰ ਤੇ ਲਗਾਏ ਹੋਏ ਹਨ। ਬਾਬੇ ਨਾਨਕ ਦਾ ਪਿੰਡ ਵੀ ਸਿਰਫ ਐਲਾਨ ਹੀ ਬਣ ਕੇ ਰਹਿ ਗਿਆ ਹੈ । ਉਸ ਨੂੰ ਬਣਾਉਣ ਨਾਲ ਕੋਈ ਧਿਆਨ ਨਹੀਂ ਦਿੱਤਾ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਤੇ ਸਾਨੂੰ ਜੇਕਰ ਧਰਨੇ ਵੀ ਲਗਾਉਣੇ ਪਏ ਤਾਂ ਹੀ ਕਿਸਾਨਾਂ ਦੇ ਹੋਰ ਜਨਤਾ ਨੂੰ ਇਨਸਾਫ ਦਿਵਾਉਣ ਲਈ ਲਾਵਾਂਗੇ। ਇਸ ਮੌਕੇ ਤੇ ਉਹਨਾਂ ਦੇ ਨਾਲ ਜਥੇਦਾਰ ਦਰਬਾਰਾ ਸਿੰਘ ਵਿਰਦੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਜਥੇਦਾਰ ਸਤਨਾਮ ਸਿੰਘ ਰਾਮੇ ਸੀਨੀਅਰ ਅਕਾਲੀ ਆਗੂ ਤੇ ਸੀਨੀਅਰ ਆਗੂ ਅਰੁਣਦੀਪ ਸਿੰਘ ਸੈਦਪੁਰ ਆਦਿ ਹਾਜਰ ਸਨ ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *