ਸੱਪ ਦੇ ਡੱਸਣ ਨਾਲ ਔਰਤ ਦੀ ਹੋਈ ਮੌਤ 

Spread the love
ਮਾਛੀਵਾੜਾ ਸਾਹਿਬ, 17 ਜੂਨ (ਸੁੱਚਾ ਬੰਗੜ)  ਪਿੰਡ ਜੋਧਵਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਅਣਹੋਣੀ ਨੇ ਆ ਕੇ ਘੇਰਾ ਪਾ ਲਿਆ। ਤੜਕਸਾਰ ਘਰ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਸੱਪ ਦੇ ਡੰਗਣ ਨਾਲ ਔਰਤ ਅਨੂ ਰਾਣੀ (30) ਦੀ ਮੌਤ ਹੋ ਗਈ ਜਦਕਿ ਉਸਦਾ ਰਿਸ਼ਤੇ ਵਿਚ ਲੱਗਦਾ 5 ਸਾਲਾ ਭਾਣਜਾ ਹਾਰਦਿਕ ਵਾਸੀ ਅੰਬਾਲਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਅਨੂ ਰਾਣੀ ਮੰਜੇ ’ਤੇ ਸੁੱਤੀ ਪਈ ਸੀ ਜਦਕਿ ਉਸਦਾ ਭਾਣਜਾ ਜੋ ਕਿ ਆਪਣੀ ਮਾਤਾ ਸਮੇਤ ਇੱਥੇ ਰਿਸ਼ਤੇਦਾਰੀ ਵਿਚ ਆਇਆ ਹੋਇਆ ਹੈ, ਉਹ ਥੱਲੇ ਬਿਸਤਰੇ ’ਤੇ ਸੁੱਤਾ ਪਿਆ ਸੀ। ਅਚਨਚੇਤ ਤੜਕੇ ਕਰੀਬ 3 ਵਜੇ ਤੋਂ ਬਾਅਦ ਇਕ ਸੱਪ ਉਨ੍ਹਾਂ ਦੇ ਕਮਰੇ ਵਿਚ ਆ ਵੜਿਆ ਜਿਸ ਨੇ ਸੁੱਤੀ ਪਈ ਅਨੂ ਰਾਣੀ ਅਤੇ ਉਸਦੇ ਭਾਣਜੇ ਨੂੰ ਡੱਸ ਲਿਆ। ਸੱਪ ਦੇ ਡੱਸਣ ਕਾਰਨ ਪਰਿਵਾਰ ਨੂੰ ਭਾਜੜਾਂ ਪੈ ਗਈਆਂ ਅਤੇ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਅਨੂ ਰਾਣੀ ਦੀ ਮੌਤ ਹੋ ਗਈ ਜਦਕਿ ਹਾਰਦਿਕ ਇਲਾਜ ਅਧੀਨ ਹੈ ਅਤੇ ਡਾਕਟਰਾਂ ਵਲੋਂ ਉਸ ਨੂੰ ਬਚਾਉਣ ਦੇ ਯਤਨ ਜਾਰੀ ਹਨ। ਅਨੂ ਰਾਣੀ ਜਿਸ ਦੇ ਪਤੀ ਜਨਕ ਰਾਜ ਦੀ ਕੁਝ ਸਾਲ ਪਹਿਲਾਂ ਕੋਰੋਨਾ ਦੌਰਾਨ ਮੌਤ ਹੋ ਗਈ ਅਤੇ ਅੱਜ ਉਹ ਵੀ ਸੱਪ ਦੇ ਡੱਸਣ ਕਾਰਨ ਮੌਤ ਦੇ ਮੂੰਹ ਵਿਚ ਜਾ ਪਈ। ਜੋਧਵਾਲ ਦੇ ਇਸ ਪਰਿਵਾਰ ’ਤੇ ਅਜੇ ਦੋ ਦਿਨਾਂ ਪਹਿਲਾਂ ਹੀ ਕੁਦਰਤ ਦਾ ਕਹਿਰ ਵਾਪਰਿਆ ਸੀ ਜਿਸ ਵਿਚ ਮ੍ਰਿਤਕਾ ਅਨੂ ਰਾਣੀ ਦਾ ਦਿਓਰ ਧੀਰਜ ਰਾਣਾ ਸੜਕ ਹਾਦਸੇ ਵਿਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ। ਧੀਰਜ ਰਾਣਾ ਦੀ ਚਿਖ਼ਾ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਅੱਜ ਦੋ ਦਿਨਾਂ ਬਾਅਦ ਪਰਿਵਾਰ ਵਿਚ ਅਨੂ ਰਾਣੀ ਦੀ ਮੌਤ ਹੋ ਗਈ। ਪਿੰਡ ਵਿਚ ਇੱਕੋ ਪਰਿਵਾਰ ਵਿਚ ਦੋ ਦਿਨਾਂ ’ਚ 2 ਮੌਤਾਂ ਹੋਣ ਕਾਰਨ ਜਿੱਥੇ ਸਾਰੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ, ਉੱਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ।
  • Related Posts

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    Leave a Reply

    Your email address will not be published. Required fields are marked *