ਸ਼੍ਰੀ ਮੁਕਤਸਰ ਸਾਹਿਬ, 25 ਜੁਲਾਈ (ਗੁਰਮੀਤ ਵਰਮਾ)- ਪੰਜਾਬ ਅੰਦਰ ਫਰੌਤੀਆਂ ਮੰਗਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਆਏ ਦਿਨ ਕਿਸੇ ਵਪਾਰੀ, ਮੁਲਾਜਮਾਂ ਤੋਂ ਬਾਹਰਲੇ ਦੇਸ਼ਾਂ ਤੋਂ ਫੋਨ ਕਰਕੇ ਲੱਖਾਂ ਰੁਪਏ ਦੀ ਮੰਗ ਕੀਤੀ ਜਾਂਦੀ ਹੈ, ਜਿਸ ਕਾਰਨ ਪੰਜਾਬ ਦਾ ਹਰੇਕ ਵਰਗ ਸਹਿ ਦੇ ਮਾਹੌਲ ਵਿੱਚ ਜਿੰਦਗੀ ਜਿਉਣ ਲਈ ਮਜ਼ਬੂਰ ਹੈ। ਅਜਿਹਾ ਹੀ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਕੜਵਾਲਾ ਤੋਂ ਸਾਹਮਣੇ ਆਇਆ ਜਿਥੇ ਇੱਕ ਸਰਕਾਰੀ ਟੀਚਰ ਪਾਸੋਂ ਵਿਦੇਸ਼ ਨੰਬਰ ਤੋਂ ਫੋਨ ਕਰਕੇ 5 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਹੈ। ਥਾਣਾ ਲੱਖੇਵਾਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਲੱਕੜਵਾਲਾ ਨਿਵਾਸੀ ਪਰਮਿੰਦਰ ਸਿੰਘ ਪੁੱਤਰ ਸਮਸੇਰ ਸਿੰਘ ਵਾਸੀ ਨੰਦਗੜ੍ਹ ਨੇ ਦੱਸਿਆ ਕਿ ਉਹ ਬਤੌਰ ਕੰਪਿਊਟਰ ਟੀਚਰ ਲੱਗਿਆ ਹੋਇਆ ਹੈ, ਤੇ 22 ਜੁਲਾਈ ਨੂੰ ਕਰੀਬ 10:14 ਵਜੇ ਸਵੇਰੇ ਇੱਕ ਫੋਨ +12422075766 ਤੋਂ ਫੋਨ ਆਇਆ ਤੇ ਮੈਨੂੰ ਪੁੱਛਿਆ ਕਿ ਤੂੰ ਸਿਵੀਆਂ ਬੋਲਦਾ ਤਾਂ ਮੈਂ ਕਿਹਾ ਹਾਂ ਮੈ ਸਿਵੀਆਂ ਬੋਲਦਾ। ਉਸ ਨੇ ਮੈਨੂੰ ਕਿਹਾ ਕਿ ਤੁਸੀ ਗੋਲਡੀ ਬਰਾੜ ਨੂੰ ਜਾਣਦੇ ਹੋ ਜੇ ਨਹੀਂ ਜਾਣਦੇ ਤਾਂ ਤੁਸੀਂ ਯੂ ਟਿਊਬ ’ਤੇ ਦੇਖ ਲੈਣਾ। ਫਿਰ ਉਸ ਕਾਲਰ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਮਾਸਟਰ ਪਰਮਿੰਦਰ ਸਿੰਘ ਕੋਲ ਬਹੁਤ ਪੈਸੇ ਹਨ ਤੇ ਉਸ ਨੇ ਮੇਰੇ ਕੋਲੋਂ 5 ਲੱਖ ਰੁਪਏ ਫਰੌਤੀ ਦੀ ਮੰਗ ਕੀਤੀ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਤੁਸੀ ਕੰਪਲੇਟ ਕਰਦੇ ਹੋ ਜਾਂ ਪੈਸੇ ਦੇਣ ਤੋਂ ਮਨ੍ਹਾਂ ਕਰਦੇ ਹੋ ਤਾਂ ਨਤੀਜਾ ਭੁਗਤਣ ਲਈ ਤਿਆਰ ਹੋ ਜਾਓੁ। ਫਿਰ ਕਾਲਰ ਨੇ ਕਈ ਵਾਰ ਫੋਲ ਕੀਤਾ ਪਰ ਮੈ ਫੋਨ ਅਟੈਂਡ ਨਹੀਂ ਕੀਤਾ, ਜਿਸ ਤੋਂ ਬਾਅਦ ਉਸ ਨੇ ਇੱਕ ਲਿਖਤੀ ਸੰਦੇਸ਼ ਭੇਜਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ‘ਸਤਿ ਸ਼੍ਰੀ ਅਕਾਲ ਨਾ ਤੁਸੀ ਫੋਨ ਦਾ ਜਵਾਬ ਦਿੱਤਾ ਨਾ ਇੰਸਟਾਗ੍ਰਾਮ ਤੇ ਜਾਵਬ ਦਿੱਤਾ ਨਾ ਈਮੇਲ ਦਾ ਜਵਾਬ ਦਿੱਤਾ, ਅਸੀ ਆਪਣੀ ਪਹਿਚਾਣ ਪਹਿਲਾਂ ਹੀ ਦੱਸ ਦਿੱਤੀ ਸੀ ਆਹ ਆਖਰੀ ਮੈਸੇਜ ਆ ਆਪਣਾ ਇੰਸਟਾ ਖੋਲ ਤੇ ਜਵਾਬ ਦੇ ਆਖਰੀ ਕਾਲ ਕਰਾਂਗਾ ਨਹੀਂ ਉਸ ਤੋਂ ਬਾਅਦ ਜੋ ਮੈ ਕਰਨਾ ਤੈਨੂੰ ਪਤਾ ਹੀ ਆ’ ਰਿਪੋਰਟ ਕਰਾਉਣੀ ਆ ਤੂੰ ਜੀ ਸੱਦਕੇ ਕਰਾ ਜੇ ਤੇਰੇ ਕਰਕੇ ਮੇਰਾ ਇੱਕ ਵੀ ਬੰਦਾ ਚੁੱਕਿਆ ਗਿਆ ਫਿਰ ਜੋ ਮਰਜੀ ਕਰ ਲਵੀਂ ਜਾਂ ਵਿਦੇਸ਼ ਚਲਾ ਜਾਵੀ, ਬੰਕਰ ਬਣਾ ਲਵੀਂ ਤੈਨੂੰ ਛੱਡਣਾ ਨਹੀਂ, ਜੋ ਸਮਝੋਤਾ ਕਰਨਾ ਉਹ ਦੱਸ ਦੇ ਜੇ ਟੇ੍ਰਲਰ ਦੇਖਣਾ ਉਹ ਦੱਸਦੇ, ਆਪਣੀ ਆਈ ਡੀ ਚੈਕ ਕਰ ਤੇ ਜਵਾਬ ਦੇ ਫਿਰ ਮੈਂ ਅਤੇ ਮੇਰੇ ਮੁੱਖ ਅਧਿਆਪਕ ਸੁਨੀਲ ਗਰਗ ਨੇ ਜ਼ਿਲ੍ਰਾ ਪੁਲਿਸ ਕਪਤਾਨ ਕੋਲ ਪੇਸ਼ ਹੋ ਕੇ ਲਿਖਤੀ ਦਰਖਾਸਤ ਦਿੱਤੀ ਹੈ। ਥਾਣਾ ਲੱਖੇਵਾਲੀ ਦੀ ਪੁਲਿਸ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਪਰਮਿੰਦਰ ਸਿੰਘ ਦੇ ਬਿਅਨਾਂ ’ਤੇ ਨਾ ਮਾਲੂਮ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼
Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…






