ਅਜ਼ਾਦ ਕਿਸਾਨ ਮੋਰਚਾ ਨੇ ਪਿੰਡ ਤਾਜ਼ਾ ਪੱਟੀ ਵਿਖੇ ਗਰੀਬਾਂ ਦੇ ਮਕਾਨ ਢਾਉਣ ਲਈ ਆਏ ਪ੍ਰਸ਼ਾਸਨ ਦਾ ਕੀਤਾ ਵਿਰੋਧ

Spread the love
ਪੱਟੀ ਸਦੀਕ, 22 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੱਜ ਪਿੰਡ ਤਾਜ਼ਾ ਪੱਟੀ ਵਿਖੇ ਗਰੀਬਾਂ ਦੇ ਮਕਾਨ ਢਾਉਣ ਨੂੰ ਲੈ ਕੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਪਿੰਡ ਤਾਜ਼ਾ ਪੱਟੀ ਦੀ ਫਿਰਨੀ ‘ਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਧਰਨਾ ਲਗਾ ਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਜ਼ੋਰਦਾਰ ਵਿਰੋਧ ਦਰਜ਼ ਕੀਤਾ ਗਿਆ। ਇਸ ਮੌਕੇ ‘ਤੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਦਾਰਾ ਨੇ ਕਿਹਾ ਕਿ ਕਰੀਬ ਸਵਾ ਸੌ ਸਾਲਾਂ ਤੋਂ ਰਹਿ ਰਹੇ ਵਸਨੀਕਾਂ ਨੂੰ ਅੱਜ ਪ੍ਰਸ਼ਾਸਨ ਜ਼ਬਰਦਸਤੀ ਮਕਾਨ ਢਾਉਣ ਪਹੁੰਚਿਆ ਹੈ। ਜੇਕਰ ਕਿਸੇ ਪੰਛੀ ਦਾ ਆਲਣਾ ਵੀ ਡਿੱਗ ਜਾਵੇ ਤਾਂ ਉਸਨੂੰ ਵੀ ਬਿਪਤਾ ਪੈਦਾ ਹੋ ਜਾਂਦੀ ਹੈ ਪਰ ਇਹ ਤਾਂ ਫਿਰ ਵੀ ਇਨਸਾਨ ਨੇ ਇਹਨਾਂ ਦੇ ਘਰ ਢਾਉਣ ਦਾ ਫੁਰਮਾਨ ਲੈ ਕੇ ਪ੍ਰਸ਼ਾਸਨ ਚੜ ਕੇ ਆਇਆ ਹੈ। ਪਰ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਇਨਸਾਫ਼ ਪਸੰਦ ਟੀਮ ਕਿਸੇ ਵੀ ਹਾਲ ਗਰੀਬ ਲੋਕਾਂ ਦੇ ਕਰੀਬ ਪੱਚੀ ਘਰ ਅਤੇ ਲੋਕਾਂ ਦੀ ਆਸਥਾ ਦੇ ਕੇਂਦਰ ਦੋ ਧਾਰਮਿਕ ਅਸਥਾਨਾਂ ਨੂੰ ਕਿਸੇ ਵੀ ਕੀਮਤ ਤੇ ਢਾਉਣ ਨਹੀਂ ਦੇਵੇਗੀ। ਇਸ ਦੇ ਵਿਰੋਧ ਨੂੰ ਲੈ ਕੇ ਆਜ਼ਾਦ ਕਿਸਾਨ ਮੋਰਚਾ ਨੇ ਰੱਜ ਕੇ ਨਿੰਦਾ ਕੀਤੀ ਅਤੇ ਧਰਨਾ ਲਗਾਇਆ। ਇਸ ਜ਼ੋਰਦਾਰ ਧਰਨੇ ਅਤੇ ਵਿਰੋਧ ਦੇ ਕਾਰਨ ਪ੍ਰਸ਼ਾਸਨ ਨੇ ਪਿੱਛੇ ਹਟਣ ਦਾ ਫੈਸਲਾ ਲਿਆ ਅਤੇ ਪ੍ਰਸ਼ਾਸਨ ਬੇਰੰਗ ਵਾਪਸ ਪਰਤਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਪ੍ਰਜਾਪਤੀ ਜਿਲ੍ਹਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਜਿਲ੍ਹਾ ਫਾਜਿਲਕਾ ਨੇ ਕਿਹਾ ਕਿ ਜ਼ੇਕਰ ਤੁਸੀਂ ਸਾਰੇ ਲੋਕ ਇਕੱਠੇ ਹੋ ਕੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਜੀ ਅੰਬੇਡਕਰ ਜੀ ਦੇ ਸੰਵਿਧਾਨ ਦੇ ਦੱਸੇ ਰਸਤੇ ਤੇ ਚੱਲਦੇ ਰਹੋਂਗੇ ਤਾਂ ਤੁਹਾਡੇ ਘਰਾਂ ਨੂੰ ਕੋਈ ਵੀ ਤਾਕਤ ਢਾਹ ਨਹੀਂ ਸਕਦੀ। ਗੁਰਮੀਤ ਸਿੰਘ ਪ੍ਰਜਾਪਤੀ ਨੇ ਪੰਜਾਬ ਸਰਕਾਰ ਅਤੇ ਸਿਵਲ ਪ੍ਰਸਾਸ਼ਨ ਨੂੰ ਅਪੀਲ ਕਰਦਿਆਂ ਅਪੀਲ ਕੀਤੀ ਕਿ ਇਹਨਾਂ ਅਨੁਸੂਚਿਤ ਜਾਤੀਆਂ, ਪਛੜੇ ਵਰਗਾਂ ਅਤੇ ਗਰੀਬ ਘਰਾਂ ਦੇ ਘਰ ਢਾਉਣ ਦੀ ਬਜਾਏ ਵਿਚਲਾ ਰਸਤਾ ਕੱਢ ਕੇ ਇਨਸਾਫ਼ ਦਿਵਾਇਆ ਜਾਵੇ। ਇਸ ਧਰਨੇ ਨੂੰ ਸੁਰਿੰਦਰ ਗੋਦਾਰਾ ਇਕਾਈ ਪ੍ਰਧਾਨ ਰੋਹੜਿਆਂ ਵਾਲੀ, ਕੁਲਵੰਤ ਸਿੰਘ, ਪ੍ਰਗਟ ਸਿੰਘ ਤਰਨਾ ਦਲ ਚੱਕਰਵਰਤੀ ਫੌਜਾਂ ਵਲੋਂ ਵੀ ਸੰਬੋਧਨ ਕੀਤਾ ਗਿਆ। ਇਸ ਧਰਨੇ ਵਿਚ ਆਜ਼ਾਦ ਵੀਰ ਸਿੰਘ ਜਨਰਲ ਸਕੱਤਰ ਜਿਲ੍ਹਾ ਫਾਜਿਲਕਾ,ਐਡਵੋਕੇਟ ਸ਼ਾਮ ਸੁੰਦਰ ਬਿਸ਼ਨੋਈ ਬਲਾਕ ਪ੍ਰਧਾਨ ਖੂਈਆਂ ਸਰਵਰ, ਜਸਵੀਰ ਸਿੰਘ ਗੁਨਾ ਪ੍ਰਧਾਨ ਆਜ਼ਮ ਵਾਲਾ, ਕਾਮਰੇਡ ਬੂਟਾ ਸਿੰਘ, ਸ਼ਕੀਲਾ ਸੁਖਚੈਨ, ਜਗਰਾਜ ਸਿੰਘ, ਮਹਿੰਦਰ ਕੁਮਾਰ ਪੁਜਾਰੀ, ਮੂਲ ਦਾਸ ਸਵਾਮੀ, ਹਰਜੋਤ ਸਿੰਘ, ਸੋਮ ਦੱਤ,ਗੁਰਬਖ਼ਸ਼ ਸਿੰਘ, ਕਾਬਲ ਸਿੰਘ, ਜਤਿੰਦਰ ਸਾਰੇ ਤਾਜ਼ਾ ਪੱਟੀ,ਮੋਨੂੰ ਭਾਟੀ ਰਹੂੜਿਆਂ ਵਾਲੀ, ਜੋਗਿੰਦਰ ਸਿੰਘ ਅਬੋਹਰ, ਜਸਪਾਲ ਸਿੰਘ ਅਸਪਾਲਾਂ, ਮਾਸਟਰ ਬਲਕਰਨ ਸਿੰਘ ਇਕਾਈ ਪ੍ਰਧਾਨ ਪੱਟੀ ਸਦੀਕ ਸਮੇਤ ਸੈਂਕੜੇ ਪੁਰਸ਼ ਅਤੇ ਮਹਿਲਾਵਾਂ ਹਾਜ਼ਰ ਸਨ।
  • Related Posts

    ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਨਿੱਜਰਪੁਰਾ ਅਤੇ ਅਮਰਕੋਟ ਵਿਖੇ ਲੋਕ ਮਿਲਣੀਆਂ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਸਮੱਸਿਆਵਾਂ ਦੇ ਨਿਪਟਾਰੇ ਲਈ ਦਿੱਤੇ ਨਿਰਦੇਸ਼ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਘਰ-ਘਰ ਤੱਕ ਪਹੁੰਚਣ ਵਾਲਾ ਪ੍ਰਸ਼ਾਸਨ ਮੁਹੱਈਆ ਕਰਵਾ ਰਹੀ ਹੈ – ਹਰਭਜਨ ਸਿੰਘ ਈ.ਟੀ.ਓ.

    Spread the love

    Spread the love ਅੰਮ੍ਰਿਤਸਰ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ…

    ਜੰਡਿਆਲਾ ਗੁਰੂ ਵਿਖੇ 9.31 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਸਾਈਡ ਡਰੇਨ ਦੇ ਕੰਮ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜਾਇਜ਼ਾ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ ਪ੍ਰੋਜੈਕਟ, ਬਰਸਾਤਾਂ ਦੌਰਾਨ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਮਿਲੇਗੀ ਰਾਹਤ

    Spread the love

    Spread the loveਅੰਮ੍ਰਿਤਸਰ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਵਿਖੇ ਨੈਸ਼ਨਲ ਹਾਈਵੇ ਦੇ ਨਾਲ-ਨਾਲ ਪਾਣੀ ਦੇ…

    Leave a Reply

    Your email address will not be published. Required fields are marked *