ਆਦਰਸ਼ ਸਕੂਲ ਚਾਊਕੇ ਦੇ ਸੰਘਰਸ਼ੀ ਟੀਚਰਾਂ ਅਤੇ ਕਿਸਾਨਾ ਉਪਰ ਹੋਏ ਜਬਰ ਦੇ ਵਿਰੋਧ ਵਿੱਚ ਦਿੱਤਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਘਰ ਅੱਗੇ ਧਰਨਾ

Spread the love

 ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ ( ਪਰਗਟ ਸਿੰਘ ਰਹੂੜਿਆਂਵਾਲੀ ) ਬੀਤੀ 5 ਅਪ੍ਰੈਲ ਨੂੰ ਪਿੰਡ ਚਾਊਕੇ (ਬਠਿੰਡਾ) ਵਿਖੇ ਆਦਰਸ਼ ਸਕੂਲ ਦੇ ਅੱਗੇ ਪਿਛਲੇ ਢਾਈ ਮਹੀਨਿਆ ਤੋਂ ਚੱਲ ਧਰਨੇ ਨੂੰ ਪੰਜਾਬ ਸਰਕਾਰ ਵੱਲੋ ਜਬਰੀ ਚੁਕਵਾ ਦਿੱਤਾ ਗਿਆ ਅਤੇ ਸੰਘਰਸ਼ ਕਰ ਰਹੇ ਟੀਚਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਜਬਰ ਦੇ ਵਿਰੋਧ ਵਿੱਚ ਭਾਕਿਯੂ ਏਕਤਾ ਉਗਰਾਹਾਂ ਜਿਲਾ ਬਠਿੰਡਾ ਵਲੋਂ ਗਿੱਲ ਕਲਾਂ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ।ਇਥੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾ ਉਪਰ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਇਕੱਠੀ ਕਰਕੇ ਹਮਲਾ ਕਰ ਦਿੱਤਾ ਅਤੇ ਅੰਨੇਵਾਹ ਲਾਠੀਚਾਰਜ ਕਰਦਿਆ ਬਹੁਤ ਸਾਰੇ ਕਿਸਾਨਾ ਨੂੰ ਜਖਮੀ ਕਰ ਦਿੱਤਾ ਅਤੇ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਭੇਜ ਦਿੱਤਾ।ਇਸ ਜਬਰ ਦੇ ਵਿਰੋਧ ਵਿੱਚ ਸੂਬਾ ਕਮੇਟੀ ਵੱਲੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ।ਇਸੇ ਕੜੀ ਤਹਿਤ ਜਿਲਾ ਸ਼੍ਰੀ ਮੁਕਸਤਰ ਸਾਹਿਬ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ।ਸਟੇਜ ਤੋਂ ਬੋਲਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਭ੍ਰਿਸਟਾਚਾਰ ਮੁਕਤ ਸਾਸ਼ਨ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਚਾਉਕੇ ਸਕੂਲ ਦੇ ਮਾਮਲੇ ਵਿੱਚ ਭ੍ਰਿਸ਼ਟ ਮੈਨੇਜਮੈਂਟ ਦੇ ਹੱਕ ਵਿੱਚ ਖੜੀ ਹੈ ਅਤੇ ਹੱਕ ਮੰਗਦੇ ਸੰਘਰਸ਼ੀ ਲੋਕਾ ਉਪਰ ਜਬਰ ਕਰ ਰਹੀ ਹੈ।ਬਠਿੰਡੇ ਜਿਲੇ ਡੀਸੀ ਵੱਲੋ ਬਣਾਈ ਪੜਤਾਲੀਆ ਕਮੇਟੀ ਵੱਲੋ ਪੜਤਾਲ ਵਿੱਚ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਉਕਤ ਮੈਨੇਜਮੈਂਟ ਵੱਲੋ ਪਿਛਲੇ ਤਿੰਨ ਸਾਲ ਤੋਂ ਨਾ ਤਾ ਵਰਦੀਆ ਦਿਤੀਆ ਗਈਆ ਹਨ ਅਤੇ ਨਾ ਹੀ ਕਿਤਾਬਾਂ ਟੀਚਰਾ ਨੂੰ ਤਨਖਾਹਾ ਦੇਣ ਦੇ ਮਾਮਲੇ ਵਿੱਚ ਵੀ ਟੀਚਰਾਂ ਤੋਂ ਦਸਤਖ਼ਤ ਵੱਧ ਤਨਖ਼ਾਹ ਤੇ ਕਰਵਾਏ ਜਾਂਦੇ ਹਨ ਅਤੇ ਉਹਨਾ ਨੂੰ ਤਨਖ਼ਾਹ ਘੱਟ ਦਿੱਤੀ ਜਾਂਦੀ ਹੈ।  ਪਰ ਬਜਾਏ ਇਸਦੇ ਕਿ ਉਕਤ ਭ੍ਰਿਸਟਾਚਾਰ ਵਿਰੁੱਧ ਕਾਰਵਾਈ ਕਰਦੇ ਉਲਟ ਇਸ ਭ੍ਰਿਸਟਾਚਾਰ ਵਿਰੁੱਧ ਲੜਣ ਵਾਲੇ ਲੋਕਾਂ ਨੂੰ ਦਬਾਉਣ ਤੇ ਲੱਗੀ ਹੋਈ ਹੈ।ਸਿਤਮ ਦੀ ਗੱਲ ਤਾਂ ਇਹ ਹੈ ਕਿ ਉਕਤ ਟੀਚਰਾਂ ਨੂੰ ਗ੍ਰਿਫਤਾਰ ਕਰਕੇ ਨਾਲ ਇਕ 13 ਮਹੀਨਿਆਂ ਦੇ ਬੱਚੇ ਨੂੰ ਵੀ ਜੇਲ ਭੇਜ ਦਿੱਤਾ।ਇਸ ਕਾਰਵਾਈ ਨਾਲ ਹਕੂਮਤ ਸੰਘਰਸ਼ ਕਰਦੇ ਲੋਕਾ ਵਿੱਚ ਹਊਆ ਖੜਾ ਕਰਨਾ ਚਾਹੁੰਦੀ ਹੈ।ਪਰ ਲੋਕ ਇਤਿਹਾਸ ਦੇ ਸਿਰਜਣਹਾਰੇ ਹੁੰਦੇ ਨੇ ਅਤੇ ਬਹੁਤ ਵੱਡੇ ਜਾਬਰ ਵੀ ਲੋਕ ਲਹਿਰ ਨੂੰ ਦਬਾ ਨਹੀਂ ਸਕੇ।ਇਸ ਸਮੇਂ ਸਟੇਜ ਸੰਚਾਲਨ ਨਿਸ਼ਾਨ ਕੱਖਾਂਵਾਲੀ ਨੇ ਕੀਤਾ।ਸਟੇਜ ਦੀ ਸ਼ੁਰੂਆਤ ਹਰਮੀਤ ਕੋਟਗੁਰੂ ਨੇ ਪਾਸ਼ ਦੀ ਇਨਕਲਾਬੀ ਕਵਿਤਾ ਨਾਲ ਕੀਤੀ।ਸਟੇਜ ਤੋ ਸੰਬੋਧਨ ਬੀਕੇਯੂ ਉਗਰਾਹਾਂ ਵੱਲੋ ਗੁਰਪਾਸ਼ ਸਿੰਘ,ਹਰਬੰਸ ਕੋਟਲੀ ਜਿਲਾ ਪ੍ਰਧਾਨ,ਧਰਮਪਾਲ ਸਿੰਘ ਸੰਗਤ,ਹਰਪਾਲ ਕਿਲਿਆਂਵਾਲੀ,ਬਲਾਕ,ਜਸਕਰਨ ਗੋਰਾ,ਜਗਸੀਰ ਗੱਗੜ, ਗੁਰਤੇਜ ਖੁੱਡੀਆਂ,ਸੁਖਵੀਰ ਵੜਿੰਗ ਖੇੜਾ,ਰਾਮ ਸਿੰਘ ਕੋਠਾਗੁਰੂ,ਪੀ ਐਸ ਯੂ ਸ਼ਹੀਦ ਰੰਧਾਵਾ ਵਲੋ ਨਵਜੋਤ,ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋ ਤਰਸੇਮ ਖੁੰਢੇ ਹਲਾਲ,ਕਾਕਾ ਖੁੰਢੇ ਹਲਾਲ,ਕ੍ਰਿਸ਼ਨਾ,ਗੁਰਜੰਟ ਸੁੱਕੇ,ਆਦਿ ਆਗੂਆ ਨੇ ਕੀਤਾ।

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *