ਏਜੰਟਾਂ ਦੀ ਭੇਟ ਚੜਿਆ ਆਰ ਟੀ ਉ ਦਫਤਰ ਫਿਰੋਜ਼ਪੁਰ

Spread the love

ਸਮਾਰਟ ਚਿੱਪ ਕੰਪਨੀ ਅਧੀਨ ਰੱਖਿਆ ਡਾਟਾ ਐਟਰੀ ਉਪਰੇਟਰ ਰਾਕੇਸ਼ ਕੁਮਾਰ ਆਪਣੀਆਂ ਚੰਮ ਦੀਆਂ ਚਲਾ ਕੇ ਆਪਣੀਆਂ ਜੇਬਾਂ ਗਰਮ ਕਰਨ ਚ ਜੁੱਟਿਆ।

ਦਫਤਰ ਦੇ ਉਚ ਅਧਿਕਾਰੀ ਹੋਏ ਬੇਬਸ ਆਮ ਪਬਲਿਕ ਦਾ ਕੰਮ ਕਰਵਾਉਣਾ ਹੋਇਆ ਔਖਾ।

ਫਿਰੋਜ਼ਪੁਰ, 17 ਦਸੰਬਰ (ਅਸ਼ੋਕ ਭਾਰਦਵਾਜ) ਆਰ ਟੀ ਉ ਦਫਤਰ ਫਿਰੋਜ਼ਪੁਰ ਜੋ ਆਪਣੀਆਂ ਨਕਾਮੀਆਂ ਨੂੰ ਲੈ ਕੇ ਹਮੇਸ਼ਾ ਹੀ ਅਖਬਾਰਾਂ ਦੀਆਂ ਸੁਰਖੀਆ ਚ ਰਹਿੰਦਾ ਹੈ ਆਏ ਦਿਨ ਕੋਈ ਨਾ ਕੋਈ ਨਾਕਾਮੀ ਦੇਖਣ ਨੂੰ ਆਮ ਮਿਲਦੀ ਰਹਿੰਦੀ ਹੈ। ਕਦੇ ਜਾਅਲੀ ਨੰਬਰ,ਕਦੇ ਡਰਾਵਿੰਗ ਲਾਇਸੈਂਸ ਚ ਹਨੇਰ ਗਰਦੀ ਛਾਈ ਰਹਿੰਦੀ ਹੈ ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਰਹਿੰਦਾ ਹੈ ਕਿਉਕਿ ਇਸ ਦਫਤਰ ਦਾ ਕੰਪਨੀ ਅਧੀਨ ਰੱਖਿਆ ਸਟਾਫ ਦਫਤਰ ਦੇ ਉਚ ਅਧਿਕਾਰੀਆਂ ਤੇ ਹਾਵੀ ਚੱਲ ਰਿਹਾ ਹੈ ਤੇ ਉਚ ਅਧਿਕਾਰੀ ਬੇਬਸ ਹੋ ਕੇ ਬੱਸ ਆਪਣੇ ਦਿਨ ਕੱਟ ਰਹੇ ਨੇ ਤੇ ਕੰਪਨੀ ਅਧੀਨ ਰੱਖੇ ਕਰਮਚਾਰੀ ਆਪਣੀਆ ਚੰਮ ਦੀਆਂ ਚਲਾ ਕੇ ਜਨਤਾ ਦੀ ਦੋਵਾਂ ਹੱਥਾਂ ਨਾਲ ਲੁੱਟ ਕਰ ਰਹੇ ਹਨ ਇਸ ਦਫਤਰ ਨੂੰ ਸਰਕਾਰੀ ਦਫਤਰ ਘੱਟ ਤੇ ਕਾਰਪੋਰੇਟ ਘਰਾਣਿਆ (ਏਜੰਟਾਂ) ਦਾ ਦਫਤਰ ਜਿਆਦਾ ਕਿਹਾ ਜਾਵੇ ਤਾਂ ਉਸ ਚ ਕੋਈ  ਅੱਤਕਥਨੀ ਨਹੀ ਹੋਵੇਗੀ ਕਿਉਕਿ ਸਮਾਰਟ ਚਿੱਪ ਕੰਪਨੀ ਅਧੀਨ ਰੱਖੇ ਕਰਮਚਾਰੀ ਆਮ ਜਨਤਾ ਨੂੰ ਅੱਖੋ ਪਰੋਖੇ ਤੇ ਏਜੰਟਾਂ ਨੂੰ ਮੋਢੇ ਤੇ ਰੱਖ ਕਿ ਹੱਥਾਂ ਦੀਆਂ ਤਲੀਆਂ ਗਰਮ ਕਰਕੇ ਮੋਜਾਂ ਮਾਣ ਰਹੇ ਹਨ। ਟਰੈਕ ਤੇ ਬੈਠਾ ਰਾਕੇਸ਼ ਕੁਮਾਰ ਨਾਮੀ ਕੰਪਨੀ ਕਰਮਚਾਰੀ ਆਪਣੇ ਆਪ ਨੂੰ ਆਰ ਟੀ ਉ ਤੋ ਵੀ ਉਪਰ ਦਾ ਅਫਸਰ ਸਮਝਦਾ ਹੈ ਤੇ ਜਨਤਾ ਨੂੰ ਆਪਣੀ ਜੇਬ ਚ ਪਾ ਕੇ ਰੱਖਣ ਦਾ ਹੁਨਰ ਰੱਖਦਾ ਹੈ ਤੇ ਬਗੈਰ ਜੇਬ ਗਰਮ ਕੀਤੇ ਕੰਮਾਂ ਨੂੰ ਲਟਕਾ ਕੇ ਰੱਖਦਾ ਹੈ। ਇਸ ਬਾਬਤ ਰਿਜਨਲ

ਟਰਾਂਸਪੋਰਟ ਅਫਸਰ ਕਰਨਬੀਰ ਸਿੰਘ ਛੀਨਾ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਵਲੋ ਕੋਈ ਠੋਸ ਜਵਾਬ ਨਾ ਮਿਲਿਆ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *