ਐਕਸਪਾਇਰ ਮਿਤੀ ਦੇ ਸਿਲੰਡਰ ਫਾਇਰ ਬ੍ਰਿਗੇਡ ਵਿਭਾਗ ਫਿਰੋਜ਼ਪੁਰ ਦੀ ਲਾਪ੍ਰਵਾਹੀ ਜਾਂ ਨਲਾਇਕੀ।

Spread the love
ਫਿਰੋਜ਼ਪੁਰ 10 ਜੂਨ (ਅਸ਼ੋਕ ਭਾਰਦਵਾਜ) ਫਾਇਰ ਬ੍ਰਿਗੇਡ ਵਿਭਾਗ ਫਿਰੋਜ਼ਪੁਰ ਜੋ ਕਿ ਆਪਣੀਆਂ ਨਕਾਮੀਆਂ ਨੂੰ ਲੈ ਕੇ ਹਮੇਸ਼ਾ ਹੀ ਅਖਬਾਰਾਂ ਦੀਆਂ ਸੁਰਖੀਆਂ ਚ ਛਾਇਆ ਰਹਿੰਦਾ ਹੈ। ਆਏ ਦਿਨ ਕੋਈ ਨਾ ਕੋਈ ਨਾਕਾਮੀ ਇਥੇ ਦੇਖਣ ਨੂੰ ਅਕਸਰ ਮਿਲਦੀ ਹੈ। ਹਜੇ ਪਿਛਲੇ ਦਿਨੀ ਇਸ ਵਿਭਾਗ ਦੀ ਫਾਇਰ ਬ੍ਰਿਗੇਡ ਗੱਡੀ ਤੇ ਮੋਟਰਸਾਈਕਲ ਦੀ ਪਲੇਟ ਲੱਗੀ ਉਜਾਗਰ ਕਰਦੀ ਖਬਰ ਨਸ਼ਰ ਕੀਤੀ ਗਈ ਸੀ ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਚੱਲ ਰਿਹਾ ਹੈ ਭਾਵ ਕਿ ਇਸ ਅਮਲੇ ਦੇ ਸਿਰ ਤੇ ਭੋਰਾ ਵੀ ਜੂੰ ਨਹੀ ਸਰਕੀ ਤੇ ਸ਼ਰੇਆਮ ਹੀ ਮੋਟਰਸਾਈਕਲ ਦੀ ਲੱਗੀ ਨੰਬਰ ਪਲੇਟਾਂ ਵਾਲੀ ਫਾਇਰ ਬ੍ਰਿਗੇਡ ਦੀ ਗੱਡੀ ਹਜੇ ਵੀ ਘੁੰਮ ਰਹੀ ਹੈ ਤੇ ਇਸ ਮਾਮਲੇ ਨੂੰ ਠੰਡੇ ਬਸਤੇ ਪਾਉਣ ਲਈ ਵਿਭਾਗ ਵਲੋ ਹਰ ਕਦਮ ਉਠਾਇਆ ਜਾ ਰਿਹਾ ਹੈ ਇਹ ਮਾਮਲਾ ਹਜੇ ਠੰਡਾ ਨਹੀ ਪਿਆ ਤੇ ਹੁਣ ਇਸ ਵਿਭਾਗ ਦੀ ਹੋਰ ਨਲਾਇਕੀ ਸਾਹਮਣੇ ਇਹ ਉੱਭਰ ਕੇ ਆਈ ਹੈ ਕਿ ਇਹ ਵਿਭਾਗ ਆਪਣੀ ਡਿਊਟੀ ਪ੍ਰਤੀ ਵੀ ਕੋਤਾਹੀ ਵਰਤ ਰਿਹਾ ਹੈ। ਇਸ ਵਿਭਾਗ ਵਲੋ ਕਿਸੇ ਵੀ ਸਰਕਾਰੀ/ਗੈਰ ਸਰਕਾਰੀ ਅਦਾਰੇ ਨੂੰ ਐਨ ਉ ਸੀ ਦੇਣ ਲਈ ਫਾਇਰ ਸੇਫਟੀ ਪੁਆਇੰਟਾਂ ਤੋ ਇਲਾਵਾ ਇਹਨਾਂ ਅਦਾਰਿਆ ਚ ਲੱਗੇ ਫਾਇਰ ਸਿਲੰਡਰਾਂ ਨੂੰ ਲਗਾਉਣਾ ਲਾਜਮੀ ਕੀਤਾ ਹੋਇਆ ਹੈ ਤੇ ਉਹਨਾਂ ਫਾਇਰ ਸਿਲੰਡਰਾਂ ਤੇ ਇੱਕ ਸਾਲ ਦੀ  ਐਕਸਪਾਇਰ ਮਿਤੀ ਲਿਖੀ ਹੋਣੀ ਲਾਜਮੀ ਹੈ ਤਾਂ ਕਿ ਇੱਕ ਸਾਲ ਬਾਅਦ ਮੁੜ ਤੋ ਐਨ ਉ ਸੀ ਜਾਰੀ ਕਰਨ ਸਮੇ ਇਹਨਾਂ ਸਿਲੰਡਰਾਂ ਨੂੰ ਮੁੜ ਤੋ ਨਵੇ ਲਗਾਏ ਜਾਣ ਤੇ ਇਹਨਾਂ ਆਦਾਰਿਆ ਦੀ ਚੈਕਿੰਗ ਦੋਰਾਨ ਫਾਇਰ ਬ੍ਰਿਗੇਡ ਵਿਭਾਗ ਵਲੋ ਅਚਨਚੇਤ ਚੈਕਿੰਗ ਵੀ ਕੀਤੀ ਜਾਂਦੀ ਹੈ ਤਾਂ ਕਿ ਫਾਇਰ ਸੇਫਟੀ ਪੁਆਇੰਟਾਂ ਚ ਕਿਸੇ ਕਿਸਮ ਦੀ ਕੋਤਾਹੀ ਨਾ ਵਰਤੀ ਜਾਵੇ ਤੇ ਸਮੇ ਸਮੇ ਤੇ ਵਿਭਾਗ ਵਲੋ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਪਰ ਇਸ ਵਿਭਾਗ ਵਲੋ ਆਪਣੀ ਡਿਊਟੀ ਵਿੱਚ ਕੋਤਾਹੀ ਵਾਲੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦਿਆਂ ਆਪਣੀ ਵੱਖਰੀ ਭੂਮਿਕਾ ਨਿਭਾਈ ਜਾ ਰਹੀ ਹੈ। ਹੁਣ ਤਾਜਾ ਹੀ ਮਾਮਲਾ ਇਹ ਸਾਹਮਣੇ ਆਇਆ ਹੈ ਕਿ ਫਾਇਰ ਬ੍ਰਿਗੇਡ ਫਿਰੋਜ਼ਪੁਰ ਵਿਭਾਗ ਦਾ ਦਫਤਰ ਜੋ ਕਿ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਹੀ ਸਥਿਤ ਹੈ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਇਸ ਦਫਤਰ ਵਲੋ ਗੋਗਲੂਆ ਨਾਲੋ ਮਿੱਟੀ ਝਾੜਨ ਦੀ ਭੂਮਿਕਾ ਨਿਭਾਉਦਿਆ ਇੱਕ ਫਾਇਰ ਸਿਲੰਡਰ ਲਗਾਇਆ ਗਿਆ ਹੈ ਜਿਸਦੀ ਕਿ ਐਕਸਪਾਇਰ ਤਾਰੀਖ ਲੰਘਿਆ ਨੂੰ ਇੱਕ ਸਾਲ ਹੋ ਗਿਆ ਪਰ ਇਸ ਵਿਭਾਗ ਵਲੋ ਸਾਲ ਬੀਤ ਜਾਣ ਦੇ ਬਾਅਦ ਹਜੇ ਤੱਕ ਇਹ ਸਿਲੰਡਰ ਬਦਲਿਆ ਨਹੀ ਗਿਆ। ਇਸੇ ਤਰਾ ਹੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਅਪ੍ਰੇਸ਼ਨ ਥੀਏਟਰ ਦੇ ਐਟਰੀ ਗੇਟ ਦੇ ਬਾਹਰ ਦੋ   ਫਾਇਰ ਸਿਲੰਡਰ ਲਗਾਏ ਗਏ ਹਨ ਜੋ ਕਿ ਦੋਨੋ ਹੀ ਫਾਇਰ ਸਿਲੰਡਰ ਐਕਸਪਾਇਰ ਹਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਪਰੇਸ਼ਨ ਥਿਏਟਰ ਦੇ ਬਾਹਰ ਬਣਿਆ ਫਾਇਰ ਸੇਫਟੀ ਪੁਆਇੰਟ ਦੇ ਬਕਸੇ ਚ ਜੁੱਤੀਆਂ ਰੱਖੀਆਂ ਹੋਈਆਂ ਹਨ ਜਿਥੋ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਫਾਇਰ ਸੇਫਟੀ ਪੁਆਇੰਟ ਸਿਰਫ ਨਾਮ ਦਾ ਹੀ ਹੈ ਤੇ ਫਾਇਰ ਬ੍ਰਿਗੇਡ ਵਿਭਾਗ ਫਿਰੋਜ਼ਪੁਰ ਦੀ ਲਾਪ੍ਰਵਾਹੀ ਹੈ। ਸੋ ਜੇਕਰ ਅਜਿਹੀਆਂ ਕੋਤਾਹੀਆਂ ਵਰਤਣ ਵਾਲੇ ਵਿਭਾਗ ਨੂੰ ਸਮੇ ਸਿਰ ਉਜਾਗਰ ਨਾ ਕੀਤਾ ਗਿਆ ਤਾਂ ਇਸ ਦੇ ਸਿੱਟੇ ਦਿਨ ਬ ਦਿਨ ਗੰਭੀਰ ਹੀ ਨਿਕਲਣਗੇ। ਸੋ ਫਾਇਰ ਬ੍ਰਿਗੇਡ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਫਾਇਰ ਬ੍ਰਿਗੇਡ ਦੇ ਦਫਤਰਾਂ ਚ ਲੱਗੇ ਅਧਿਕਾਰੀਆਂ ਤੋ ਸਮੇ ਸਮੇ ਤੇ ਵਿਭਾਗੀ ਰਿਪੋਰਟ ਮੰਗੀ ਜਾਵੇ ਤਾਂ ਕਿ ਇਹਨਾਂ ਵਲੋ ਅਜਿਹੀਆਂ ਕੋਤਾਹੀਆਂ ਨਾ ਵਰਤੀਆਂ ਜਾਣ। ਇਸ ਮਾਮਲੇ ਸੰਬੰਧੀ ਜਦੋ ਫਾਇਰ ਸੇਫਟੀ ਅਫਸਰ ਫਤਿਹ ਸਿੰਘ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਵਲੋ ਕੋਈ ਵੀ ਸੰਤੋਸ਼ਜਨਕ ਜਵਾਬ ਨਹੀ ਮਿਲਿਆ।
  • Related Posts

    ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟ 

    Spread the love

    Spread the loveਬਠਿੰਡਾ 9 ਜੁਲਾਈ(ਸੁਰਿੰਦਰਪਾਲ ਸਿੰਘ): ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਮੋਰਚੇ ਦੇ ਮੁੱਖ ਸਲਾਹਕਾਰ ਡਾਕਟਰ ਦਰਸ਼ਨ ਪਾਲ ਮੋਰਚੇ…

    ਕੁੱਲ ਹਿੰਦ ਕਿਸਾਨ ਸਭਾ ਨੇ ਰਾਜਪਾਲ ਦੇ ਨਾਂਅ ਭੇਜਿਆ ਮੰਗ ਪੱਤਰ    ਬਿਜਲੀ ਸੋਧ ਬਿਲ, ਮੁਕਤ ਵਪਾਰ ਸੰਧੀ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਮੰਗ  

    Spread the love

    Spread the loveਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ)-  ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵੱਲੋਂ ਅੱਜ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂਅ ਮੰਗ ਪੱਤਰ ਭੇਜ ਕੇ ਕੇਂਦਰ…

    Leave a Reply

    Your email address will not be published. Required fields are marked *