ਕਤਲ ਕਰਨ ਵਾਲੇ ਨੂੰ ਜਗਰਾਉਂ ਪੁਲਿਸ ਨੇ ਚਾਰ  ਘੰਟਿਆਂ ਵਿੱਚ ਕੀਤਾ ਕਾਬੂ

Spread the love

 ਪ੍ਰੇਮ ਸੰਬੰਧਾਂ ਨੂੰ ਲੈ ਕੇ ਲੜਕੀ ਦੇ ਪਿਤਾ ਦਾ ਲੋਹੇ ਦੀ ਰਾੜ ਨਾਲ ਕਤਲ

ਜਗਰਾਓ, 13 ਦਸੰਬਰ (ਜਸਵਿੰਦਰ ਸਿੰਘ ਡਾਂਗੀਆ ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਐਸਪੀ ਪਰਮਿੰਦਰ ਸਿੰਘ , ਐਸਪੀ ਰਮਨਿੰਦਰ ਸਿੰਘ, ਡੀਐਸਪੀ ਜਸਜੋਤ ਸਿੰਘ ਅਤੇ ਥਾਣਾ ਸਿਟੀ ਦੇ ਮੁੱਖ ਅਫਸਰ ਅਮਰਜੀਤ ਸਿੰਘ , ਬਸ ਸਟੈਂਡ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਸੁੱਖੀ ਦੀ ਟੀਮ ਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋਸ਼ੀ ਨੂੰ ਚਾਰ ਘੰਟਿਆਂ ਵਿੱਚ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਸੰਜੀਵ ਕੁਮਾਰ ਜੋ ਕਿ ਲਾਲ ਪੈਲਸ ਸਿਨੇਮਾ ਜਗਰਾਉਂ ਵਿਖੇ ਪਿਛਲੇ 10 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ। ਉਸ ਦੀ ਲੜਕੀ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਉਸ ਦੀ ਅਤੇ ਮੁਹੱਲਾ ਬੇਰੀਆਂ ਦੇ ਰਹਿਣ ਵਾਲੇ ਰਿਸ਼ਵ ਜੈਨ ਨਾਲ ਉਸ ਦੀ ਦੋਸਤੀ ਦੋ ਸਾਲਾਂ ਤੋਂ ਸੀ । ਰਿਸ਼ਵ ਜੈਨ ਦੇ ਪਿਤਾ ਦਾ ਨਲਕਿਆਂ ਵਾਲੇ ਚੌਂਕ ਵਿੱਚ ਜਨਰਲ ਸਟੋਰ ਹੈ ਅਤੇ ਉਹ ਵੀ ਉਸੇ ਦੁਕਾਨ ਉੱਪਰ ਕੰਮ ਕਰਦਾ ਹੈ। ਰਿਸ਼ਵ ਜੈਨ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਹ ਵੀ ਉਸ ਨਾਲ ਸਹਿਮਤ ਸੀ, ਪਰ ਰਿਸ਼ਵ ਜੈਨ ਉਸ ਨਾਲ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ ਜਿਸ ਕਰਕੇ ਉਸਦੇ ਵਿਵਹਾਰ ਤੋਂ ਤੰਗ ਆ ਕੇ ਕਰੀਬ ਦੋ ਮਹੀਨੇ ਪਹਿਲਾਂ ਉਸ ਨੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਜਿਸ ਕਾਰਨ ਰਿਸ਼ਵ ਜੈਨ ਉਸ ਨੂੰ ਰਸਤੇ ਵਿੱਚ ਘੇਰ ਕੇ ਤੰਗ ਪਰੇਸ਼ਾਨ ਕਰਨ ਲੱਗਾ। ਇਸ ਬਾਰੇ ਉਸ ਨੇ ਆਪਣੇ ਪਿਤਾ ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਅਤੇ ਉਸਦੇ ਪਿਤਾ ਨੇ ਰਿਸ਼ਵ ਜੈਨ ਨੂੰ ਕਈ ਵਾਰ ਸਮਝਾਇਆ ਕਿ ਉਹ ਉਸ ਦੀ ਲੜਕੀ ਦਾ ਪਿੱਛਾ ਛੱਡ ਦੇਵੇ। ਪ੍ਰੰਤੂ ਰਿਸ਼ਵ ਜੈਨ ਉਨਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਬੁੱਧਵਾਰ ਨੂੰ ਆਪਣੀ ਡਿਊਟੀ ਖਤਮ ਕਰਕੇ ਉਹ ਲਾਲ ਪੈਲਸ ਸਿਨੇਮੇ ਤੋਂ ਰਾਤ ਦੇ 9 ਵਜੇ ਆਪਣੇ ਘਰ ਵੱਲ ਸਾਈਕਲ ਤੇ ਚੱਲ ਪਏ। ਪਰ ਉਹ ਘਰ ਨਹੀਂ ਪਹੁੰਚੇ। ਜਦ ਸਵੇਰ ਤੱਕ ਉਹ ਘਰ ਨਹੀਂ ਆਏ ਤਾਂ ਉਹ ਆਪਣੇ ਭਰਾ ਨਿਤਿਨ ਸ਼ਰਮਾ ਨੂੰ ਨਾਲ ਲੈ ਕੇ ਲਾਲ ਪੈਲਸ ਸਿਨੇਮਾ ਗਏ । ਜਿੱਥੇ ਉਸਨੂੰ ਪਤਾ ਲੱਗਾ ਕਿ ਲਾਲ ਪੈਲਸ ਸਿਨੇਮੇ ਤੋਂ ਥੋੜਾ ਅੱਗੇ ਕੋਠੇ ਸ਼ੇਰ ਜੰਗ ਦੇ ਗੇਟ ਦੇ ਸਾਹਮਣੇ ਉਸਦੇ ਪਿਤਾ ਦੇ ਸੱਟਾਂ ਲੱਗੀਆਂ ਜਿਸ ਕਾਰਨ ਉਹਨਾਂ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦ ਉਹ ਸਿਵਲ ਹਸਪਤਾਲ ਜਗਰਾਉਂ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਦੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ। ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਕਿ ਬੁੱਧਵਾਰ ਦੀ ਰਾਤ ਨੂੰ ਕਰੀਬ 9:30 ਤੇ ਰਿਸ਼ਵ ਜੈਨ ਨੇ ਉਸਦੇ ਪਿਤਾ ਸੰਜੀਵ ਕੁਮਾਰ ਜੋ ਕਿ ਸਾਈਕਲ ਤੇ ਘਰ ਰਹੇ ਆ ਰਹੇ ਸਨ , ਦੇ ਲੋਹੇ ਦੀ ਰਾੜ ਵਰਗੇ ਹਥਿਆਰ ਨਾਲ ਉਸਦੇ

ਪਿਤਾ ਦੇ ਸਿਰ ਤੇ ਗੰਭੀਰ ਸੱਟਾਂ ਮਾਰੀਆਂ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮੁਕਦਮਾ ਦਰਜ ਕਰ ਲਿਆ ਅਤੇ ਰਿਸ਼ਵ ਜੈਨ ਦੀ ਭਾਲ ਸ਼ੁਰੂ ਕਰ ਦਿੱਤੀ। ਚਾਰ ਘੰਟਿਆਂ ਵਿੱਚ ਪੁਲਿਸ ਨੇ ਰਿਸ਼ਵ ਜੈਨ ਨੂੰ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਲੋਹੇ ਦੀ ਰਾੜ ਵੀ ਬਰਾਮਦ ਕਰ ਲਈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਸ਼ਵ ਜੈਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *