ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਕਤਲ ਮਾਮਲਾ ਦੇ ਦੋਸ਼ੀ ਬਿਹਾਰ ਤੋਂ ਗ੍ਰਿਫਤਾਰ 

Spread the love
ਦੋਸ਼ੀਆਂ ਨੇ ਮੰਨਿਆ ਕਿ ਸ਼ਾਮਲਾਟ ਜਗ੍ਹਾ ਦੀ ਰੰਜਿਸ਼ ਕਾਰਨ ਕੀਤਾ ਕਤਲ -ਪੁਲਿਸ
ਮਾਛੀਵਾੜਾ ਸਾਹਿਬ 4 ਅਪ੍ਰੈਲ (ਸੁੱਚਾ ਬੰਗੜ) ਬੀਤੇ ਦਿਨੀ ਮਾਛੀਵਾੜਾ ਸਾਹਿਬ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਸ ਵੇਲੇ ਸਿਰ ਵਿੱਚ ਕੁਹਾੜੀ ਮਾਰ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਮਾਲਵਾ ਚੌਂਕ ਵਿਖੇ ਆਪਣੇ ਬਣਾਏ ਹੋਏ ਕੁਆਰਟਰਾਂ ਅੱਗੇ ਬੈਠੇ ਫੋਨ ਤੇ ਗੱਲ ਕਰ ਰਹੇ ਸਨ। ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 52 ਸਾਲ ਦੇ ਮਾਛੀਵਾੜਾ ਬਲਾਕ ਪ੍ਰਧਾਨ ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਦਾ ਕਤਲ ਹੋਣ ਉਪਰੰਤ ਥਾਣਾ ਕੂੰਮ ਕਲਾਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਆਰੰਭ ਕੀਤੀ ਗਈ। ਜਿਸ ਵਿੱਚ ਏ.ਡੀ.ਸੀ.ਪੀ. ਜਸ਼ਨ ,ਏ. ਸੀ.ਪੀ. ਸੁਮਿਤ ਸੂਦ, ਏ.ਸੀ.ਪੀ. ਇੰਦਰਜੀਤ ਬੋਪਾਰਾਏ ਅਤੇ ਹਰਜਿੰਦਰ ਸਿੰਘ ਦੀਆਂ ਵੱਖ-ਵੱਖ ਟੀਮਾਂ ਨੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਵਿੱਚ ਰੇਡਾਂ ਕੀਤੀਆਂ ਅਤੇ ਸਫਲਤਾ ਪ੍ਰਾਪਤ ਕਰਦੇ ਹੋਏ ਬਿਹਾਰ ਦੇ ਕਸਬਾ ਜਮਾਲਪੁਰ ਤੋਂ ਦੋਨਾਂ ਮੁੱਖ ਦੋਸ਼ੀਆਂ ਵਿਜੇ ਕੁਮਾਰ ਅਤੇ ਉਸ ਦੇ ਦੋਸਤ ਲੱਕੀ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਦੋਸ਼ੀ ਵਿਜੇ ਕੁਮਾਰ ਦੇ ਚਾਰ ਪਰਿਵਾਰਿਕ ਮੈਂਬਰਾਂ ਪਿਤਾ, ਦੋ ਭਰਾ ਅਤੇ ਮਾਮੇ ਨੂੰ ਗ੍ਰਿਫਤਾਰ ਕਰ ਮੁਕਦਮੇ ਵਿੱਚ ਨਾਮਜਦ ਕੀਤਾ ਗਿਆ ,ਜਿਨਾਂ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਨੇ ਪੁਲਿਸ ਦੌਰਾਨ ਮੰਨਿਆ ਕਿ ਉਹਨਾਂ ਦਾ ਪਿੰਡ ਦੀ ਪੰਚਾਇਤ ਨਾਲ ਪੰਚਾਇਤੀ ਜਗ੍ਹਾ ਤੇ ਕਬਜ਼ੇ ਨੂੰ ਲੈ ਕੇ ਰੌਲਾ ਸੀ, ਜਿਸ ਤੇ ਪਰਮਿੰਦਰ ਤਿਵਾੜੀ ਦੀ ਪੱਖ ਦੀ ਪੰਚਾਇਤ ਹੋਣ ਕਰਕੇ ਪਰਮਿੰਦਰ ਤਿਵਾੜੀ ਦੀ ਪੰਚਾਇਤ ਸੁਣਦੀ ਮੰਨਦੀ ਸੀ। ਦੋਸ਼ੀ ਵਿਜੇ ਕੁਮਾਰ ਨੇ ਦੋ ਦਿਨ ਪਹਿਲਾਂ ਵੀ ਨਸ਼ੇ ਵਿੱਚ ਧੁੱਤ ਹੋ ਆਪਣੇ ਘਰ ਸ਼ੋਰ ਸ਼ਰਾਬਾ ਕੀਤਾ ਕਿ ਉਹ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਾ ਹੈ। ਉਹਨਾਂ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕੁਹਾੜੀ ਵੀ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਵਿਜੇ ਕੁਮਾਰ ਅਤੇ ਲੱਕੀ ਜਿਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਪਰ ਉਹਨਾਂ ਦਾ ਪਿਛੋਕੜ ਬਿਹਾਰ ਦਾ ਹੈ, ਤੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਹੀ ਉਹ ਬਿਹਾਰ ਦੇ ਕਸਬਾ ਜਮਾਲਪੁਰ ਵਿਖੇ ਜਾ ਛੁਪੇ ਸਨ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *