ਖ਼ਾਕੀ ਤੇ ਲੱਗੇ ਚਿੱਟੇ ਦੇ ਦਾਗ਼ ਖ਼ਾਕੀ ਤੇ ਖਾਦੀ ਹੋਈਆਂ ਦੋਵੇਂ ਦਾਗ਼ਦਾਰ 

Spread the love
 ਬੇਵਸ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਅੱਗੇ ਗੋਡੇ ਟੇਕੇ-ਭੰਡਾਲ, ਨਛੱਤਰ ਬਾਈ
ਫੱਤੂ ਢੀਂਗਾ 10 ਅਪ੍ਰੈਲ (ਕੁਲਵਿੰਦਰ ਸਿੰਘ)  ਪੰਜਾਬ ਦੀ ਆਪ ਸਰਕਾਰ ਆਪਣੀ ਅਯੋਗਤਾ ਕਾਰਨ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਤੇ ਬੁਰੀ ਤਰ੍ਹਾਂ ਘਿਰੀ ਹੋਈ ਨਜ਼ਰ ਆ ਰਹੀ ਹੈ ।ਚਿੱਟੇ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਕਾਰਨ ਨਮੋਸ਼ੀ ਦੇ ਆਲਮ ਵਿੱਚ ਹੈ ।ਹਾਲਾਂ ਕਿ ਹਾਲ ਹੀ ਵਿੱਚ ਸਰਕਾਰ ਨੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ ਪਰ ਕਿਸੇ ਵੀ ਕੰਮ ਨਹੀਂ ਆਇਆ ਕਿਉਂ ਕਿ ਸੁਲਤਾਨ ਪੁਰ ਲੋਧੀ ਵਿੱਚ ਇੱਕੋ ਮਾਂ ਦੇ ਪੰਜ ਪੁੱਤਰਾਂ ਦੀ ਮੌਤ ਨੇ ਸਰਕਾਰ ਦੀ ਕਿਰਕਿਰੀ ਕਰਵਾ ਦਿੱਤੀ ਹੈ ।ਹਾਲਾਂ ਕੇ ਐੱਸਐੱਸਪੀ ਗੌਰਵ ਤੂਰਾ ਨੇ ਸਰਕਾਰ ਦੇ ਬਚਾਅ ਪੱਖ ਵਿੱਚ ਸਫ਼ਾਈ ਤਾਂ ਦਿੱਤੀ ਪਰ ਕੋਈ ਫ਼ਾਇਦਾ ਨਾ ਹੋਇਆ ਕਿਉਂ ਜੋ ਸੁਲਤਾਨ ਪੁਰ ਦੀ ਘਟਨਾ ਦੀਆਂ ਖ਼ਬਰਾਂ ਦੀ ਸਿਆਈ ਅਜੇ ਸੁੱਕੀ ਨਾ ਸੀ ਕਿ ਬਲਾਕ ਨਡਾਲਾ ਅੰਦਰ ਪੈਂਦੇ ਪਿੰਡ ਰਾਏ ਪੁਰ ਰਾਈਆਂ ਦੇ ਦੋ ਨੌਜਵਾਨ ਗੱਭਰੂ ਵੀ ਨਸ਼ਿਆਂ ਦੇ ਦੈਂਤ ਨੇ ਨਿਗਲ ਲੈ ।ਇੰਨਾਂ ਘਟਨਾਵਾਂ ਦੇ ਸਬੰਧ ਵਿੱਚ ਗੁਰਦੀਪ ਸਿੰਘ ਭੰਡਾਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਉਨਾਂ ਕਿਹਾ ਕਿ ਚਿੱਟੇ ਦੇ ਦਾਗ ਸਿੱਧੇ ਤੌਰ ਤੇ ਖਾਕੀ ਤੇ ਲਗਦੇ ਹਨ ।ਖ਼ਾਕੀ ਤੇ ਖਾਦੀ ਹੋਈਆਂ ਦੋਵੇਂ ਦਾਗ਼ਦਾਰ ਹੋਈਆਂ ਹਨ । ਇੰਨਾ ਘਟਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੇਵਸ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਅੱਗੇ ਗੋਡੇ ਟੇਕੇ ਹੋਏ ਹਨ। ਭੰਡਾਲ ਨੇ ਮੰਗ ਕੀਤੀ ਕਿ ਉਕਤ ਨੌਜਵਾਨ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਐਸ ਐੱਚ ਓ ਢਿਲਵਾਂ ਦੀ ਜਵਾਬਦੇਹੀ ਤੈਅ ਕਰਦੇ ਹੋਏ ਉਸ ਤੇ ਤੁਰੰਤ ਕਤਲ ਦਾ ਪਰਚਾ ਦਰਜ ਕੀਤਾ ਜਾਵੇ। ਹਲਕਾ ਸੇਵਾਦਾਰ ਭੁਲੱਥ ਨਛੱਤਰ ਸਿੰਘ ਬਾਈ ਨੇ ਹਲਕੇ ਅੰਦਰ ਇੱਕੋ ਦਿਨ ਵਿੱਚ ਨਸ਼ੇ ਦੀ ਓਵਰਡੋਜ ਨਾ ਹੋਈਆਂ ਤਿੰਨ ਨੌਜਵਾਨਾਂ ਦੀਆਂ ਮੌਤਾਂ ਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸੱਤਾ ਧਿਰ ਪੰਜਾਬ ਦੇ ਅਵਾਮ ਨੂੰ ਦੱਸੇ ਕਿ ਨਸ਼ਾ ਕਿੰਨੀ ਦੇਰ ਵਿੱਚ ਬੰਦ ਕਰਨਗੇ। ਜੇਕਰ ਨਹੀ ਤਾਂ ਅਸੀ ਖੁਦ ਖ਼ਾਲਸਾਈ ਰੋਹ ਰੀਤਾਂ ਅਨੁਸਾਰ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰ ਸੋਂਦੇ ਲਗਾਉਣੇ ਸ਼ੁਰੂ ਕਰਾਂਗੇ। ਫਿਰ ਚਾਹੇ ਸਾਨੂੰ ਸਰਕਾਰ ਖਾੜਕੂ ਕਹੇ ਜਾਂ ਗੈਂਗਸਟਰ। ਇਸ ਸਮੇਂ ਮਨਪ੍ਰੀਤ ਸਿੰਘ ਮੰਨਾ, ਰਾਜਪਾਲ ਸਿੰਘ ਭੁੱਲਰ,ਅੱਛਰ ਸਿੰਘ ਗਡਾਨਾ, ਅਮਰਜੀਤ ਸਿੰਘ ਨਿਜ਼ਾਮਪੁਰ ਆਦਿ ਹਾਜ਼ਰ ਸਨ।
  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *