ਮਾਛੀਵਾੜਾ ਸਾਹਿਬ 18 ਅਪ੍ਰੈਲ ( ਸੁੱਚਾ ਬੰਗੜ) ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲ ਰਹੀ ਹੈ। ਅਤੇ ਨਸ਼ੇ ਤਸਕਰਾਂ ਤੇ ਲਗਾਮ ਕਸਣ ਲਈ ਕਈ ਤਰ੍ਹਾਂ ਦੇ ਦਾਅਵੇ ਵੀ ਕੀਤੇ ਜਾਂ ਰਹੇ ਹਨ,ਪਰ ਮਾਛੀਵਾੜਾ ਦੇ ਸਿਵਲ ਹਸਪਤਾਲ ਵਿੱਚ ਨਸਾ ਸ਼ਰੇਆਮ ਵਿਕ ਰਿਹਾ ਹੈ ਸਥਾਨਕ ਸਰਕਾਰੀ ਹਸਪਤਾਲ ਦੇ ਬਾਹਰ ਕੁਝ ਨੋਜਵਾਨਾਂ ਵੱਲੋਂ ਨਸਾਂ ਵੇਚਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇੱਕਤਰ ਕੀਤੀ ਜਾਣਕਾਰੀ ਮੁਤਾਬਕ ਸਰਕਾਰੀ ਹਸਪਤਾਲ ਵਿੱਚ ਜਿਹੜੀਆਂ ਨਸ਼ਾ ਛਡਾਉਣ ਦੇ ਲਈ ਨਸ਼ੇੜੀਆਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਉਹ ਗੋਲੀਆਂ ਲੈਣ ਲਈ ਲੋਕਾਂ ਦੀਆਂ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਇਨ੍ਹਾਂ ਦਾ ਲਾਭ ਲੈਂਦਿਆਂ ਕੁਝ ਲੋਕ ਇਨ੍ਹਾਂ ਨਸ਼ੇੜੀਆਂ ਨੂੰ ਗੋਲੀਆਂ ਵੀ ਵੇਚ ਦਿੰਦੇ ਹਨ। ਮੈਡੀਕਲ ਨਸ਼ਾ ਵੇਚਣ ਵਾਲਿਆਂ ਦੇ ਹੋਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸਰਕਾਰੀ ਹਸਪਤਾਲ ਦੇ ਵਿੱਚ ਪੁਹੰਚ ਜਾਂਦੇ ਹਨ ਅਤੇ ਉਥੇ ਗੁਪਤ ਥਾਵਾਂ ਤੇ ਗੋਲੀਆਂ ਦੇ ਕੁਝ ਪੱਤੇ ਲਕੋ ਕਿ ਰੱਖ ਦਿੰਦੇ ਹਨ। ਇਸ ਦੇ ਨਾਲ ਉਕਤ ਵਿਅਕਤੀ ਜੋ ਨਸ਼ਾ ਛੱਡਣ ਲਈ ਗੋਲੀਆਂ ਲੈਣ ਆਉਂਦੇ ਹਨ ਉਹ ਇਨ੍ਹਾਂ ਵੇਚਣ ਵਾਲਿਆਂ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਇਹ ਉਨ੍ਹਾਂ ਨੂੰ ਗੋਲੀਆਂ ਵੇਚ ਦਿੰਦੇ ਹਨ ਅਜਿਹਾ ਨਸ਼ਾ ਵੇਚਣ ਵਾਲਾ ਕੰਮ ਪਿਛਲੇ ਕਈ ਦਿਨਾਂ ਤੋਂ ਖੁਲੇਆਮ ਚੱਲ ਰਿਹਾ ਹੈ ਜਿਸਦੀ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਹੈ ਪਰ ਪ੍ਰਸ਼ਾਸਨ ਪਤਾ ਨਹੀਂ ਕਿਸ ਗੱਲੋਂ ਚੁਪੀ ਧਾਰੀ ਬੈਠਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਆਮ ਲੋਕਾਂ ਦੇ ਨਾਲ ਪੱਤਰਕਾਰਾਂ ਨੇ ਇੱਕ ਵਿਅਕਤੀ ਨੂੰ ਹਸਪਤਾਲ ਦੇ ਅੰਦਰ ਗੋਲੀਆਂ ਵੇਚਦੇ ਹੋਏ ਦੇਖਣ ਤੇ ਉਹ ਵਿਅਕਤੀ ਮੋਕੇ ਤੋਂ ਫਰਾਰ ਹੋ ਗਿਆ ਜਿਸ ਦੇ ਬਾਰੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਗਈ ਪਰ ਫਿਰ ਵੀ ਕੋਈ ਕਾਰਵਾਈ ਨਾ ਹੋਣ ਦੇ ਕਾਰਨ ਨਸ਼ਾ ਵੇਚਣ ਵਾਲਿਆਂ ਦੇ ਹੋਂਸਲੇ ਹੋਰ ਬੁਲੰਦ ਹੋ ਗਏ ਜਿਸ ਤਹਿਤ ਅੱਜ ਫੇਰ ਨਸ਼ਾ ਮਾਫੀਆ ਹਸਪਤਾਲ ਦੇ ਅੰਦਰ ਨਸ਼ਾ ਵੇਚਣ ਦੀ ਕੋਸ਼ਿਸ਼ ਵਿੱਚ ਸੀ ਤਾਂ ਆਮ ਲੋਕਾਂ ਦੇ ਨਾਲ ਪ੍ਰੈਸ ਦੇ ਲੋਕਾਂ ਨੇ ਉਨ੍ਹਾਂ ਦਵਾਈਆਂ ਨੂੰ ਦੇਖਿਆ ਜਿਥੇ ਨਸ਼ਾ ਵੇਚਣ ਵਾਲਿਆਂ ਨੇ ਉਨ੍ਹਾਂ ਨੂੰ ਲਕੋ ਕਿ ਰੱਖਿਆ ਸੀ। ਜਿਸਦੀ ਸੂਚਨਾ ਤਰੁੰਤ ਫੇਰ ਤੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਦਿੱਤੀ ਗਈ। ਮੋਕੇ ਤੇ ਉਨ੍ਹਾਂ ਦਵਾਈਆ ਨੂੰ ਆਪਣੇ ਕਬਜ਼ੇ ਵਿੱਚ ਲੈ ਕਿ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਥਾਣਾ ਮੁਖੀ ਹਰਵਿੰਦਰ ਸਿੰਘ ਮੋਕੇ ਤੇ ਪੁਜ ਗਏ ਪਰ ਉਦੋਂ ਤੱਕ ਉਹ ਵਿਅਕਤੀ ਫਰਾਰ ਹੋ ਗਏ। ਉਥੇ ਮੋਜੂਦ ਕੁਝ ਸੱਕੀ ਵਿਅਕਤੀਆਂ ਨੂੰ ਪੁਲਿਸ ਗੱਡੀ ਵਿੱਚ ਥਾਣੇ ਲੈ ਗਈ ਇਸ ਸੰਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਡਾਕਟਰ ਜੋਤੀ ਯਾਦਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੋਕੇ ਦੀ ਬਣੀ ਵਿਡੀਉ ਮੰਗਵਾਈ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮਾਮਲੇ ਵਿੱਚ ਐਸ ਐਮ ਉ ਡਾਕਟਰ ਜਸਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਪਹਿਲਾਂ ਵੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਸਵੇਰ ਦੇ ਟਾਇਮ ਕੁਝ ਕਰਮਚਾਰੀ ਮੋਕੇ ਤੇ ਚੱਕਰ ਮਾਰ ਲਿਆ ਕਰਨ ਅਤੇ ਅੱਜ਼ ਵੀ ਪੁਲਿਸ ਸੂਚਿਤ ਕਰਕੇ ਬੁਲਾਇਆਂ ਗਿਆ ਹੈ। ਬਾਕਸਕਿਸ ਤਰ੍ਹਾਂ ਵਿਕਦਾ ਹੈ ਨਸ਼ਾ ਨਸ਼ਾ ਮਾਫੀਆ ਦੇ ਕੁਝ ਲੋਕ ਸਰਕਾਰੀ ਹਸਪਤਾਲ ਦੇ ਵਿੱਚ ਗੇੜੇ ਮਾਰਦੇ ਰਹਿੰਦੇ ਹਨ ਕਿਉਂਕਿ ਨਸ਼ਾ ਕਰਨ ਵਾਲੇ ਵਿਅਕਤੀ ਹਸਪਤਾਲ ਦੇ ਵਿੱਚ ਸਵੇਰੇ ਆਪਣੇ ਕਾਰਡ ਲੈਕਿ ਨਸ਼ਾ ਛੱਡਣ ਵਾਲੀਆ ਗੋਲੀਆਂ ਲੈਣ ਲਈ ਆਉਂਦੇ ਹਨ। ਤਾ ਉਥੇ ਭੀੜ ਜਹੀ ਲੱਗ ਜਾਦੀ ਹੈ ਨਸ਼ਾ ਮਾਫੀਆ ਦੇ ਲੋਕ ਇਸ ਭੀੜ ਦਾ ਲਾਭ ਲੈਂਦਿਆਂ ਨਸ਼ਾ ਕਰਨ ਵਾਲੇ ਲੋੜਵੰਦ ਵਿਅਕਤੀਆਂ ਨੂੰ ਨਸ਼ਾ ਵੇਚਦੇ ਹਨ। ਇਸ ਤਰ੍ਹਾਂ ਇਨ੍ਹਾਂ ਮਾਫੀਆ ਦਾ ਧੰਦਾ ਚਲਦਾ ਰਹਿੰਦਾ ਹੈ।ਬਾਕਸਪੁਲਿਸ ਮੈਡੀਕਲ ਸਟੋਰਾਂ ਤੇ ਸਿੱਕਜਾ ਕਸੇ- ਆਮ ਲੋਕ 

ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਲਈ ਆਏ ਲੋਕਾਂ ਦਾ ਕਹਿਣਾ ਸੀ ਕਿ ਸਰਕਾਰੀ ਹਸਪਤਾਲ ਦੇ ਵਿੱਚ ਜ਼ਿਆਦਾ ਤਰ ਨਸ਼ਾ ਮੈਡੀਕਲ ਸਟੋਰਾਂ ਤੋਂ ਮਿਲਣ ਆਲਾ ਮੈਡੀਕਲ ਨਸ਼ਾ ਕੈਪਸੂਲ ਅਤੇ ਗੋਲੀਆਂ ਹਨ । ਜੇਕਰ ਪੁਲਿਸ ਮੈਡੀਕਲ ਸਟੋਰਾਂ ਤੇ ਸ਼ਿਕੰਜਾ ਕਸੇ ਤਾ ਆਮ ਵਿਕਣ ਵਾਲਾ ਮੈਡੀਕਲ ਨਸ਼ਾ ਖੁਲੇਆਮ ਵਿਕਣਾ ਬੰਦ ਹੋਵੇ।ਇਸ ਸੰਬੰਧੀ ਡਰੱਗ ਇੰਸਪੈਕਟਰ ਰੋਹਿਤ ਕਾਲੜਾ ਨਾਲ ਜਦੋਂ ਫੋਨ ਤੇ ਸਪੰਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਗੱਲ ਆ ਗਈ ਹੈ ਜਲਦ ਹੀ ਮਾਛੀਵਾੜਾ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾਵੇਗੀ।ਆਮ ਲੋਕਾਂ ਦਾ ਕਹਿਣਾ ਹੈ ਕਿ ਮੈਡੀਕਲ ਨਸ਼ਾ ਤਾ ਸਿਰਫ ਮੈਡੀਕਲ ਸਟੋਰਾਂ ਤੋਂ ਹੀ ਮਿਲ ਸਕਦਾ ਹੈ ਨਾਂ ਕਿ ਕਿਸੇ ਕਰਿਆਨਾ ਸਟੋਰ ਜਾ ਜਨਰਲ ਸਟੋਰ ਤੋਂ ਮਿਲਦਾ ਹੈ। ਇਸ ਸੰਬੰਧੀ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਤਰੁੰਤ ਐਕਸ਼ਨ ਵਿੱਚ ਆਕੇ ਕਹਿੰਦੇ ਨਜ਼ਰ ਆਏ ਕਿ ਸਾਨੂੰ ਦੱਸੋ ਅਸੀ ਕਰਵਾਈ ਕਰਨ ਲਈ ਤਿਆਰ ਹਾ । Box ਸਰਕਾਰੀ ਹਸਪਤਾਲ ਦੇ ਵਿੱਚ ਨਿੱਤ ਹੁੰਦੀਆਂ ਨੇਘਟਨਾਵਾਂ
ਸਰਕਾਰੀ ਹਸਪਤਾਲ ਦੇ ਵਿੱਚ ਸਵੇਰੇ 8 ਵਜੇ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਪਹੁੰਚਦੇ ਲੋਕਾਂ ਵਿੱਚ ਅਤੇ ਨਸਾ ਵੇਚਣ ਵਾਲੇ ਨਸ਼ਾ ਮਾਫੀਆ ਦੇ ਵਿਚਕਾਰ ਰੋਜ਼ ਹੀ ਤੂ ਤੂ ਮੈ ਮੈ ਦੀ ਛੋਟੀ ਨੋਬਤ ਹੱਥੋਪਾਈ ਤੱਕ ਪੁਹੰਚ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਥੋਂ ਤੱਕ ਨੋਬਤ ਆ ਗਈ ਕਿ ਦੋ ਧਿਰਾਂ ਵਿੱਚ ਤਲਵਾਰਾ ਵੀ ਚੱਲੀਆਂ ਇੱਕ ਧਿਰ ਦਾ ਵਿਅਕਤੀ ਜ਼ਖ਼ਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।







