ਖੋਹ ਦੀ ਵਾਰਦਾਤ ਕਰਨ ਵਾਲੇ ਦੋਸ਼ੀ 3 ਘੰਟੇ ਅੰਦਰ  ਸਲਾਖਾ ਦੇ ਪਿਛੇ।

Spread the love

 ਘਨੌਰ, 9 ਦਸੰਬਰ (ਅਭਿਸ਼ੇਕ ਸੂਦ) ਡਾਕਟਰ ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਸ੍ਰੀ ਯੋਗੇਸ ਸਰਮਾ ਆਈ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸਨ, ਸ੍ਰੀ ਹਰਮਨਪ੍ਰੀਤ ਸਿੰਘ  ਪੀ.ਪੀ.ਐਸ ਉਪ ਕਪਤਾਨ ਪੁਲਿਸ ਸਰਕਲ ਘਨੋਰ ਦੀਆ ਹਦਾਇਤਾ ਅਨੁਸਾਰ ਐਸ ਆਈ ਸਾਹਿਬ ਸਿੰਘ ਵਿਰਕ ਮੁੱਖ ਅਫਸਰ ਥਾਣਾ ਘਨੌਰ ਨੇ 5 ਦਸੰਬਰ ਨੂੰ ਗੁਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਭੱਟਮਾਜਰਾ ਨੇ ਥਾਣਾ ਘਨੌਰ ਇਤਲਾਹ ਦਿਤੀ ਕਿ 4 ਦਸੰਬਰ ਨੂੰ ਮੁੱਦਈ ਆਪਣੇ ਪਿੰਡ ਦੇ ਨੰਬਰਦਾਰ ਜਸਵੀਰ ਸਿੰਘ ਨਾਲ ਘਨੋਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਮੁਦਈ ਬਘੋਰਾ ਮੋੜ ਪਰ ਪੁੱਜਾ ਤਾਂ ਕੁਲਦੀਪ ਸਿੰਘ ,ਗੁਰਮੀਤ ਸਿੰਘ,ਦਵਿੰਦਰ ਸਿੰਘ ਵਾਸੀ ਰੁੜਕਾ ਨੇ ਮੁਦਈ ਦਾ ਮੋਟਰਸਾਇਕਲ ਰੋਕ ਲਿਆ ਅਤੇ ਮੁਦਈ ਦੀ ਬਾਹ ਤੇ ਸੱਟ ਮਾਰ ਕੇ ਮੁਦਈ ਪਾਸੋ ਬੂਲਟ ਮੋਟਰਸਾਇਕਲ ਨੰਬਰ ਪੀ ਬੀ 11 ਸੀ ਵੀ 1427 ਅਤੇ ਮੁਦਈ ਦਾ ON5 + ਫੋਨ ਖੋਹ ਲਿਆ ਜੋ ਮੁਦਈ ਦੇ ਬਿਆਨ ਤੇ ਮੁੱਕਦਮਾ ਦਰਜ਼ ਕਰ ਕੁਲਦੀਪ ਸਿੰਘ ਉਰਫ ਪੰਜਾਬੀ ਅਤੇ ਗੁਰਮੀਤ ਸਿੰਘ ਉਰਫ ਮੀਤਾ ਨੂੰ 5 ਦਸੰਬਰ ਨੂੰ ਗ੍ਰਿਫਤਾਰ ਕਰਕੇ ਦੋਸੀ ਦਾ ਫੋਨ ਬਰਾਮਦ ਕੀਤਾ ਗਿਆ ਅਤੇ 6 ਦਸੰਬਰ ਨੂੰ ਦੋਸੀ ਦਵਿੰਦਰ ਸਿੰਘ ਉਰਫ ਕਾਕਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਮੁਦਈ ਦਾ ਮੋਟਰਸਾਇਕਲ ਬੂਲਟ ਬਰਾਮਦ ਕੀਤਾ ਗਿਆ ਦੋਸੀਆਨ ਨੂੰ 6 ਦਸੰਬਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਇਸ ਤੋਂ ਇਲਾਵਾ 8 ਦਸੰਬਰ ਨੂੰ ਘਨੌਰ ਪੁਲਿਸ ਵੱਲੋਂ ਦੌਰਾਨੇ ਗਸਤ ਭੈੜੇ ਪੁਰਸਾ ਦੀ ਚੈਕਿੰਗ ਕਰਦੇ ਹੋਏ 2 ਵਿਅਕਤੀ

oplus_0

ਜਿਹਨਾ ਵਿੱਚੋ ਇਕ ਦਾ ਨਾਮ ਸੋਨੀ ਖਾਨ ਪੁੱਤਰ ਸਰਦਾਰੀ ਲਾਲ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਅਤੇ ਉਮਕਾਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਢਕਾਸੂ ਕਲਾ ਥਾਣਾ ਸਦਰ ਅੰਬਾਲਾ ਨੂੰ ਸਮੇਤ ਚੋਰੀ ਸੁਦਾ ਮੋਟਰਸਾਇਕਲ ਨੰਬਰ 8R 01 15 2754 ਸਪਲੈਂਡਰ ਪਲਸ 24 ਬੋਤਲਾਂ ਠੇਕਾ ਦੇਸੀ ਮਾਰਕਾ ਮਾਲਟਾ ਸ਼ਰਾਬ  ਹਰਿਆਣਾ ਸਮੇਤ ਗ੍ਰਿਫਤਾਰ ਕੀਤਾ ਗਿਆ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *