ਗਿਰੋਹ ਵਿੱਚ ਸ਼ਾਮਿਲ 3 ਦੋਸ਼ੀਆਂ ਪਾਸੋ 50 ਗ੍ਰਾਮ ਹੈਰੋਇਨ ਕੀਤੀ ਗਈ ਬਰਾਮਦ

Spread the love
ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ) :- ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਫਰੀਦਕੋਟ ਨੇ ਫਾਰਚੂਨਰ ਗੱਡੀ ਦੀ ਵਰਤੋ ਕਰਕੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ 50 ਗ੍ਰਾਮ ਹੈਰੋਇਨ ਅਤੇ 1 ਫਾਰਚੂਨਰ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਤਰਲੋਚਨ ਸਿੰਘ ਡੀ.ਐਸ.ਪੀ (ਸ:ਡ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚੋ ਨਿਰੰਜਣ ਸਿੰਘ ਉਰਫ ਨੀਟਾ ਅਤੇ ਅਤੇ ਮਨਦੀਪ ਸਿੰਘ ਉਰਫ ਕਬੂਤਰ ਜੋ ਕਿ ਕੰਮੇਆਣਾ ਪਿੰਡ ਦੇ ਨਿਵਾਸੀ ਹਨ ਅਤੇ ਤੀਜਾ ਵਿਅਕਤੀ ਪ੍ਰਦੀਪ ਸਿੰਘ ਉਰਫ ਸਨੀ ਮੋਟਾ ਜੋ ਕਿ ਬਾਜੀਗਰ ਬਸਤੀ, ਫਰੀਦਕੋਟ ਨਾਲ ਸਬੰਧਤ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਥਾਣੇਦਾਰ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਕੰਮੇਆਣਾ ਦੇ ਵਿੱਚ ਦੀ ਹੁੰਦੇ ਹੋਏ ਪਿੰਡ ਨਵੇ ਕਿਲੇ ਨੂੰ ਜਾ ਰਹੇ ਸੀ ਤਾਂ ਇੱਕ ਫਾਰਚੂਨਰ ਗੱਡੀ ਰੰਗ ਚਿੱਟਾ ਨੰਬਰ ਪੀ.ਬੀ 29ਟੀ 0019 ਜੋ ਸਮਸ਼ਾਨ ਘਾਟ ਦੇ ਗੇਟ ਕੋਲ ਸ਼ੱਕੀ ਹਾਲਤ ਵਿੱਚ ਖੜੀ ਦਿਖਾਈ ਦਿੱਤੀ ਜਿਸ ਵਿੱਚ 3 ਨੌਜਵਾਨ ਬੈਠੇ ਦਿਖਾਈ ਦਿੱਤੇ, ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਇਕਦਮ ਘਬਰਾ ਕੇ ਆਪਣੀ ਆਪਣੀ ਗੱਡੀ ਨੂੰ ਤੋਰਨ ਲੱਗੇ ਤਾਂ ਪੁਲਿਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਕੀਤੀ ਤਾਂ ਉਹਨਾ ਪਾਸੋ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ)/61/85 ਤਹਿਤ ਮੁਕੱਦਮਾ ਨੰਬਰ 171 ਮਿਤੀ 16-07-2025 ਦਰਜ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਵੱਲੋਂ ਹੈਰੋਇਨ ਦੀ ਤਸਕਰੀ ਸਰਹੱਦੀ ਇਲਾਕਿਆ ਵਿੱਚੋ ਕੀਤੀ ਜਾਦੀ ਸੀ, ਜਿਸ ਨੂੰ ਕਿ ਬਾਅਦ ਵਿੱਚ ਅੱਗੇ ਸਪਲਾਈ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ 8 ਮੁਕੱਦਮੇ ਦਰਜ ਹਨ। ਦੋਸੀਆਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ। ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣਕਾਰੀ ਮਿਲਣ ’ਤੇ ਫਰੀਦਕੋਟ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾ ਦਰਜ ਮੁਕੱਦਮੇ ਹੇਠ ਲਿਖੇ ਅਨੁਸਾਰ ਹਨ।
  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

    Spread the love

    Spread the loveਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ…

    Leave a Reply

    Your email address will not be published. Required fields are marked *