ਪਿੱਕਅਪ ਤੇ ਮੋਟਰਸਾਇਕਲ ਦੀ ਟੱਕਰ ’ਚ ਇੱਕ ਹਲਾਕ

Spread the love

 ਦੋਦਾ : ਪਿੰਡ ਧੂਲਕੋਟ-ਕਾਉਣੀ ਰੋਡ ’ਤੇ ਬਲੈਰੋ ਪਿੱਕਅਪ ਗੱਡੀ ’ਚ ਮੋਟਰਸਾਇਕਲ ਟਕਰਾਅ ਜਾਣ ਕਾਰਨ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਚੰਦ ਸਿੰਘ ਤੇ ਸਾਬਕਾ ਸਰਪੰਚ ਪਾਲ ਸਿੰਘ ਵਾਸੀ ਪਿੰਡ ਕਾਉਣੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਸਾਢੇ ਅੱਠ ਵਜੇ ਸ਼ਿਵਰਾਜ ਸਿੰਘ ਪੁੱਤਰ ਜਰਨੈਲ ਵਾਸੀ ਪਿੰਡ ਕਾਉਣੀ ਬਠਿੰਡਾ ਤੋਂ ਦਵਾਈ ਲੈ ਕੇ ਵਾਪਸ ਘਰ ਆ ਰਿਹਾ ਸੀ। ਪਿੰਡ ਧੂਲਕੋਟ-ਕਾਉਣੀ ਰੋਡ ’ਤੇ ਬਿਨਾਂ ਕਿਸੇ ਇੰਡੀਕੇਟਰ ਦੇ ਸੜਕ ਵਿਚਕਾਰ ਖੜ੍ਹੀ ਪਿੱਕਅਪ ’ਚ ਉਸਦਾ ਮੋਟਰਸਾਈਕਲ ਟਕਰਾਅ ਗਿਆ। ਪਿੱਕਅਪ ਗੱਡੀ ਚਾਲਕ ਅਰਸ਼ਦੀਪ ਸਿੰਘ ਨੇ ਉਸਨੂੰ ਹਸਪਤਾਲ ਦਾਖਲ ਕਰਵਾਉਣ ਲਈ ਗੱਡੀ ’ਚ ਬਿਠਾ ਕੇ ਘਟਨਾ ਸਥਾਨ ਤੋਂ ਲੈ ਗਿਆ ਤੇ ਪਰਿਵਾਰ ਨੂੰ ਸੂਚਨਾ ਦੇ ਕੇ ਮੋਬਾਈਲ ਫੋਨ ਬੰਦ ਕਰ ਲਿਆ। ਪਰ ਸਵੇਰੇ ਪਤਾ ਲੱਗਾ ਕਿ ਸ਼ਿਵਰਾਜ ਸਿੰਘ ਦੀ ਮ੍ਰਿਤਕ ਦੇਹ ਬਠਿੰਡਾ-ਮੁਕਤਸਰ ਰੋਡ ਦੇ ਕਿਨਾਰੇ ’ਤੇ ਸਰਕੰਡਿਆਂ ’ਚ ਸੁੱਟੀ ਪਈ ਹੈ। ਉਧਰ ਘਟਨਾ ਦਾ ਪਤਾ ਲਗਦਿਆਂ ਹੀ ਡੀਐੱਸਪੀ ਗਿੱਦੜਬਾਹਾ ਅਵਤਾਰ ਸਿੰਘ ਰਾਜਪਾਲ, ਐੱਸਐੱਚਓ ਜਸਵੀਰ ਸਿੰਘ ਕੋਟਭਾਈ ਅਤੇ ਦੋਦਾ ਪੁਲਿਸ ਚੌਂਕੀ ਇੰਚਾਰਜ ਗੁਰਤੇਜ ਸਿੰਘ, ਏਐਸਆਈ ਦਲਵੀਰ ਸਿੰਘ ਤਰੁੰਤ ਪੁਲਿਸ ਪਾਰਟੀ ਸਮੇਤ ਘਟਨਾਂ ਵਾਲੀ ਥਾਂ ’ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜੇ ’ਚ ਲੈਣ ਉਪਰੰਤ ਪੋਸਟਮ ਮਾਰਟਮ ਲਈ ਭੇਜ ਦਿੱਤਾ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *