ਬਰੀਵਾਲਾ, ਸ਼੍ਰੀ ਮੁਕਤਸਰ ਸਾਹਿਬ, 12 ਅਗਤਸ ()- ਚਰਿੱਤਰ ‘ਤੇ ਸ਼ੱਕ ਕਾਰਨ ਵਿਅਕਤੀ ਨੇ ਪਤਨੀ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਨਹਿਰ ਵਿੱਚ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਮਹਿਲਾ ਪਾਣੀ ਵਿੱਚ ਡੁੱਬ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਬਰੀਵਾਲਾ ਪੁਲਿਸ ਵੱਲੋਂ ਮੁਲਜ਼ਮ ਪਤੀ ਖਿਲਾਫ਼ ਮੁਕੱਦਮਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਬਰੀਵਾਲਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕੁਲਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਹਰੀਏਵਾਲਾ ਨੇ ਦੱਸਿਆ ਕਿ ਅਸੀਂ 6 ਭੈਣ ਭਾਈ ਹਾਂ ਅਤੇ ਸਾਰੇ ਹੀ ਵਿਆਹੇ ਹੋਏ ਹਾਂ। ਮੇਰੀ ਭੈਣ ਗੁਰਜੀਤ ਕੌਰ ਕਰੀਬ 9 ਸਾਲ ਤੋਂ ਰਾਜਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਨਕੇਰੀਆ ਜ਼ਿਲ੍ਹਾ ਫਾਜਿਲਕਾ ਹਾਲ ਅਬਾਦ ਚੱਕ ਬੀੜ ਸਰਕਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਰਿਲੇਸ਼ਨਸ਼ਿਪ ’ਚ ਰਹਿ ਰਹੀ ਸੀ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਸੀ। ਇਨ੍ਹਾਂ ਦਾ ਇੱਕ ਲੜਕਾ ਤੇ ਇੱਕ ਲੜਕੀ ਹੈ। ਰਾਜਵਿੰਦਰ ਸਿੰਘ ਮੇਰੀ ਭੈਣ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਇਸੇ ਕਰਕੇ ਹੀ ਇਨ੍ਹਾਂ ਦੇ ਘਰ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਮੈਂ ਇਨ੍ਹਾਂ ਨੂੰ ਕਈ ਵਾਰੀ ਸਮਝਾ ਕੇ ਗਿਆ ਸੀ ਪਰ ਹੁਣ 6 ਅਗਸਤ ਨੂੰ ਮੈਂ ਆਪਣੀ ਭੈਣ ਨੂੰ ਮਿਲਣ ਘਰ ਆਇਆ ਸੀ ਜੋ ਆਪਸ ਵਿਚ ਲੜ ਰਹੇ ਸੀ। ਮੈਂ ਇਨ੍ਹਾਂ ਨੂੰ ਸਮਝਾ ਕੇ ਝਗੜਾ ਖਤਮ ਕਰਵਾਇਆ ਅਤੇ ਚਾਹ ਪਾਣੀ ਪੀ ਕੇ ਪਿੰਡ ਨੂੰ ਚਲਾ ਗਿਆ। ਜਦ ਮੈਂ ਪਿੰਡ ਥਾਂਦੇਵਾਲਾ ਪੁਲ ਤੋਂ ਨਿੱਕੀ ਪਟੜੀ ਨਹਿਰ ਦੇ ਨਾਲ ਝਬੇਲਵਾਲੀ ਪੁਲ ਕੋਲ ਪਹੁੰਚਿਆ ਤਾਂ ਮੈਂ ਵੇਖਿਆ ਕਿ ਰਾਜਵਿੰਦਰ ਸਿੰਘ ਨੇ ਮੇਰੀ ਭੈਣ ਗੁਰਜੀਤ ਕੌਰ ਨਹਿਰ ’ਚ ਜਾਣ ਬੁੱਝ ਕੇ ਧੱਕਾ ਦੇ ਕੇ ਸੁੱਟ ਦਿੱਤਾ ਜਦ ਮੈਂ ਉਸਦਾ ਨਾਮ ਲੈ ਕੇ ਆਵਾਜ਼ ਮਾਰੀ ਤਾਂ ਥਾਂਦੇਵਾਲਾ ਸਾਈਡ ਨੂੰ ਮੋਟਰਸਾਈਕਲ ਲੈ ਕੇ ਭੱਜ ਗਿਆ। ਮੈਂ ਭੈਣ ਨੂੰ ਬਚਾਉਣ ਦੀ ਬਹੁਤ ਕੋਸ਼ਿਸ ਕੀਤੀ ਤਾਂ ਉਹ ਮੇਰੇ ਵੇਖਦੇ ਵੇਖਦੇ ਨਹਿਰ ਵਿਚ ਡੁੱਬ ਗਈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼
Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…






