ਜਲੰਧਰ ‘ਚ ਕਾਰ ਸਵਾਰ ਨੇ ਦਰੜਿਆ 3 ਸਾਲਾ ਮਾਸੂਮ, 7 ਸਾਲ ਬਾਅਦ ਹੋਏ ਬੱਚੇ ਦਾ ਮੁੰਡਨ ਕਰਵਾਉਣ ਜਾ ਰਿਹਾ ਸੀ ਪਰਿਵਾਰ

Spread the love

ਜਲੰਧਰ 21ਅਪ੍ਰੈਲ ( ਅਮ੍ਰਿੰਤਪਾਲ ਸਿੰਘ)ਜਲੰਧਰ ਵਿੱਚ ਸਵੇਰ ਸਮੇਂ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਕਿਸ਼ਨਪੁਰਾ ਚੌਕ ਵਿੱਚ ਇੱਕ ਕਾਰ ਸਵਾਰ ਨੇ 3 ਸਾਲਾ ਮਾਸੂਮ ਨੂੰ ਦਰੜ ਦਿੱਤਾ, ਜਿਸ ਕਾਰਨ ਮਾਸੂਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦੇ 7 ਸਾਲ ਬਾਅਦ ਬੱਚਾ ਹੋਇਆ ਸੀ, ਜਿਸ ਦੇ ਮੁੰਡਨ ਕਰਵਾਉਣ ਲਈ ਅਜੇ ਪਰਿਵਾਰ ਤਿਆਰੀ ਕਰ ਰਿਹਾ ਸੀ।ਬੱਚੇ ਤ੍ਰਿਪੁਰ ਦੀ ਮੌਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਨੇ ਦੱਸਿਆ ਕਿ 7 ਸਾਲ ਪ੍ਰਮਾਤਮਾ ਨੇ ਉਨ੍ਹਾਂ ਨੂੰ ਬੱਚੇ ਦੀ ਦਾਤ ਦਿੱਤੀ ਸੀ ਅਤੇ ਉਹ ਬੱਚੇ ਦਾ ਮੁੰਡਨ ਕਰਵਾਉਣ ਦੀ ਤਿਆਰੀ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਅਜੇ ਤਿਆਰ ਕੀਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਇੱਕ ਐਸਯੂਵੀ ਕਾਰ ਸਵਾਰ ਨੇ ਅੰਜਾਮ ਦਿੱਤਾ, ਜੋ ਕਿ ਘਟਨਾ ਪਿੱਛੋਂ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਸਵਾਰ ਨੇ ਬੱਚੇ ਨੂੰ ਦਰੜਨ ਤੋਂ ਪਹਿਲਾਂ ਚੌਕ ਵਿੱਚ ਇੱਕ ਕੁੱਤੇ ਨੂੰ ਵੀ ਦਰੜਿਆ।

  • Related Posts

    106 ਗ੍ਰਾਮ ਹੈਰੋਇਨ ਸਮੇਤ ਮਹਿਲਾ ਕਾਬੂ

    Spread the love

    Spread the loveਗਿੱਦੜਬਾਹਾ, 10 ਜੁਲਾਈ (ਮਨੀਸ਼ ਚਾਵਲਾ ) – ਗਿੱਦੜਬਾਹਾ ਪੁਲਿਸ ਨੇ ਇਕ ਮਹਿਲਾ ਨੂੰ 106 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ…

    ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਇੰਤਕਾਲ ਕਰਨ ਦੇ ਬਦਲੇ 5 ਹਜ਼ਾਰ ਦੀ ਮੰਗ, 3500 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ

    Spread the love

    Spread the loveਖੰਨਾ, 10 ਜੁਲਾਈ (ਪੱਤਰਕਾਰ ਗੁਰਦੀਪ ਸਿੰਘ ਸ਼ਾਹਪੁਰ)ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਧੌਲ ਖੁਰਦ, ਸਬ-ਰਜਿਸਟਰਾਰ ਮਲੌਦ (ਜ਼ਿਲ੍ਹਾ…

    Leave a Reply

    Your email address will not be published. Required fields are marked *