ਬਠਿੰਡਾ ,24 ਅਗਸਤ (ਰਾਮ ਸਿੰਘ ਕਲਿਆਣ) ਮਾਣਯੋਗ ਅਦਾਲਤ ਬਠਿੰਂਡਾ ਵਿੱਚ ਇੱਕ ਵਿਅਕਤੀ ਦੀ ਜਮਾਨਤ ਕਰਵਾਉਣ ਲਈ ਜਾਅਲੀ ਦਸਤਾਵੇਜ ਅਤੇ ਝੂਠੇ ਹਲਫ਼ਨਾਮੇ ਦਾਇਰ ਕਰਨ ਸੰਬੰਧੀ ਹੈਰਾਨ ਕਰਨ ਵਾਲੀ ਖਬਰ ਪ੍ਰਾਪਤ ਹੋਈ ਹੈ । ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਕਾਰਜਕਾਰੀ ਰੀਡਰ ਅਹਿਲਮਦ, ਮਾਣਯੋਗ ਅਦਾਲਤ (ਪਹਿਲੀ ਕਲਾਸ) ਬਠਿੰਡਾ ਵੱਲੋ ਸਿਵਲ ਲਾਇਨ ਪੁਲਿਸ ਕੋਲ ਬਿਆਨ ਦਰਜ ਕਰਾਇਆ ਕਿ ਮੁਕੱਦਮਾ ਨੰਬਰ 87 ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਦਰਜ ਕੇਸ ਵਿੱਚ ਨਾਮਜ਼ਦ ਫਰਾਜ ਨਦੀਮ ਨੂੰ ਜਮਾਨਤ ਦਿਵਾਉਣ ਲਈ ਚਾਰ ਅਣਪਛਾਤੇ ਵਿਅਕਤੀ ਨਕਲੀ ਅਧਾਰ ਕਾਰਡ ਤੇ ਹੋਰ ਜਾਅਲੀ ਦਸਤਾਵੇਜ ਬਣਾ ਕੇ ਕੌਰ ਸਿੰਘ, ਤਾਰਾ ਸਿੰਘ, ਲਖਵੀਰ ਸਿੰਘ ਤੇ ਲਵਪ੍ਰੀਤ ਸਿੰਘ ਵੱਜੋ ਗਵਾਹ ਤੌਰ ਤੇ ਮਾਣਯੋਗ ਅਦਾਲਤ ਵਿਚ ਪੇਸ ਹੋਏ ਅਤੇ ਦਾਇਰ ਕੀਤੇ ਗਏ ਹਲਫਨਾਮੇ ਵੀ ਝੂਠੇ ਪਾਏ ਗਏ ।
ਇਸ ਮਾਮਲੇ ਵਿੱਚ ਥਾਣਾ ਸਿਵਲ ਲਾਇਨ ਬਠਿੰਡਾ ਵਿਖੇ ਮੁਕੱਦਮਾ ਨੰਬਰ 240 ਅਨੁਸਾਰ ਫਰਾਜ ਨਦੀਮ ਪੁੱਤਰ ਨਦੀਮ ਖਾਨ ਵਾਸੀ ਬਿਲੋਚਪੁਰਾ, ਰਾਜਿੰਦਰ ਨਗਰ, ਥਾਣਾ ਬਜਾਰ ਖਾਲਾ, ਜਿਲਾ ਲਖਨਊ ਉੱਤਰ ਪ੍ਰਦੇਸ਼ ਅਤੇ ਚਾਰ ਨਾਮਲੂਮ ਵਿਅਕਤੀਆ ਖਿਲਾਫ ਕੇਸ ਦਰਜ ਕਰ ਲਿਆ ਹੈ ਇਸ ਮਾਮਲੇ ਵਿੱਚ ਗ੍ਰਿਫਤਾਰੀ ਬਾਕੀ ਹੈ।






