ਜ਼ਹਿਰੀਲੇ ਸੱਪ ਦੇ ਡੱਸਣ ਕਾਰਨ ਇੱਕ ਦੀ ਹੋਈ ਮੌਤ

Spread the love

ਗਿੱਦੜਬਾਹਾ, 16 ਜੂਨ (ਲਖਵੀਰ ਸਿੰਘ ਧੂਲਕੋਟੀਆ) – ਗਿੱਦੜਬਾਹਾ ਨੇੜਲੇ ਪਿੰਡ ਕੋਟਭਾਈ ਵਿਖੇ ਖੇਤ ਵਿਚ ਪਾਣੀ ਲਗਾਉਣ ਗਏ ਇਕ ਵਿਅਕਤੀ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨਵਦੀਪ ਸਿੰਘ ਦੇ ਪਿਤਾ ਪ੍ਰੇਮ ਸਿੰਘ ਦੱਸਿਆ ਕਿ ਉਸਦਾ ਲੜਕਾ ਆਪਣੇ ਚਾਚਾ ਜੋਗਿੰਦਰ ਸਿੰਘ ਪੁੱਤਰ ਬੰਤਾ ਸਿੰਘ ਦੇ ਖੇਤ ਵਿਚ ਮੋਟਰ ਦਾ ਪਾਣੀ ਲਗਾਉਣ ਲਈ ਸਵੇਰੇ 4 ਵਜੇ ਖੇਤ ਗਿਆ, ਜਿੱਥੇ ਉਸਨੂੰ ਸੱਪ ਨੇ ਡੱਸ ਲਿਆ। ਇਸੇ ਦੌਰਾਨ ਉਸਨੂੰ ਤੁਰੰਤ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਨਵਦੀਪ ਸਿੰਘ ਜਨਮ ਤੋਂ ਹੀ ਨਾ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਸੀ ਅਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਮ੍ਰਿਤਕ ਆਪਣੇ ਪਿਤਾ ਨਾਲ ਰਹਿੰਦਾ ਸੀ, ਜਦੋਂਕਿ ਉਸਦਾ ਵੱਡਾ ਭਰਾ ਉਨ੍ਹਾਂ ਤੋਂ ਵੱਖ ਰਹਿੰਦਾ ਹੈ। ਮ੍ਰਿਤਕ ਦਾ ਅੱਜ ਅੰਤਿਮ ਸੰਸੰਕਾਰ ਕਰ ਦਿੱਤਾ ਗਿਆ।

  • Related Posts

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    ਸਾਲਾਪੁਰ ਚੌਂਕ ਮਾਰਕੀਟ ‘ਚ ਵਾਰ ਵਾਰ ਹੋ ਰਹੀਆਂ ਨੇ ਚੋਰੀਆਂ -ਚੋਰਾਂ ਨੇ ਚੌਕੀਦਾਰ ਨੂੰ ਕੁੱਟਮਾਰ ਕਰਕੇ ਬੰਨ੍ਹਕੇ ਸੁੱਟ ਦਿੱਤਾ

    Spread the love

    Spread the loveਸਿੰਘ ਭਗਵੰਤਪੁਰ, 27 ਸਤੰਬਰ (ਗੁਰਵਿੰਦਰ ਸਿੰਘ ਸੋਨਾ)-ਰੋਪੜ- ਮੋਰਿੰਡਾਂ ਮੇਨ ਰੋਡ ਸਥਿਤ  ਸਾਲਾਪੁਰ ਚੌਂਕ ਦੀ ਮਸ਼ਹੂਰ ਮਾਰਕੀਟ ਜਿੱਥੇ ਕਿ ਆਏ ਦਿਨ ਦੁਕਾਨਾਂ ਦੀਆਂ ਚੋਰੀਆਂ ਦੀਆਂ  ਵਾਰਦਾਤਾਂ ਆਮ ਹੀ ਹੁੰਦੀਆਂ…

    Leave a Reply

    Your email address will not be published. Required fields are marked *