ਝੜੌਦੀ ਚੌਂਕ ’ਚ ਬੇਕਾਬੂ ਟੈਂਪੂ ਨਾਲ ਹੋਇਆ ਹਾਦਸਾ  ਪਿਤਾ-ਧੀ ਗੰਭੀਰ ਜ਼ਖਮੀ, ਮੋਟਰਸਾਈਕਲ ਟੈਂਪੂ ਦੀ ਚਪੇਟ ’ਚ ਆਇਆ  

Spread the love
ਮਾਛੀਵਾੜਾ ਸਾਹਿਬ, 8 ਜੁਲਾਈ (ਸੁੱਚਾ ਬੰਗੜ)- ਮਾਛੀਵਾੜਾ ਸਾਹਿਬ ਨੇੜੇ ਰਾਹੋਂ ਰੋਡ ’ਤੇ ਸਥਿਤ ਪਿੰਡ ਝੜੌਦੀ ਦੇ ਚੌਂਕ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਰਹੀਮਾਬਾਦ ਖੁਰਦ ਦੇ ਰਹਿਣ ਵਾਲੇ ਜਗਦੀਸ਼ ਲਾਲ ਅਤੇ ਉਨ੍ਹਾਂ ਦੀ ਧੀ ਰੀਆ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹੋਂ ਵਾਲੇ ਪਾਸੇ ਤੋਂ ਆ ਰਿਹਾ ਕਵਾੜ ਨਾਲ ਭਰਿਆ ਇੱਕ 407 ਟੈਂਪੂ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਗਿਆ। ਟੈਂਪੂ ਨੇ ਝੜੌਦੀ ਚੌਂਕ ’ਚ ਖੜ੍ਹੇ ਇੱਕ ਦੁੱਧ ਵਾਲੇ ਕੈਂਟਰ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਟੱਕਰ ਲੱਗਣ ਤੋਂ ਬਾਅਦ ਸੜਕ ’ਤੇ ਹੀ ਪਲਟ ਗਿਆ।ਇਸੇ ਸਮੇਂ ਮਾਛੀਵਾੜਾ ਸਾਹਿਬ ਵਾਲੇ ਪਾਸੇ ਤੋਂ ਜਗਦੀਸ਼ ਲਾਲ ਆਪਣੀ ਪਤਨੀ ਅਤੇ ਧੀ ਰੀਆ ਨਾਲ ਮੋਟਰਸਾਈਕਲ ’ਤੇ ਆ ਰਹੇ ਸਨ। ਟੈਂਪੂ ਦੇ ਪਲਟਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਵੀ ਉਸ ਦੀ ਚਪੇਟ ਵਿੱਚ ਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਅਤੇ ਮਾਰਕੀਟ ਦੇ ਦੁਕਾਨਦਾਰ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਮਾਛੀਵਾੜਾ ਸਾਹਿਬ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਜਗਦੀਸ਼ ਲਾਲ ਦੇ ਪੱਟ ਦੀ ਹੱਡੀ ਟੁੱਟ ਗਈ ਹੈ ਅਤੇ ਸਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਆਈਆਂ ਹਨ। ਉਨ੍ਹਾਂ ਦੀ ਧੀ ਰੀਆ ਦੇ ਗੋਡੇ ਦੀ ਚੱਪਣੀ ’ਤੇ ਸੱਟ ਲੱਗੀ ਹੈ, ਜਿਸ ਕਾਰਨ ਉਸਨੂੰ ਹਸਪਤਾਲ ਵਿੱਚ ਭਰਤੀ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਜਦਕਿ ਜਗਦੀਸ਼ ਲਾਲ ਦੀ ਪਤਨੀ ਨੂੰ ਮਾਮੂਲੀ ਸੱਟਾਂ ਆਈਆਂ ਸਨ, ਉਸ ਨੂੰ ਵੀ ਮੁਢਲੀ ਸਹਾਇਤਾ ਦਿੱਤੀ ਗਈ ਹੈ। ਇਲਾਕੇ ਦੇ ਕੁਝ ਪਤਵੰਤੇ ਸੱਜਣਾਂ ਨੇ ਮੌਕੇ ’ਤੇ ਪਹੁੰਚ ਕੇ ਦੋਨਾਂ ਧਿਰਾਂ ਵਿੱਚ ਸਮਝੌਤਾ ਕਰਵਾ ਦਿੱਤਾ। ਟੈਂਪੂ ਚਾਲਕ ਵੱਲੋਂ ਦੁੱਧ ਵਾਲੇ ਕੈਂਟਰ ਨੂੰ ਹੋਏ ਨੁਕਸਾਨ ਦੀ ਭਰਪਾਈ ਵੀ ਕੀਤੀ ਗਈ ਹੈ। ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਦੋਨਾਂ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
  • Related Posts

    “ਇੱਕ ਮਹੀਨੇ ਦਾ ਭਰੋਸਾ ਨਿਕਲਿਆ ਖੋਖਲਾ, ਪੰਜਾਬ ਭਰ ਦੇ ਸਫ਼ਾਈ ਅਤੇ ਮਿਊਂਸੀਪਲ ਕਾਮੇ ਮੁੜ ਆਰ-ਪਾਰ ਦੀ ਲੜਾਈ ਦੇ ਮੈਦਾਨ ਵਿੱਚ” ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰਨ ‘ਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ; ਹੱਕੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 8 ਜੁਲਾਈ  (ਜਸਵਿੰਦਰ ਸਿੰਘ ਡਾਂਗੀਆ ): ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਅੰਦਰ ਮੰਗਾਂ ਦਾ ਹੱਲ ਕਰਨ ਲਈ ਦਿੱਤਾ ਗਿਆ ਭਰੋਸਾ ਪੂਰਾ ਨਾ ਹੋਣ ਕਾਰਨ ਸੂਬੇ ਦੇ…

    ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬੁੱਕ ਐਂਡ ਬੈਗ ਕੀਪਿੰਗ ਪ੍ਰਤਿਯੋਗਿਤਾ

    Spread the love

    Spread the loveਕਪੂਰਥਲਾ, 8 ਜੁਲਾਈ (  ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਦੀ ਅਗਵਾਈ ‘ਚ ਨਰਸਰੀ ਤੋਂ ਪਹਿਲੀ…

    Leave a Reply

    Your email address will not be published. Required fields are marked *