ਦਾਣਾ ਮੰਡੀ ਨਿਹਾਲ ਸਿੰਘ ਵਾਲਾ ਮਾਰਕੀਟ ਕਮੇਟੀ ਦੇ ਦਫਤਰ ਕੋਲ ਇੱਕ ਕਿਸਾਨ ਹੋ ਰਿਹਾ ਸੀ ਆੜ੍ਹਤੀਏ ਦੀ ਠੱਗੀ ਦਾ ਸ਼ਿਕਾਰ

Spread the love

 ਕਿਸਾਨ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਸ: ਆਤਮਾ ਸਿੰਘ ਧੂਰਕੋਟ ਰਣਸੀਂਹ।

ਨਿਹਾਲ ਸਿੰਘ ਵਾਲਾ, 21 ਨਵੰਬਰ ( ਮਨਿੰਦਰ ਧਾਲੀਵਾਲ ) ਦਾਣਾ ਮੰਡੀ ਨਿਹਾਲ ਸਿੰਘ ਵਾਲਾ ਮਾਰਕੀਟ ਕਮੇਟੀ ਦਫਤਰ ਦੇ ਨਜਦੀਕ ਇੱਕ ਕਿਸਾਨ ਆੜਤੀਏ ਦੀ ਠੱਗੀ ਦਾ ਸ਼ਿਕਾਰ ਹੋ ਰਿਹਾ ਸੀ ਜਦੋਂ ਇਸ ਦੀ ਭਿਣਕ ਪੱਤਰਕਾਰਾਂ ਨੂੰ ਪਈ ਤਾਂ ਉੱਥੇ ਜਾ ਕੇ ਦੇਖਿਆ ਕਿ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਿਲ੍ਹਾ ਪ੍ਰਧਾਨ ਆਤਮਾ ਸਿੰਘ ਧੂਰਕੋਟ ਰਣਸੀਂਹ ਅਤੇ ਸੂਬਾ ਪ੍ਰੈੱਸ ਸਕੱਤਰ ਬਿੱਕਰ ਸਿੰਘ ਰੌਂਤਾ ਅਤੇ ਹੋਰ ਕਿਸਾਨ ਆਗੂ ਅਤੇ ਯੂਨੀਅਨ ਦੇ ਆਗੂ ਮੌਜੂਦ ਸਨ। ਜਦੋਂ ਬਲਕਰਨ ਸਿੰਘ ਪੁੱਤਰ ਨਵਤੇਜ ਸਿੰਘ ਪਿੰਡ ਪਤੋ ਹੀਰਾ ਸਿੰਘ ਨੂੰ ਪੁੱਛਿਆ ਗਿਆ ਕਿ ਤੇਰੀ ਢੇਰੀ ਦੀ ਨਮੀਂ ਕਿੰਨੀ ਹੈ ਤਾਂ ਜਦੋਂ Moisture ਮਸ਼ੀਨ ਮੰਗਾ ਕੇ ਦੇਖਿਆ ਗਿਆ ਤਾਂ ਉਸ ਢੇਰੀ ਦੀ ਨਮੀਂ 16.2% ਆਈ ਅਤੇ ਕਿਸਾਨ ਬਲਕਰਨ ਸਿੰਘ ਪੁੱਤਰ ਨਵਤੇਜ ਸਿੰਘ ਪੱਤੋ ਹੀਰਾ ਸਿੰਘ ਨੇ ਦੱਸਿਆ ਕਿ ਆੜਤੀਆ 100 (ਸੌ)ਗੱਟੇ ਮਗਰ (9ਨੌਂ) ਗੱਟਿਆਂ ਦੀ ਮੰਗ ਕੀਤੀ ਹੈ। ਜੇ ਮਾਰਕੀਟ ਕਮੇਟੀ ਦੇ ਨੱਕ ਹੇਠ ਇਹ ਕੰਮ ਹੁੰਦੇ ਰਹੇ ਤਾਂ ਕਿੱਥੋਂ ਤੱਕ ਕਿਸਾਨ ਬਰਦਾਸ਼ਤ ਕਰਨਗੇ । ਸਰਕਾਰ ਦੀਆਂ ਹਦਾਇਤਾਂ ਮੁਤਾਬਕ 17% ਨਮੀਂ ਵਾਲਾ ਝੋਨੇ ਦੀ ਖਰੀਦ ਕੀਤੀ ਗਈ ਹੈ ਜਦ ਕਿ ਉਸ ਕਿਸਾਨ ਦੇ ਝੋਨੇ ਦੀ ਨਮੀਂ 16.2%ਦੇ ਬਾਵਜੂਦ ਵੀ 100(ਸੌ) ਗੱਟੇ ਮਗਰ 9(ਨੌ) ਗੱਟੇ ਕੱਟ ਲਾਇਆ ਜਾ ਰਿਹਾ ਸੀ ਤਾਂ ਇਹ ਕਾਲਾ ਬਜਾਰੀ ਨਹੀਂ ਜਾਂ ਜ਼ਿਮੀਦਾਰ ਨੂੰ ਮਾਰਨ ਵਾਲੀਆਂ ਗੱਲਾਂ ਹਨ ਜਾਂ ਨਹੀਂ। ਕੀ ਸਾਡੇ ਅਧਿਕਾਰੀ ਦਫਤਰਾਂ ਵਿੱਚ ਬੈਠ ਕੇ ਹੀ ਸਭ ਕੁਝ ਕਰ ਰਹੇ ਹਨ ਜਦ ਸੈਕਟਰੀ ਨਿਹਾਲ ਸਿੰਘ ਵਾਲਾ ਨੂੰ ਫੋਨ ਲਗਾਇਆ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਦੁਬਾਰਾ ਉਹਨਾਂ ਨੂੰ ਫੋਨ ਲਾਇਆ ਗਿਆ ਤਾਂ ਉਹਨਾਂ ਨੇ ਫੋਨ ਕੱਟ ਦਿੱਤਾ ,ਇਸ ਤੋਂ ਬਾਅਦ ਕੀ ਹੱਲ ਰਹਿ ਜਾਂਦਾ ਹੈ ਤਾਂ ਕਿਸਾਨ ਨੂੰ ਆੜ੍ਹਤੀਏ ਟੋਨੀ ਦਾ ਫ਼ੋਨ ਆਇਆ ਕਿਸਾਨ ਨੂੰ ਦਬਕੇ ਮਾਰੇ ਗਏ ਕਿ ਸਾਡੇ ਪਹਿਲਾਂ ਪੈਸਿਆਂ ਦਾ ਬੰਦੋਬਸਤ ਕਰ ਕੇ ਲੈਕੇ ਆ ਅਤੇ ਆਪਣਾ ਝੋਨਾ ਚੁੱਕ ਕੇ ਲੈ ਜਾਵੇ ਜਦ ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਨੇ ਆੜਤੀਏ ਟੋਨੀ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਹੁਣ ਤੁਸੀਂ ਰੌਲਾ ਨਾ ਪਾਓ ਤੇ ਅਸੀਂ ਹੁਣੇ ਹੀ ਝੋਨੇ ਨੂੰ ਕੰਡਾ ਲਵਾ ਦਿੰਦੇ ਹਾਂ ਅਤੇ ਢੇਰੀ ਭਰਵਾ ਦਿੰਦੇ ਹਾਂ ਤਾਂ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਕੋਲੇ ਖੜ ਕੇ ਉਸ ਕਿਸਾਨ ਦੀ ਫ਼ਸਲ ਦੀ ਤੁਲਾਈ ਕਰਵਾਈ। ਹੁਣ ਦੇਖਦੇ ਹਾਂ ਕਿ ਮਾਰਕੀਟ ਕਮੇਟੀ ਦੇ ਸੈਕਟਰੀ ਜਸਪ੍ਰੀਤ ਸਿੰਘ ( ਮੈਂ: ਦਰਸ਼ਨ ਕੁਮਾਰ ਐਂਡ ਸਨਜ਼ ਕਮਿਸ਼ਨ ਏਜੰਟਸ,ਪੱਤੋ ਹੀਰਾ ਸਿੰਘ ਮੋਗਾ ) ਤੇ ਕੋਈ ਐਕਸ਼ਨ ਲੈਂਦੇ ਹਨ ਆੜਤੀਏ ਦਾ ਲਾਇਸੰਸ ਕੈਂਸਲ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਬਿੱਕਰ ਸਿੰਘ ਰੌਂਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਕਿਸਾਨ ਦੀ ਲੁੱਟ ਹੋ ਰਹੀ ਆ ਉਹ ਸਭ ਏਜੰਸੀ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਨਾਲ ਹੋ ਰਹੀ ਹੈ। ਜਿਹਦਾ ਸਿੱਧਾ ਸਬੰਧ ਕਿਸਾਨਾਂ ਨੂੰ ਢਾਹ ਲਾ ਕੇ ਸ਼ੈਲਰਾਂ ਵਾਲਿਆਂ ਅਤੇ ਆੜਤੀਆਂ ਨੂੰ ਮੋਟਾ ਮੁਨਾਫਾ ਕਰਵਾਉਣ ਵਾਸਤੇ ਇਹ ਕੰਮ ਕਰਵਾਇਆ ਜਾਂਦਾ ਹੈ ਇਸ ਕਰਕੇ ਹੀ ਜੋ ਪ੍ਰੋਪਰ ਕੰਮ ਹੋਣਾ ਚਾਹੀਦਾ ਹੈ ਤਾਂ ਇਹ ਕੰਮ ਦਫਤਰ ਵਿੱਚ ਬੈਠ ਕੇ ਹੀ ਹੋ ਰਹੇ ਹਨ ਜੇ ਕਿਸੇ ਫਰਮ ਦਾ ਲਾਇਸੰਸ ਕੈਂਸਲ ਹੁੰਦਾ ਹੈ ਤਾਂ ਉਹ ਜਿੰਨੇ ਵੀ ਘਰ ਦੇ ਮੈਂਬਰ ਹਨ
ਗੱਲਬਾਤ ਕਰਦਾ ਠੱਗੀ ਸ਼ਿਕਾਰ ਹੋਇਆ ਕਿਸਾਨ
ਉਹਨਾਂ ਦੇ ਨਾਂ ਤੇ ਫਿਰ ਲਾਇਸੰਸ ਬਣਵਾ ਲੈਂਦੇ ਹਨ ਇਸ ਤੇ ਵੀ ਸਰਕਾਰ ਨੂੰ ਖਰੀਦ ਪਾਲਸੀ ਵਿੱਚ ਐਡ ਕਰਨਾ ਚਾਹੀਦਾ ਹੈ ਕਿ ਜੇ ਲਾਇਸੰਸ ਕੈਂਸਲ ਹੁੰਦਾ ਹੈ ਤਾਂ ਉਹ ਅਗਲੇ ਸੀਜ਼ਨ ਦੌਰਾਨ ਹੀ ਬਣਾਵੇ ਤਾਂ ਹੀ ਰਿਸ਼ਵਤ ਖੋਰੀ ਅਤੇ ਲੁੱਟ ਘਸੁੱਟ ਰੁਕ ਸਕਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੱਕਰ ਸਿੰਘ ਰੌਂਤਾ, ਬਲਾਕ ਪ੍ਰੈੱਸ ਸਕੱਤਰ  ਹਰਦੀਪ ਸਿੰਘ ਹੈਪੀ ਧੂਰਕੋਟ ਰਣਸੀਂਹ, ਇਕਾਈ ਪ੍ਰਧਾਨ ਕਰਨੈਲ ਸਿੰਘ ਧੂਰਕੋਟ ਰਣਸੀਂਹ, ਰੇਸ਼ਮ ਸਿੰਘ ਧੂਰਕੋਟ ਰਣਸੀਂਹ, ਸੰਦੀਪ ਸਿੰਘ ਸਨੀ ਧੂਰਕੋਟ ਰਣਸੀਂਹ, ਜੱਸੀ ਬਿਲਾਸਪੁਰ,ਨਿੱਕਾ ਨਿਹਾਲ ਸਿੰਘ ਵਾਲਾ ਹੋਰ ਬਹੁਤ ਸਾਰੇ ਆਗੂ ਅਤੇ ਕਿਸਾਨ ਵੀਰ ਹਾਜ਼ਰ ਸਨ।

More News

Youtube

Facebook

Whatsapp

Home

 

 

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *