ਦਿੱਲੀ ਪਠਾਨਕੋਟ ਐਕਸਪ੍ਰੈਸ 22429 ਰੇਲ ਗੱਡੀ ‘ਚ ਚੱਲ ਰਿਹਾ ਭ੍ਰਿਸ਼ਟਾਚਾਰ

Spread the love

ਅੰਮ੍ਰਿਤਸਰ 15ਅਪ੍ਰੈਲ (ਦਿਨੇਸ਼ ਸੋਨੀ)ਰੇਲ ਗੱਡੀਆਂ ਅੰਦਰ ਟਿਕਟ ਚੈਕਰਾ ਵਲੋ ਸਰੇਆਮ ਭ੍ਰਿਸਟਾਚਾਰ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਕਈ ਵਾਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਟਿਕਟ ਚੈਕਰਾਂ ਵਲੋ ਬਿਨਾਂ ਕਿਸੇ ਡਰ ਦੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਮਾਮਲਾ ਜੰਮੂ ਤਵੀ ਡਿਵੀਜਨ ਦੇ ਅਧੀਨ ਚਲਦੀ ਦਿੱਲੀ ਪਠਾਨਕੋਟ ਐਕਸਪ੍ਰੈਸ ਰੇਲ ਗੱਡੀ ਨੰਬਰ 22429 ਦਾ ਹੈ ਇਸ ਰੇਲ ਗੱਡੀ ਵਿਚ ਟਿਕਟਚੈਕਰਾ ਵਲੋ ਸਫਰ ਕਰਨ ਵਾਲੇ ਯਾਤਰੀਆਂ ਕੋਲੋ ਪੈਸੇ ਲੈ ਕੇ ਵਧੀਆ ਸਫਰ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਰੇਲਵੇ ਵਿਭਾਗ ਨੂੰ ਵੱਡੇ ਪੱਧਰ ਤੇ ਚੂਨਾ ਲਾਇਆ ਜਾ ਰਿਹਾ ਹੈ ਜਿਸਦੇ ਚਲਦਿਆ  ਪੱਤਰਕਾਰਾ ਵਲੋ 13ਅਪ੍ਰੈਲ ਨੂੰ ਰੇਲ ਗੱਡੀ ਨੰਬਰ 22429 ਦਿੱਲੀ ਪਠਾਨਕੋਟ ਐਕਸਪ੍ਰੈਸ ਵਿੱਚ ਅੰਮਿ੍ਤਸਰ ਤੋਂ ਪਠਾਨਕੋਟ ਤੱਕ ਦਾ ਸਫਰ ਤੈਅ ਕੀਤਾ ਰੇਲ ਗੱਡੀ ਦੇ ਏ ਸੀ ਕੋਚ ਬਾਹਰ ਖੜੇ ਟਿਕਟ ਚੈਕਰ ਨੇ ਪ੍ਰਤੀ ਸਵਾਰੀ 200 ਰੁਪਏ ਹਿਸਾਬ ਨਾਲ  ਏ ਸੀ ਕੋਚ ਵਿੱਚ ਸੀਟ ਦੇਣ ਲਈ ਤਿੰਨ ਸਵਾਰੀਆਂ ਕੋਲੋਂ 600 ਰੁਪਏ ਲੈ ਕੇ  ਏ ਸੀ ਚੇਅਰ ਕਾਰ C -2 ਵਿੱਚ ਤਿੰਨ ਸੀਟਾਂ ਦਿੱਤੀਆ ਗਈਆ ਅਤੇ  ਟਿਕਟ ਚੈਕਰ ਵਲੋ ਇਹ ਪੈਸੇ ਸਰਕਾਰ ਦੇ ਖਜਾਨੇ ਵਿੱਚ ਜਮਾ ਨਾ ਕਰਵਾ ਕੇ ਸਿੱਧਾਆਪਣੀ ਜੇਬ ਵਿੱਚ ਪਾ ਲਏ ਗਏ ਹਾਲਾਂਕਿ ਰੇਲਵੇ ਵਿਭਾਗ ਕੋਲ ਆਪਣੀ ਵਿਜੀਲੈਂਸ ਵਖਰੇ ਤੌਰ ਤੇ ਹੈ ਪ੍ਰੰਤੂ ਫਿਰ ਵੀ ਰੇਲ ਗੱਡੀਆਂ ਵਿੱਚ ਸਰੇਆਮ ਭ੍ਰਿਸਟਾਚਾਰ ਹੋਣਾ ਇਕ ਬੇਹੱਦ ਹੀ ਚਿੰਤਾ ਦਾ ਵਿਸਾ ਹੈ ਮਾਮਲਾ ਜੰਮੂ ਤਵੀ ਡਿਵੀਜ਼ਨ ਦੇ ਡੀ ਆਰ ਐੱਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਜਦੋਂ ਇਸ ਸੰਬਧੀ  ਟਿਕਟ ਚੈਕਰ ਨਾਲ ਦੀਪਕ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਪਸ਼ੱਟ ਰੂਪ ਵਿੱਚ ਜਵਾਬ ਨਹੀਂ ਦੇ ਸਕੇ

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *