ਦੇਸੀ ਪਿਸਤੌਲ ਸਣੇ ਇਕ ਗ੍ਰਿਫ਼ਤਾਰ

Spread the love

ਮਲੋਟ, 03 ਸਤੰਬਰ ()- ਥਾਣਾ ਕਬਰਵਾਲਾ ਪੁਲਿਸ ਨੇ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਸੁਖਦਿਆਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਕੱਟਿਆਂਵਾਲੀ, ਪੱਕੀ ਟਿੱਬੀ ਅਤੇ ਗੁਰੂਸਰ ਯੋਧਾ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਕੱਟਿਆਂਵਾਲੀ ਤੇ ਲਿੰਕ ਰੋਡ ਰਾਹੀਂ ਪਿੰਡ ਪੱਕੀ ਟਿੱਬੀ ਜਾ ਰਹੀ ਸੀ ਤਾਂ ਜਦ ਪੁਲਿਸ ਪਾਰਟੀ ਪੱਕੀ ਟਿੱਬੀ ਤੋਂ ਕ੍ਰੀਬ 01 ਕਿਲੋਮੀਟਰ ਪਿੱਛੇ ਸੀ ਤਾਂ ਸਾਹਮਣੇ ਤੋਂ ਬਾਹੱਦ ਰਕਬਾ ਪੱਕੀ ਟਿੱਬੀ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਪਿਸ਼ਾਬ ਕਰਨ ਦੇ ਬਹਾਨੇ ਸੜਕ ਕਿਨਾਰੇ ਬੈਠ ਗਿਆ ਤਾਂ ਸਹਾਇਕ ਥਾਣੇਦਾਰ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ’ਤੇ ਮੋਨਾ ਨੌਜਵਾਨ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸਾਗਰ ਪੁੱਤਰ ਭਰਤ ਬਹਾਦਰ ਪੁੱਤਰ ਵੀਰ ਬਹਾਦਰ ਵਾਸੀ ਗਲੀ ਨੰਬਰ 06 ਪ੍ਰੇਮ ਨਗਰ ਨੇੜੇ ਪਟੇਲ ਪਾਰਕ ਅਬੋਹਰ ਜ਼ਿਲ੍ਹਾ ਫਾਜਿਲਕਾ ਦੱਸਿਆ। ਪੁਲਿਸ ਨੇ ਗਵਾਹਾ ਦੀ ਹਾਜਰੀ ’ਚ ਮੁਸੰਮੀ ਸਾਗਰ ਤਲਾਸੀ ਕੀਤੀ ਤਾਂ ਇਸਦੀ ਪਹਿਨੀ ਹੋਈ ਪੈਟ ਦੀ ਡੱਬ ’ਚੋਂ ਇਕ ਪਿਸਤੌਲ ਦੇਸੀ ਕਾਰ ਆਮਦ ਸਮੇਤ ਮੈਗਜੀਨ ਬ੍ਰਾਮਦ ਹੋਇਆ। ਬ੍ਰਾਮਦ ਪਿਸਤੌਲ ਦਾ ਬੋਰ 32 ਹੋਣਾ ਪਾਇਆ ਗਿਆ। ਇਸਤੇ ਪੁਲਿਸ ਨੇ ਥਾਣਾ ਕਬਰਵਾਲਾ ਵਿਖੇ ਸਾਗਰ ਪੁੱਤਰ ਭਰਤ ਬਹਾਦਰ ਵਾਸੀ ਨੇੜੇ ਪਟੇਲ ਪਾਰਕ, ਪ੍ਰੇਮ ਨਗਰ ਅਬੋਹਰ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ।

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *