ਧਨੌਲਾ ਅਗਨੀ ਕਾਂਡ: ਅੱਗ ਨਾਲ ਝੁਲਸੇ ਦੂਸਰੇ ਵਿਅਕਤੀ ਦੀ ਹੋਈ ਮੌਤ

Spread the love

ਧਨੌਲਾ13 ਅਗਸਤ (ਸੁਖਰਾਜ ਚਹਿਲ):- ਇੱਥੋਂ ਦੇ ਪ੍ਰਸਿੱਧ ਪ੍ਰਾਚੀਨ ਮੰਦਰ ਹਨੂੰਮਾਨ ਬਰਨੇਵਾਲਾ ‘ਚ ਲੱਗੀ ਅੱਗ ਨਾਲ ਝੁਲਸੇ 8 ਵਿਅਕਤੀਆਂ ਵਿੱਚੋਂ ਫਰੀਦਕੋਟ ਮੈਡੀਕਲ ਕਾਲਜ ਵਿਚ ਜੇਰੇ ਇਲਾਜ ਦੋ ਵਿਅਕਤੀਆਂ ਨੇ ਹੁਣ ਤੱਕ ਦਮ ਤੋੜ ਦਿੱਤਾ ਹੈ। ਇਲਾਜ ਦੌਰਾਨ ਪਹਿਲਾ ਰਾਮਯਤਨ ਦੀ ਮੌਤ ਹੋ ਗਈ। 11 ਅਗਸਤ ਨੂੰ  ਬਲਵਿੰਦਰ ਸਿੰਘ ਆਲੂ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਲਈ ਯੋਗ ਮੁਆਵਜ਼ੇ ਲਈ ਅੱਜ ਵੱਡੀ ਤਾਦਾਦ ਵਿੱਚ ਇਕੱਠੇ ਹੋਏ ਹਲਵਾਈ ਯੂਨੀਅਨ ਕੇਟਰਿੰਗ ਯੂਨੀਅਨ, ਵੇਟਰ ਯੂਨੀਅਨ ਨੇ ਪਹਿਲਾ ਥਾਣਾ ਧਨੌਲਾ ਅੰਦਰ ਮੰਦਰ ਪ੍ਰਬੰਧਕਾਂ ਤੋਂ ਮੁਆਵਜ਼ੇ ਸਬੰਧੀ ਗੱਲਬਾਤ ਚਲਾਈ ਗਈ ਜਦੋਂ ਕੋਈ ਗੱਲਬਾਤ ਕਿਸੇ ਤਣਪੱਤਣ ਨਾ ਲੱਗੀ ਕਾਰਨ ਦੇਰ ਸ਼ਾਮ ਨੂੰ ਉਕਤ ਲੋਕਾਂ ਨੇ ਇਕੱਠੇ ਹੋਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਐੱਨ. ਐੱਚ. 7 ‘ਤੇ ਧਰਨਾ ਲਗਾ ਕੇ ਮੰਦਰ ਪ੍ਰਬੰਧਕਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਕਾਰਨ ਵੱਡੀ ਗਿਣਤੀ ਵਿੱਚ ਲੰਘਣ ਵਾਲੇ ਵਹੀਕਲਾਂ ਦੀਆਂ ਵੱਡੀਆਂ-ਵੱਡੀਆਂ ਲਾਇਨਾਂ ਲੱਗ ਗਈਆਂ। ਧਰਨਾਕਾਰੀ ਇੱਕੋ ਗੱਲ ‘ਤੇ ਜੋਰ ਦੇ ਰਹੇ ਸਨ ਕਿ ਬਲਵਿੰਦਰ ਸਿੰਘ ਆਲੂ ਨੂੰ ਬਣਦਾ ਮੁਆਵਜ਼ਾ ਅਤੇ ਜੇਰੇ ਇਲਾਜ ਜ਼ਖਮੀਆਂ ਦਾ ਵਧੀਆ ਇਲਾਜ ਕਰਵਾਇਆ ਜਾਵੇ। ਜਿਸਨੂੰ ਲੈਕੇ ਪ੍ਰਸ਼ਾਸਨ ਤੇ ਧਰਨਾਕਾਰੀਆ ਵਿਚਕਾਰ ਕਈ ਵਾਰ ਗੱਲਬਾਤ ਚੱਲੀ ਪਰ ਕੋਈ ਕਹਾਣੀ ਸਿਰੇ ਚੜ੍ਹਦੀ ਨਾ ਹੋਣ ਕਾਰਨ ਆਖਿਰਕਾਰ ਡੀ.ਐੱਸ.ਪੀ. ਬਰਨਾਲਾ ਸਤਵੀਰ ਸਿੰਘ ਬੈਂਸ, ਸਬ ਇੰਸਪੈਕਟਰ ਚਰਨਜੀਤ ਸਿੰਘ, ਥਾਣੇਦਾਰ ਕਰਮਜੀਤ ਸਿੰਘ, ਇੰਸਪੈਕਟਰ ਸੀ.ਆਈ.ਏ. ਬਲਜੀਤ ਸਿੰਘ ਆਦਿ ਨੇ ਧਰਨਾਕਾਰੀਆ ਨੂੰ ਸਮਝਾਇਆ ਗਿਆ ਕਿ ਪ੍ਰਸ਼ਾਸਨ ਆਪਣੇ ਪੱਧਰ ‘ਤੇ ਮੌਤ ਨਾਲ ਪੀੜ੍ਹਤ ਪਰਿਵਾਰਾਂ ਤੇ ਜ਼ਖਮੀਆਂ ਦੀ ਤੰਦਰੁਸਤੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਪਰ ਧਰਨਾਕਾਰੀ ਆਪਣਾ ਰੋਸ ਪ੍ਰਦਰਸ਼ਨ ਕਰਦੇ ਰਹੇ ਕਿ ਮੰਗ ਪੱਤਰ ਅਨੁਸਾਰ ਉਹਨਾਂ ਦੀਆ ਮੰਗਾਂ ਮੰਨੀਆ ਜਾਣ ਜਿਸ ਕਾਰਨ ਪੁਲਸ ਨੇ ਘੰਟਿਆਂ ਬੱਧੀ ਲੱਗੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੇ ਧਰਨੇ ਕਾਰਨ ਜਾਮ ਨੂੰ ਖੋਲ੍ਹਣ ਲਈ ਧਰਨਾਕਾਰੀਆ ਦੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਿਸ ਤੋਂ ਹਾਈਵੇਅ ਖੁੱਲਵਾਇਆ ਗਿਆ। ਡੀ.ਐੱਸ.ਪੀ. ਸਤਵੀਰ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਈ ਵੀ ਵਿਆਕਤੀ ਨੈਸ਼ਨਲ ਹਾਈਵੇਅ ਨਹੀ ਰੋਕ ਸਕਦਾ ਰੋਸ ਪ੍ਰਗਟ ਕਰਨ ਲਈ ਹੋਰ ਰਸਤੇ ਹਨ ਪਰ ਟ੍ਰੈਫਿਕ ਸਮੱਸਿਆ ਕਰਨਾ ਗਲਤ ਹੈ। ਇਸ ਲਈ ਇਹਨਾਂ ਵਿਅਕਤੀਆਂ ‘ਤੇ ਨੈਸ਼ਨਲ ਹਾਈਵੇਅ ਰੋਡ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਧਰਨੇ ਵਿਚ ਸ਼ਾਮਲ ਪ੍ਰਧਾਨ ਜੀਤ ਸਿੰਘ, ਗਿਆਨ ਸਿੰਘ ਵਾਇਸ ਪ੍ਰਧਾਨ, ਝੱਲੀ ਸਿੰਘ, ਕਾਲਾ ਸਿੰਘ ਕੇਟਰਿੰਗ ਯੂਨੀਅਨ ਦਾ ਪ੍ਰਧਾਨ, ਸੱਜਣ ਸਿੰਘ ਵੇਟਰ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਭਾਜਪਾ ਆਗੂ ਦਰਸ਼ਨ ਸਿੰਘ ਨੈਣੇਵਾਲ ਵੀ ਸ਼ਾਮਲ ਹੋਏ ਸਨ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *