ਨਗਰ ਕੌਂਸਲ ਰਾਮਾ ਮੰਡੀ ਵਿਖੇ ਸੇਵਕਾਂ ਦੀ ਕਮੀਂ ਕਾਰਨ ਲੱਗੇ ਗੰਦਗੀ ਦੇ ਢੇਰ

Spread the love
 ਰਾਮਾ ਮੰਡੀ, 28 ਮਾਰਚ ( ਅਸ਼ੋਕ ਕੁਮਾਰ  ) ਨਗਰ ਕੌਂਸਲ ਰਾਮਾ ਮੰਡੀ ਦੀ ਹਰ ਪਾਸੇ ਚਰਚਾ ਹੈ ਕਿਉ ਕਿ ਰਾਮਾ ਮੰਡੀ ਵਿਚ ਸਫਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ । ਹਰ ਗਲ਼ੀ ਹਰ ਜਗਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਸਭ ਤੋਂ ਪਤਾ ਲੱਗਦਾ ਹੈ ਨਗਰ ਕੌਂਸਲ ਰਾਮਾਂ ਦੀ ਅਣਗਹਿਲੀ ਹੈ। ਇਸ ਦਾ ਸਭ ਤੋਂ ਵੱਡਾਂ ਸਬੂਤ ਇਹ ਹੈ ਕਿ ਨਗਰ ਕੌਂਸਲ ਰਾਮ ਵੱਲੋਂ ਸਫਾਈ ਕਰਮਚਾਰੀਆਂ ਦੀ ਤੈਨਾਤੀ ਘੱਟ ਕੀਤੀ ਗਈ ਹੈ। ਪਰੰਤੂ ਇਸ ਦੇ ਉਲਟ ਸਫ਼ਾਈ ਸੇਵਕਾਂ ਤੇ ਲਾਏ ਗਏ ਇੰਚਾਰਜਾਂ ਦੀ ਨਿਯੁਕਤੀ ਜਿਆਦਾ ਕੀਤੀ ਗਈ ਹੈ ।ਜਿਸ ਕਾਰਨ ਮੰਡੀ ਚ ਸਫਾਈ ਵਿਵਸਥਾਂ ਦਾ ਬਹੁਤ ਬੁਰਾ ਹਾਲ ਹੈ । ਇਹ ਸਭ ਕੁਝ ਨਗਰ ਕੋਸਲ ਰਾਮਾਂ ਵੱਲੋਂ ਆਪਣੇ ਚਹੇਤਿਆ ਨੂੰ ਖੁਸ਼ ਕਰਨ ਲਈ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਗਿਆ ਹੈ । ਨਗਰ ਕੌਸਲ ਰਾਮਾਂ ਵਿਖੇ ਸੁਪਰਵਾਈਜ਼ਰ ਦੀ ਪੋਸਟ ਨਾ ਹੋਣ ਦੇ ਬਾਵਜੂਦ ਵੀ ਸੁਪਰਵਾਈਜ਼ਰ ਦੀ ਪੋਸਟ ਨਗਰ ਕੌਂਸਲ ਰਾਮਾਂ ਵੱਲੋਂ ਲਗਾਈ ਗਈ ਹੈ ।ਇਹ ਸਭ ਕੁਝ ਨਗਰ ਕੌਂਸਲ ਆਪਣੇ ਚਹੇਤਿਆ ਨੂੰ ਖੁਸ਼ ਕਰਨ ਲਈ ਕਰ ਰਹੀ ਹੈ । ਨਗਰ ਕੌਸਲ ਦੇ ਇਹਨਾਂ ਕਾਰਨਾਮਿਆਂ ਦੀ ਰਾਮਾ ਮੰਡੀ ਚ ਖੂਬ ਚਰਚਾ ਹੈ ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *