ਨਹਿਰ ਵਿਭਾਗ ਦੀ ਪਾਈਪ ਤੋੜਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ-

Spread the love
ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਮਨਜੀਤ ਸਿੱਧੂ):- ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਸੰਗੂਧੋਣ ਨੇੜੇ ਨਹਿਰ ਵਿਭਾਗ ਦੀ ਸਰਕਾਰੀ ਪਾਈਪ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਿਸ ਅਨੁਸਾਰ ਡਿਵੀਜ਼ਨਲ ਕੈਨਾਲ ਅਫ਼ਸਰ, ਨਹਿਰ ਅਤੇ ਗਰਾਊਂਡ ਵਾਟਰ ਮੰਡਲ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਵੱਲੋਂ ਭੇਜੀ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪਿੰਡ ਸੰਗੂਧੋਣ ਦੇ ਰਕਬੇ ਵਿੱਚ ਮੁਕਤਸਰ ਰਜਵਾਹੇ ਦੀ ਬੁਰਜੀ ਨੰਬਰ 9187-ਐੱਲ ’ਤੇ ਲੱਗੀ ਵਾਟਰ ਕੋਰਸ ਦੀ ਸਰਕਾਰੀ ਪਾਈਪ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਸਬੰਧੀ ਪਰਗਟ ਸਿੰਘ, ਕਰਮਜੀਤ ਸਿੰਘ, ਅਨਮੋਲ ਸਿੰਘ, ਹਰਮਨਦੀਪ ਸਿੰਘ ਅਤੇ ਅਮਨਦੀਪ ਕੌਰ, ਸਾਰੇ ਵਾਸੀ ਪਿੰਡ ਸੰਗੂਧੋਣ, ਖ਼ਿਲਾਫ਼ 2NS ਦੀਆਂ ਧਾਰਾਵਾਂ 3261, 190, 191(3) ਅਤੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਤੋਂ ਬਚਾਅ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ
  • Related Posts

    ਤਲਵੰਡੀ ਪੁੱਲ ਚੌਂਕ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ, ਬਰਨਾਲਾ ਲਾਠੀਚਾਰਜ ਤੇ ਪਟਿਆਲਾ ਕਾਰਵਾਈ ਦੀ ਕੀਤੀ ਨਿੰਦਾ। *ਹੱਕਾਂ ਦੀ ਆਵਾਜ਼ ਦਬਾਉਣ ਦੇ ਦੋਸ਼; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਈ ਥਾਵਾਂ ‘ਤੇ ਫੂਕੇ ਸਰਕਾਰਾਂ ਦੇ ਪੁਤਲੇ।

    Spread the love

    Spread the loveਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ=ਸੁਲਤਾਨਪੁਰ ਲੋਧੀ/ਡਡਵਿੰਡੀ -ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਐਤਵਾਰ ਨੂੰ ਸੁਲਤਾਨਪੁਰ…

    ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

    Spread the love

    Spread the love ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ…

    Leave a Reply

    Your email address will not be published. Required fields are marked *