ਖਰੜ, 14 ਜੁਲਾਈ (ਬਿੱਟੂ ਗਗਨੇਜਾ) – ਮਨਪ੍ਰੀਤ ਸਿੰਘ ਪੁੱਤਰ ਰਾਜਵੰਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਬਲੌਗੀ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਤੇ ਇਥੇ ਕਿਰਾਏ ਦੇ ਮਕਾਨ ਵਿੱਚ ਹੀ ਰਹਿੰਦਾ ਹੈ, ਉਸ ਨੇ ਦੱਸਿਆ ਕਿ 23 ਜੂਨ 2025 ਨੂੰ ਕਰੀਬ 9 ਤੋਂ 10 ਵਜੇ ਉਸ ਨੇ ਆਪਣਾ ਮੋਟਰਸਾਇਕਲ ਹਰ ਰੋਜ਼ ਦੀ ਤਰ੍ਹਾਂ ਪੀਜੀ ਦੇ ਅੰਦਰ ਖੜਾ ਕੀਤਾ ਸੀ, ਤੇ ਜਦੋਂ 24 ਜੂਨ 2025 ਨੂੰ ਸਵੇਰੇ ਕਰੀਬ 6 ਵਜੇ ਦੇਖਿਆ ਤਾਂ ਮੇਰਾ ਮੋਟਰਸਾਇਕਲ ਪੀਬੀ 30 ਐਕਸ 7972, ਹੀਰੋ ਸਪਲੈਂਡਰ ਪਲੱਸ (ਰੰਗ ਸਿਲਵਰ) ਆਪਣੀ ਜਗਾਂ ’ਤੇ ਮੌਜੁਦ ਨਹੀਂ ਸੀ। ਜਿਸ ਉਪਰੰਤ ਮੈ ਆਪਣੇ ਮੋਟਰਸਾਇਕਲ ਦੀ ਕਾਫੀ ਭਾਲ ਕੀਤੀ ਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਰਾਤ ਕਰੀਬ 11:30 ਵਜੇ ਇੱਕ ਨਾਮ ਮਾਲੂਮ ਅਣਪਛਾਤਾ ਵਿਅਕਤੀ ਮੇਰੇ ਮੋਟਰਸਾਇਕਲ ਦਾ ਲਾੱਕ ਤੋੜ ਕੇ ਚੋਰੀ ਕਰਕੇ ਲੈ ਗਿਆ।
ਉਧਰ ਥਾਣਾ ਬਲੋਗੀ ਜਿਲ੍ਹਾ ਮੁਹਾਲੀ ਪੁਲਿਸ ਦੇ ਏਐਸਆਈ ਸੁਰਜੀਤ ਸਿੰਘ ਵਲੋਂ ਦਰਜ਼ ਕੀਤੇ ਗਏ ਇਕ ਮਾਮਲੇ ਅਨੁਸਾਰ ਜਦੋਂ ਪੁਲਿਸ ਪਾਰਟੀ ਦੌਰਾਨੇ ਗਸ਼ਤ ਤੇ ਚੈਕਿੰਗ ਗੰਦਾ ਨਾਲਾ ਪੁੱਲ ਬਲੋਗੀ ਨਜ਼ਦੀਕ ਮੌਜੂਦ ਸੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਗੁਰਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਲੌਗੀ ਜ਼ਿਲ੍ਹਾ ਮੁਹਾਲੀ, ਰਾਜਨੀਸ਼ ਕੁਮਾਰ ਉਰਫ ਰਾਜਨ ਪੁੱਤਰ ਹੇਮਰਾਜ ਵਾਸੀ ਪਿੰਡ ਬਿਲੋ ਸੇਰੀ ਤਹਿਯ ਬੜਸਰ ਜ਼ਿਲ੍ਹਾ ਹਮੀਰਪੁਰ ਨੇ ਇਕ ਬਿਨਾਂ ਨੰਬਰੀ ਮੋਟਰਸਾਇਕਲ ਮਾਰਕਾ ਸਪਲੈਡਰ ਪਲੱਸ ਹੀਰੋ ਰੰਗ ਕਾਲਾ ਚੋਰੀ ਕੀਤਾ ਹੋਇਆ ਹੈ, ਤੇ ਉਕਤ ਵਿਅਕਤੀ ਦੋਵੇਂ ਜਣੇ ਕੱਚੇ ਰਸਤੇ ਰਾਹੀ ਸਬਜ਼ੀ ਮੰਡੀ ਨੂੰ ਜਾ ਰਹੇ ਹਨ ਤੇ ਹੋਰ ਕਿਸੇ ਵਾਰਦਾਨ ਨੂੰ ਅੰਜਾਮ ਦੇਣ ਖਾਤਿਰ ਘੁੰਮ ਰਹੇ ਹਨ। ਪੁਲਿਸ ਨੇ ਉਕਤ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਦੋਵੇਂ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਤੇ ਮੋਟਰਸਾਇਕਲ ਦੇ ਕਾਗਜ਼ਾਂ ਬਾਰੇ ਪੁੱਛਿਆਂ ਪਰ ਉਹ ਨੌਜਵਾਨ ਮੋਟਰਸਾਇਕਲ ਸਬੰਧੀ ਕੋਈ ਵੀ ਕਾਗਜ਼ ਨਹੀਂ ਦਿਖਾ ਸਕੇ ਤਾਂ ਮੁੱਢਲੀ ਪੁੱਛ ਗਿੱਛ ਦੌਰਾਨ ਮੋਟਰਾਇਕਲ ਚੋਰੀ ਦਾ ਪਾਇਆ ਗਿਆ। ਜਿਸ ਉਪਰੰਤ ਥਾਣਾ ਬਲੌਗੀ ਦੀ ਪੁਲਿਸ ਨੇ ਦੋਵੇਂ ਨੌਜਵਾਨਾਂ ਦੇ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
ਦੂਜੇ ਪਾਸੇ ਸ਼ਿਕਾਇਤ ਕਰਤਾ ਮਨਪ੍ਰੀਤ ਸਿੰਘ ਨੇ ਪੁਲਿਸ ’ਤੇ ਦੋਸ਼ ਲਗਾਏ ਕਿ ਬੀਤੇ ਦਿਨੀਂ ਪੁਲਿਸ ਵੱਲੋਂ 2 ਮੋਟਰਸਾਇਲ ਚੋਰਾਂ ਨੂੰ ਕਾਬੂ ਕੀਤਾ ਗਿਆ ਪਰ ਉਕਤਾਂਨ ਚੋਰਾਂ ਪਾਸੋਂ ਮੇਰਾ ਚੋਰੀ ਹੋਇਆ ਮੋਟਰਸਾਇਕਲ ਬਰਾਮਦ ਨਹੀਂ ਕਰਵਾਇਆ ਗਿਆ। ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਨੇ ਏਐਸਆਈ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੁਲਿਸ ’ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫੜੇ ਗਏ ਮੋਟਰਸਾਇਕਲ ਚੋਰਾਂ ’ਚ ਮਨਪ੍ਰੀਤ ਸਿੰਘ ਦਾ ਮੋਟਰਸਾਇਕਲ ਚੋਰੀ ਕਰਨ ਵਾਲਾ ਵਿਅਕਤੀ ਨਹੀਂ ਹੈ, ਜਦੋਂ ਕਿ ਸੀਸੀਟੀਵੀ ਕੈਮਰਿਆਂ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਵੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੋਜਵਾਨਾਂ ਨਾਲ ਮੇਲ ਨਹੀਂ ਖਾਂਦਾ ਸੀ।






