ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਤਹਿਤ ਵੱਡੇ ਪੱਧਰ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ

Spread the love

ਸ੍ਰੀ ਮੁਕਤਸਰ ਸਾਹਿਬ, 11 ਜੂਨ ()-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਤਹਿਤ ਬਾਬੂ ਲਾਲ ਮੀਨਾ, ਆਈ.ਪੀ.ਐਸ (ਆਈ.ਜੀ ਇੰਟੈਲੀਜੈਂਸ ਪੰਜਾਬ) ਅਤੇ ਡਾ. ਅਖਿਲ ਚੌਧਰੀ, ਆਈ.ਪੀ.ਐਸ (ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ) ਵੱਲੋਂ ਅੱਜ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਨਮੀਤ ਸਿੰਘ ਢਿੱਲੋ (ਐਸ.ਪੀ/ਡੀ), ਨਵੀਨ ਕੁਮਾਰ (ਡੀ.ਐਸ.ਪੀ, ਸ੍ਰੀ ਮੁਕਤਸਰ ਸਾਹਿਬ), ਇੰਸਪੈਕਟਰ ਮਲਕੀਤ ਸਿੰਘ (ਮੁੱਖ ਅਫਸਰ, ਥਾਣਾ ਸਦਰ, ਸ੍ਰੀ ਮੁਕਤਸਰ ਸਾਹਿਬ), ਐੱਸ ਆਈ ਜਗਸੀਰ ਸਿੰਘ (ਮੁੱਖ ਅਫਸਰ, ਥਾਣਾ ਬਰੀਵਾਲਾ) ਅਤੇ ਪਿੰਡਾਂ ਦੇ ਸਰਪੰਚ ਸਮੇਤ ਲਗਭਗ 250 ਲੋਕ ਮੌਜੂਦ ਸਨ। ਬਾਬੂ ਲਾਲ ਮੀਨਾ, ਆਈ.ਪੀ.ਐਸ (ਆਈ.ਜੀ ਇੰਟੈਲੀਜੈਂਸ ਪੰਜਾਬ) ਨੇ ਹਾਜਰੀਨ ਨੂੰ ਜੀ ਆਇਆ ਕਹਿੰਦੇ ਹੋਏ ਜ਼ੋਰ ਦਿਤਾ ਕਿ ਸਾਡਾ ਇੱਕੋ ਉਦੇਸ਼ ਪੰਜਾਬ ਅੰਦਰ ਨਸ਼ਿਆਂ ਦਾ ਖਾਤਮਾ ਕਰਨਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸਾਰਿਆਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨ, ਸਮੇਂ-ਸਮੇਂ ’ਤੇ ਆਪਣੇ ਬੱਚਿਆਂ ’ਤੇ ਧਿਆਨ ਦੇਣ, ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ’ਚ ਕਮੀ ਆਉਂਦੀ ਹੈ ਤਾਂ ਨਸ਼ਿਆਂ ਦਾ ਕਾਰੋਬਾਰ ਆਪਣੇ ਆਪ ਖਤਮ ਹੋ ਜਾਏਗਾ। ਉਨ੍ਹਾਂ ਨੇ ਪਿੰਡਾਂ ਵਿੱਚ ਲੋਕਾਂ ਵੱਲੋਂ ਕਮੇਟੀਆਂ ਬਣਾਉਣ ਦੀ ਵੀ ਸਿਫਾਰਸ਼ ਕੀਤੀ, ਤਾਂ ਜੋ ਨਸ਼ਿਆਂ ਨਾਲ ਜੁੜੇ ਮਾਮਲਿਆਂ ਦੀ ਰੋਕਥਾਮ ਕੀਤੀ ਜਾ ਸਕੇ। ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਦਾ ਇਲਾਜ ਕਰਵਾਉਣ ਅਤੇ ਜੇਕਰ ਕੋਈ ਨਸ਼ਾ ਵੇਚਦਾ ਹੈ, ਤਾਂ ਪੁਲਿਸ ਦੇ ਸਹਿਯੋਗ ਨਾਲ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਅੰਤ ਵਿੱਚ, ਉਨ੍ਹਾਂ ਨੇ ਅਪੀਲ ਕੀਤੀ ਕਿ ਨਸ਼ਿਆਂ ਖਿਲਾਫ ਇਕੱਠੇ ਹੋਵੋ ਅਤੇ ਜੇਕਰ ਕਿਸੇ ਨਸ਼ਾ ਵੇਚਣ ਵਾਲੇ ਬਾਰੇ ਜਾਣਕਾਰੀ ਮਿਲੇ, ਤਾਂ ਆਪਣੇ ਨੇੜਲੇ ਥਾਣੇ ਜਾਂ ਪੁਲਿਸ ਕੰਟਰੋਲ ਰੂਮ (ਨੰਬਰ 8054942100) ’ਤੇ ਸੰਪਰਕ ਕਰਕੇ ਸੂਚਨਾ ਦਿਓ, ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿਛਲੇ 100 ਦਿਨਾਂ ਦੇ ਵਿੱਚ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਕੁੱਲ N4PS 1ct ਤਹਿਤ 282 ਮੁੱਕਦਮੇ ਦਰਜ ਕਰਕੇ 502 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨਾਂ ਪਾਸੋਂ 2.43 ਕਿਲੋ ਹੈਰੋਇਨ, 40 ਕਿਲੋ ਅਫੀਮ, 1412 ਕਿਲੋ ਭੁੱਕੀ, 24,838 ਨਸ਼ੀਲੀਆਂ ਗੋਲੀਆਂ/ਕੈਪਸੂਲ, 64 ਨਸ਼ਲੀਆਂ ਸ਼ੀਸ਼ੀਆਂਅਤੇ 6,63,550 ਨਕਦੀ ਰਕਮ (ਡਰੱਗ ਮਨੀ) ਵਜੋਂ ਬਰਾਮਦ ਕੀਤੀ ਗਈ। ਇਸ ਦੌਰਾਨ ਜਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ, ਆਈ.ਪੀ.ਐਸ ਨੇ ਕਿਹਾ ਕਿ ਪੁਲਿਸ ਵਿਭਾਗ ਨਸ਼ਿਆਂ ਦੇ ਖਾਤਮੇ ਲਈ 24 ਘੰਟੇ ਲਗਾਤਾਰ ਮਿਹਨਤ ਕਰ ਰਿਹਾ ਹੈ ਅਤੇ ਜਿਲ੍ਹਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਤਹਿਤ ਨਸ਼ਿਆਂ ਖਿਲਾਫ ਲਗਾਤਾਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਸਦੇ ਨਤੀਜੇ ਵਜੋਂ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਕਈ ਨਸ਼ਾ ਵੇਚਣ ਵਾਲਿਆਂ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਖਿਲਾਫ ਜਿਲ੍ਹਾ ਪੁਲਿਸ ਵੱਲੋਂ 6.9.R’s ਦਰਜ ਕੀਤੀਆਂ ਗਈਆਂ, ਨਾਲ ਹੀ ਲਗਭਗ 500 ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੱਡਾਓ ਕੇਂਦਰ ਵਿੱਚ ਇਲਾਜ ਲਈ ਭੇਜਿਆ ਗਿਆ ਹੈ, ਉਹਨਾਂ ਲੋਕਾਂ ਨੂੰ ਕਿਹਾ ਕਿ ਪਿੰਡਾਂ ਦੇ ਵਿੱਚ ਪਤਾ ਹੀ ਹੁੰਦਾ ਕਿ ਕੋਈ ਨੋਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਵਿੱਚ ਜਾਂ ਕਿਸੇ ਗਲਤ ਸੰਗਤ ਵਿੱਚ ਪੈ ਗਿਆ ਹੈ, ਪਰ ਆਪਾਂ ਇਸ ਨੂੰ ਵੇਖ ਕੇ ਚੁੱਪ ਕਰ ਜਾਦੇ ਆਂ ਕਿ ਚਲੋ ਸਾਨੂੰ ਕੀ ਹੈ ਪਰ ਇਸ ਦਾ ਧਿਆਨ ਰੱਖੋ ਅਤੇ ਸਾਰੇ ਇਕੱਠੇ ਹੋਵੋ ਉਸ ਲੜਕੇ ਨੂੰ ਮੋਟੀਵੇਟ ਕਰੋ ਪੁਲਿਸ ਦਾ ਸਹਿਯੋਗ ਲਵੋ ਅਤੇ ਉਸਦਾ ਇਲਾਜ ਕਰਵਾਓ ਇਸ ਦੇ ਨਾਲ ਹੀ ਜੇਕਰ ਕੋਈ ਨਸ਼ੇ ਵੇਚਦਾ ਤਾਂ ਵੀ ਪੁਲਿਸ ਨੂੰ ਇਸ ਦੀ ਤਰੰਤ ਜਾਣਕਾਰੀ ਦਿਓ। ਇਸ ਲਈ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਮਾੜ੍ਹੀ ਸੰਗਤ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਚੰਗੇ ਖਿਡਾਰੀ ਬਣਨ ਦੀ ਅਪੀਲ ਕੀਤੀ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਹੀ ਸੰਗਤ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ, ਨਾਲ ਹੀ ਇਹ ਵੀ ਜ਼ੋਰ ਦਿੱਤਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਨਾ ਤਾਂ ਨਸ਼ਾ ਕਰਨ ਦੀ ਆਗਿਆ ਹੋਵੇਗੀ ਅਤੇ ਨਾ ਹੀ ਨਸ਼ਾ ਵੇਚਣ ਦੀ, ਅਤੇ ਜੋ ਵੀ ਨਸ਼ਾ ਵੇਚੇਗਾ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

  • Related Posts

    ਵਿਧਾਇਕ ਡਾ. ਅਜੇ ਗੁਪਤਾ ਨੇ “ਲੋਕ ਮਿਲਨੀ” ਵਿਖੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਕੀਤਾ  ਉਜਾਗਰ  ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ                          ਅਜੇ ਗੁਪਤਾ

    Spread the love

    Spread the loveਅੰਮ੍ਰਿਤਸਰ, 9 ਜੁਲਾਈ,( ਮਨਜੀਤ ਸਿੰਘ ਸ਼ੇਰਗਿੱਲ ) ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਵਾਰਡ ਨੰਬਰ 55 ਅਤੇ ਵਾਰਡ ਨੰਬਰ 57 ਵਿੱਚ “ਲੋਕ ਮਿਲਨੀ”…

    ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਾਰਡ ਨੰਬਰ 28 ਅਤੇ ਪਿੰਡ ਲਾਲੇਆਣਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸਾਂ ਨੂੰ ਰਵਾਨਾ ਕੀਤਾ

    Spread the love

    Spread the loveਕੋਟਕਪੂਰਾ, 9 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਾਰਡ ਨੰਬਰ 28 ਅਤੇ ਪਿੰਡ ਲਾਲੇਆਣਾ ਤੋਂ ਪੰਜਾਬ ਸਰਕਾਰ ਦੀ…

    Leave a Reply

    Your email address will not be published. Required fields are marked *