ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਕੁੱਟਮਾਰ ਕਰ ਕੇ ਲੁੱਟੀ ਨਗਦੀ

Spread the love

ਸ਼੍ਰੀ ਮੁਕਤਸਰ ਸਾਹਿਬ, 20 ਜੂਨ (ਗੁਰਮੀਤ ਕੁਮਾਰ)- ਪਿੰਡ ਕੋਲਿਆਂਵਾਲੀ ਵਿਖੇ ਇਕ ਪੈਟਰੋਲ ਪੰਪ ’ਤੇ ਦੋ ਕਰਮਚਾਰੀਆਂ ਦੀ ਰਾਤ ਸਮੇਂ ਕੁੱਟਮਾਰ ਕਰ ਕੇ ਇਕ ਕਰਮਚਾਰੀ ਨੂੰ ਜਖ਼ਮੀ ਕਰਦਿਆਂ ਤਿੰਨ ਵਿਅਕਤੀ 10 ਹਜ਼ਾਰ 800 ਰੁਪਏ ਦੀ ਨਗਦੀ ਲੁੱਟ ਕੇ ਲੈ ਗਏ। ਥਾਣਾ ਕਬਰਵਾਲਾ ਪੁਲਿਸ ਨੇ ਦੋ ਨਾਮਜਦ ਸਮੇਤ ਤਿੰਨ ਲੋਕਾਂ ’ਤੇ ਪਰਚਾ ਦਰਜ਼ ਕਰ ਲਿਆ ਹੈ। ਥਾਣਾ ਕਬਰਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਰਮੇਸ਼ ਸਿੰਘ ਵਾਸੀ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 6 ਸਾਲਾਂ ਤੋਂ ਕੋਲਿਆਂਵਾਲੀ ਫਿਲਿੰਗ ਸਟੇਸ਼ਨ ਪੈਟਰੋਲ ਪੰਪ ’ਤੇ ਬਤੌਰ ਸੇਲਜਮੈਨ ਡਿਊਟੀ ਕਰਦਾ ਹੈ। ਉਸਨੇ ਦੱਸਿਆ ਜਗਦੀਪ ਸਿੰਘ ਪੁੱਤਰ ਮੰਗਲ ਸਿੰਘ ਅਤੇ ਜਗਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਨ ਡੱਬਵਾਲੀ ਰੂਹੜਿਆਂਵਾਲੀ ਮੇਰੇ ਨਾਲ ਰੰਜਿਸ਼ ਰੱਖਦੇ ਸਨ, ਕਿਉਂਕਿ ਉਹ ਕਈ ਵਾਰ ਪੈਟਰੋਲ ਪੰਪ ’ਤੇ ਤੇਲ ਪੁਆਉਣ ਲਈ ਆਉਂਦੇ ਜਾਂਦੇ ਸਨ ਤੇ ਉਹ ਇਤਰਾਜ਼ ਕਰਦੇ ਸਨ ਕਿ ਤੁਸੀਂ ਤੇਲ ਘੱਟ ਪਾਉਂਦੇ ਹੋ, ਜਿਨਾਂ ਨੂੰ ਅਸੀਂ ਕਿਹਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਮੇਰੇ ਨਾਲ ਬਹਿਸਬਾਜੀ ਕਰਕੇ ਮੈਨੂੰ ਕਿਹਾ ਸੀ ਕਿ ਅਸੀਂ ਤੈਨੂੰ ਇਸਦਾ ਸਬਕ ਜ਼ਰੂਰ ਸਿਖਾਵਾਂਗੇ। ਮਿਤੀ 15 ਜੂਨ 2025 ਨੂੰ ਰਾਤ ਸਮੇਂ ਮੈਂ ਅਤੇ ਰਵੀ ਸਿੰਘ ਸੇਲਜਮੈਨ ਪੈਟਰੋਲ ਪੰਪ ’ਤੇ ਮੰਜੇ ਡਾਹ ਕੇ ਸੌਂਹ ਗਏ ਅਤੇ ਮੈਂ ਸ਼ਾਮ ਸਮੇਂ ਦੀ ਪੈਟਰੋਲ ਪੰਪ ਦੀ ਵੱਟਕ 10800 ਰੁਪਏ ਆਪਣੇ ਸਿਰਾਣੇ ਹੇਠਾਂ ਰੱਖ ਲਈ। ਰਾਤ ਨੂੰ ਕਰੀਬ 11:30 ਵਜੇ ਕੋਈ ਨਾਮਾਲੂਮ ਵਿਅਕਤੀ ਜਿਸਨੇ ਆਪਣਾ ਮੂੰਹ ਸਾਫੇ ਨਾਲ ਬੰਨਿਆ ਹੋਇਆ ਸੀ ਜਿਸ ਕੋਲ ਦਸਤੀ ਕੁਹਾੜੀ ਸੀ ਜੋ ਸਾਡੇ ਮੰਜਿਆਂ ਕੋਲ ਆਇਆ ਤਾਂ ਉਸਦੇ ਪੈਰਾਂ ਦੀ ਅਵਾਜ ਸੁਣ ਕੇ ਮੈਂ ਤੇ ਰਵੀ ਜਾਗ ਪਏ। ਇਨੇ ’ਚ ਉਸ ਵਿਅਕਤੀ ਨੇ ਆਪਣੀ ਦਸਤੀ ਕੁਹਾੜੀ ਦਾ ਵਾਰ ਸਿੱਧਾ ਕਰ ਦਿੱਤਾ ਜੋ ਬਚਾਅ ਦੌਰਾਨ ਮੇਰੀ ਅੱਖ ਹੇਠਾਂ ਲੱਗਾ। ਉਸਨੇ ਮੁੜ ਵਾਰ ਕੀਤਾ ਜੋ ਮੇਰੀ ਬਾਂਹ ’ਤੇ ਲੱਗਾ ਤੇ ਫਿਰ ਇਕ ਸਿਰ ਵਿੱਚ ਲੱਗਾ ਜਿਸਤੇ ਅਸੀਂ ਉੱਚੀ ਉੱਚੀ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਉਹ ਉੱਥੋਂ ਸਿਰਾਣੇ ਪਈ 10800 ਦੀ ਨਗਦੀ ਲੈ ਕੇ ਭੱਜ ਗਏ। ਇਸਦੀ ਇਤਲਾਹ ਅਸੀਂ ਤੁਰੰਤ ਮੈਨੇਜਰ ਸੁਭਾਸ਼ ਚੰਦਰ ਨੂੰ ਦਿੱਤੀ ਜਿਸਨੇ ਮੌਕੇ ਤੇ ਆ ਕੇ ਮੈਨੂੰ ਮਲੋਟ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਡਾਕਟਰ ਨੇ ਤਿੰਨ ਸੱਟਾ ਦੱਸੀਆਂ। ਇਸਤੇ ਕਾਰਵਾਈ ਕਰਦਿਆਂ ਥਾਣਾ ਕਬਰਵਾਲਾ ਪੁਲਿਸ ਨੇ ਜਗਦੀਪ ਸਿੰਘ ਪੁੱਤਰ ਮੰਗਲ ਸਿੰਘ, ਜਗਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਨ ਡੱਬਵਾਲੀ ਰੂਹੜਿਆਂਵਾਲੀ ਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *