ਪੰਜਾਬ ਦਾ ਵਾਤਾਵਰਣ ਖਤਰੇ ’ਚ ਵਧ ਰਹੀਆਂ ਹਨ ਭਿਆਨਕ ਬਿਮਾਰੀਆਂ

Spread the love

ਸ਼੍ਰੀ ਮੁਕਤਸਰ ਸਾਹਿਬ, 01 ਜੁਲਾਈ (ਗੁਰਮੀਤ ਕੁਮਾਰ)- ਪੰਜਾਬ ਇਸ ਸਮੇਂ ਤਰ੍ਹਾਂ ਤਰ੍ਹਾ ਦੇ ਸੰਕਟਾਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਵਿਚੋਂ ਵਾਤਾਵਰਣ ਪਲੀਤ ਹੋਣ ਕਾਰਨ ਕੈਂਸਰ, ਹੈਪੇਟਾਈਟਸ, ਡੇਂਗੂ ਅਤੇ ਹੋਰ ਬਿਮਾਰੀਆਂ ਵੱਧ ਰਹੀਆਂ ਹਨ। ਪੁਰਾਣੇ ਸਮੇਂ ਵਿੱਚ ਤਾਨਾਸ਼ਾਹਾਂ ਵੱਲੋਂ ਲ ੋਕਾਂ ਨੂੰ ਮਾਰਨ ਲਈ ਜ਼ਹਿਰੀਲੀ ਗੈਸ ਦੇ ਚੈਂਬਰਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਪਰ ਹੁਣ ਤਾਂ ਅਸੀਂ ਆਪਣੇ ਅਤੇ ਆਪਣੇ ਬੱਚਿਆਂ ਲਈ ਖੁਦ ਹੀ ਜ਼ਹਿਰੀਲੀ ਗੈਸ ਦੇ ਚੈਬਰ ਤਿਆਰ ਕਰ ਰਹੇ ਹਾਂ। ਸਰਕਾਰਾਂ ਨੂੰ ਇਸ ਬਾਰੇ ਜਾਗਰੂਕਤਾ ਲਈ ਜੰਗੀ ਪੱਧਰ ’ਤੇ ਮੁਹਿੰਮ ਚਲਾਉਣੀ ਚਾਹੀਦੀ ਹੈ। ਪੰਜਾਬ ਦੇ ਵੱਧਦੇ ਪ੍ਰਦੂਸ਼ਣ ਵੱਲ ਸਰਕਾਰ ਧਿਆਨ ਦੇਵੇ। ਪੰਜਾਬ ਦਾ ਵਾਤਾਵਰਣ ਖਤਰਨਾਕ ਪੱਧਰ ਤੱਕ ਪ੍ਰਦੁਸ਼ਿਤ ਹੋ ਚੁੱਕਿਆ ਹੈ, ਜਿਸ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ, ਦਰਿਆਵਾਂ ਦਾ ਪਾਣੀ ਵੀ ਹੱਦੋਂ ਵੱਧ ਪ੍ਰਦੂਸ਼ਿਤ ਹੋ ਗਿਆ ਹੈ। ਲੋਕਾਂ ਨੂੰ ਕੈਂਸਰ ਜਿਹੀਆਂ ਨਾਮੁਰਾਦ ਬਿਮਾਰੀਆਂ ਨੇ ਘੇਰ ਲਿਆ ਹੈ। ਜ਼ਮੀਨ ਵੀ ਹੱਦੋਂ ਵੱਧ ਕੈਮੀਕਲਾਂ, ਸਪਰੇਆਂ ਕਰ ਕੇ ਜ਼ਹਿਰੀਲੀ ਹੋ ਚੁੱਕੀ ਹੈ। ਕਿਸੇ ਸਮੇਂ ਜ਼ਮੀਨ ਵਾਹੇ ਤੋਂ ਮਿੱਟੀ ਦੀ ਖੁਸ਼ਬੂ ਆਉਂਦੀ ਹੁੰਦੀ ਸੀ, ਜੋ ਅੱਜ ਗਾਇਬ ਹੈ। ਹਵਾ ਵੀ ਗੰਧਲੀ ਹੋ ਚੁੱਕੀ ਹੈ, ਜਿਸ ਲਈ ਬਹੁਤ ਕੁਝ ਜ਼ੁੰਮੇਵਾਰ ਹੈ। ਸਾਡੀ ਸਰਕਾਰ ਨੂੰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਅਤੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਪੰਜਾਬ ਕਦੇ ਆਰਥਿਕ ਤੌਰ ’ਤੇ ਅਮੀਰ ਸੂਬਾ ਸੀ, ਪਰ ਅੱਜ ਪੰਜਾਬ ਵਾਤਾਵਰਣ ਸੰਕਟ ਵਿੱਚ ਹੈ। ਪੰਜਾਬ ਅੱਜ ਹਵਾ, ਮਿੱਟੀ ਅਤੇ ਪਾਣੀ ਪ੍ਰਦੂਸ਼ਣ ਦੀ ਮਾਰ ਹੇਠ ਆ ਗਿਆ ਹੈ। ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਉਪਜਾਊ ਮਿੱਟੀ ਦੀ ਗੁਣਵੱਤਾ ਖ਼ਤਮ ਕਰ ਰਹੀਆਂ ਹਨ। ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਅਤੇ ਦਰਿਆਈ ਪਾਣੀ ਵੀ ਪ੍ਰਦੂਸ਼ਣ ਦੀ ਮਾਰ ਹੈ। ਪੰਜਾਬ ਵਿਚੋਂ ਜਾਨਵਰਾਂ ਅਤੇ ਪੰਛੀਆਂ ਦੀਆਂ ਕਈ ਕਿਸਮਾਂ ਅਲੋਪ ਹੋ ਚੁੱਕੀਆਂ ਹਨ ਅਤੇ ਕੁਝ ਅਲੋਪ ਹੋਣ ਦੀ ਕਗਾਰ ’ਤੇ ਹਨ।
ਕੁਦਰਤ ਦੀ ਇਨਸਾਨਾਂ ਲਈ ਚੇਤਾਵਨੀ
ਇਹ ਕੁਦਰਤ ਦੀ ਇਨਸਾਨਾਂ ਲਈ ਚੇਤਾਵਨੀ ਹੈ ਤੇ ਸਾਨੂੰ ਸਮਝ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਹਰ ਸਾਲ ਅੰਨ੍ਹੇਵਾਹ ਦਰੱਖਤਾਂ ਦੀ ਕਟਾਈ ਹੋ ਰਹੀ ਹੈ, ਤੇ ਫੈਕਟਰੀਆਂ ਵਿਚੋਂ ਨਿਕਲ ਰਿਹਾ ਕੈਮੀਕਲਾਂ ਵਾਲਾ ਪਾਣੀ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ, ਪਰ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਸਾਨੂੰ ਵਾਤਾਵਰਣ ਬਚਾਉਣ ਲਈ ਵੱਡੇ ਪੱਧਰ ’ਤੇ ਦਰਖ਼ਤ ਲਾਉਣੇ ਚਾਹੀਦੇ ਹਨ ਅਤੇ ਅਤਿਸ਼ਬਾਜੀ ’ਤੇ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਪਰਾਲੀ ਦਾ ਕੋਈ ਪੱਕਾ ਹੱਲ ਸਾਡੀ ਸਰਕਾਰ ਲੱਭੇ ਤਾਂ ਕਿ ਮਜ਼ਬੂਰੀ ਵੱਧ ਸਾਡੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣੀ ਪਵੇ ਅਤੇ ਵਾਤਾਵਰਣ ਦਾ ਬਚਾਅ ਹੋ ਸਕੇ। ਦਰਿਆਈ ਪਾਣੀ ਦੂਸ਼ਿਤ ਅਤੇ ਧਰਤੀ ਹੇਠਲਾਂ ਪਾਣੀ ਖਤਮ ਹੋ ਚੁੱਕਾ ਹੈ। ਦਰਿਆਵਾਂ ਵਿੱਚ ਕਾਰਖਾਨਿਆਂ ਅਤੇ ਵੱਡੇ ਪੱਧਰ ’ਤੇ ਸੀਵਰੇਜ਼ ਬਿਨਾਂ ਸਾਫ਼ ਕੀਤੇ ਡਿੱਗੇ ਰਿਹਾ ਹੈ, ਜਿਸ ਲਈ ਸਰਕਾਰ ਨੂੰ ਸਖ਼ਤੀ ਕਰਨੀ ਚਾਹੀਦੀ ਹੈ।
ਧਰਤੀ ਹੇਠਲੇ ਪਾਣੀ ਨੂੰ ਬਚਾੳਣ ਜਰੂਰੀ
ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ। ਕੁਦਰਤ ਨਾਲ ਛੇੜਛਾੜ ਕਾਰਨ ਅਸੀਂ ਭਿਆਨਕ ਬਿਮਾਰੀਆ ਦਾ ਸ਼ਿਕਾਰ ਹੋ ਰਹੇ ਹਾਂ, ਜਿਸ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ। ਵਾਤਾਵਰਣਬਿਨਾਂ ਜੀਵਨ ਦੀ ਕਲਪਨਾ ਵੀ ਸੰਭਵ ਨਹੀਂ। ਹਵਾ, ਪਾਣੀ ਅਤੇ ਰੁੱਖ ਇਸ ਦੇ ਮੁੱਖ ਅੰਸ਼ ਹਨ। ਆਪਣੇ ਸੁੱਖ ਲਈ ਮਨੁੱਖ ਰੋਜ਼ਾਨਾ ਲੱਖਾਂ ਹੀ ਰੁੱਖਾਂ ਦੀ ਬਲੀ ਚਾੜ੍ਹ ਰਿਹਾ ਹੈ। ਕਾਰਖਾਨਿਆਂ ਫੈਕਟਰੀਆਂ ਦੇ ਧੂੰਏਂ ਅਤੇ ਗੰਧਲੇ ਪਾਣੀ ਕਰਕੇ ਹਵਾਂ, ਪਾਣੀ ਅਤੇ ਮਿੱਟੀ ਆਦਿ ਦੂਸ਼ਿਤ ਹੋ ਰਹੇ ਹਨ। ਅਜੋਕੇ ਤਕਨਾਲੋਜੀ ਵਾਲੇ ਦੌਰ ਵਿੱਚ ਵਾਤਾਵਰਣ ਸੰਕਟ ਵੱਧਦਾ ਹੀ ਜਾ ਰਿਹਾ ਹੈ। ਪ੍ਰਦੂਸ਼ਣ ਤੋਂ ਹੋਣ ਵਾਲੇ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਇਲਾਜ਼ ਮਸ਼ੀਨਾਂ ਤੋਂ ਵੀ ਮਹਿੰਗਾ ਹੈ ਅਤੇ ਨਾਲ ਜਾਨ ਵੀ ਜਾਂਦੀ ਹੈ। ਵਾਤਾਵਰਣ ਪ੍ਰਦੂਸ਼ਣ ਦੀ ਮਾਰ ਤੋਂ ਬਚਣ ਲਈ ਪਹਿਲਾਂ ਸਾਨੂੰ ਆਪਣਾ ਮਾਨਸਿਕ ਪ੍ਰਦੂਸ਼ਣ ਖ਼ਤਮ ਕਰਨਾ ਪਵੇਗਾ। ਪੰਜਾਬ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਦੀ ਚੌਤਰਫਾ ਮਾਰ ਪੈ ਰਹੀ ਹੈ। ਖੇਤੀਬਾੜੀ ਨਿਰੀ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ’ਤੇ ਨਿਰਭਰ ਹੋ ਜਾਣ ਕਾਰਨ ਸਾਡੀ ਜ਼ਰਖੇਜ਼ ਜ਼ਮੀਨ ਸਰਾਪੀ ਗਈ ਹੈ।
ਕੀ ਕਹਿਣਾ ਮਹਿਰਾਂ ਦਾ
ਕੁਝ ਮਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜ਼ਮੀਨ ਬੰਜ਼ਰ ਹੋ ਜਾਣ ਦਾ ਖ਼ਤਰਾ ਹੈ। ਜ਼ਮੀਨ ਹੇਠਲੇ ਪਾਣੀ ਦੀ ਵੱਡੇ ਪੱਧਰ ’ਤੇ ਵਰਤੋਂ ਨੇ ਇਸ ਅੰਮ੍ਰਿਤ ਦਾ ਲਗਭਗ ਭੋਗ ਪਾ ਦਿੱਤਾ ਹੈ। ਦਰਿਆਈ ਪਾਣੀ ਲਈ ਵੀ ਅਨੇਕਾਂ ਸੰਕਟ ਖੜ੍ਹੇ ਹੋ ਰਹੇ ਹਨ। ਕਾਰਖਾਨੇਦਾਰਾਂ ਵੱਲੋਂ ਦਰਿਆਵਾਂ ਵਿੱਚ ਕੈਮੀਕਲ ਮਿਲਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਤੇ ਹੋਰ ਵੀ ਕਈ ਕਾਰਨਾਂ ਕਰਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਲੀਤ ਹੋ ਰਿਹਾ ਹੈ। ਝੋਨੇ ਦੀ ਪਰਾਣੀ ਤੇ ਕਣਕ ਦਾ ਨਾੜ ਸਾੜੇ ਜਾਣ, ਅਤਿਸ਼ਬਾਜ਼ੀ, ਏਅਰ ਕੰਡੀਸ਼ਨਰਾਂ, ਤਾਪ ਬਿਜ਼ਲੀ ਘਰਾਂ ਅਤੇ ਫੈਕਟਰੀਆਂ ਆਦਿ ਦੇ ਪ੍ਰਦੂਸ਼ਣ ਕਾਰਨ ਸਾਡੀ ਹਵਾ ਵੀ ਸਾਹ ਲੈਣ ਜੋਗੀ ਨਹੀਂ ਰਹੀ। ਪੰਜਾਬ ਦਾ ਵਾਤਾਵਰਣ ਬਹੁਤ ਗੰਭੀਰ ਖ਼ਤਰੇ ਵਿੱਚ ਹੈ।

  • Related Posts

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    Leave a Reply

    Your email address will not be published. Required fields are marked *