ਫਰੀਦਕੋਟ ਪੁਲਿਸ ਵੱਲੋਂ ਫਰੀਦਕੋਟ ਹੋਏ ਕਤਲ ਮਾਮਲੇ ਵਿੱਚ ਸਾਮਿਲ ਦੋਸ਼ੀ ਨੂੰ ਮਹਿਜ 02 ਘੰਟਿਆ ਅੰਦਰ ਹੀ ਕੀਤਾ ਕਾਬੂ

Spread the love
• ਫਰੀਦਕੋਟ ਪੁਲਿਸ ਦੀ ਵੱਡੀ ਸਫ਼ਲਤਾ: ਕਤਲ ਦਾ ਮਾਮਲਾ ਮਹਿਜ਼ 02 ਘੰਟਿਆਂ ਵਿੱਚ ਟਰੇਸ, ਮੁੱਖ ਦੋਸ਼ੀ ਗ੍ਰਿਫ਼ਤਾਰ
• ਫਰੀਦਕੋਟ ਪੁਲਿਸ ਦਾ ਤੇਜ਼ ਐਕਸ਼ਨ: ਕਤਲ ਕੇਸ ਸੁਲਝਾ ਕੇ ਮੁੱਖ ਦੋਸ਼ੀ ਗ੍ਰਿਫ਼ਤਾਰ
ਫਰੀਦਕੋਟ, ਮਿਤੀ 14 ਜੁਲਾਈ 2026(ਗੁਰਦੀਪ ਸਿੰਘ ਢਿੱਲੋਂ ) ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਫਰੀਦਕੋਟ ਵਿਖੇ ਹੋਏ ਕਤਲ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਮੁਹੱਲਾ ਜਾਨੀਆ, ਫਰੀਦਕੋਟ ਵਿਖੇ ਵਾਪਰੇ ਦਿਨ-ਦਿਹਾੜੇ ਕਤਲ ਦੇ ਮਾਮਲੇ ਨੂੰ ਮਹਿਜ਼ 02 ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੰਖੇਪ ਹਾਲਾਤ ਮੁਕੱਦਮਾ ਇਸ ਪ੍ਰਕਾਰ ਹਨ ਕਿ ਮੁੱਦਈ ਮੁੱਕਦਮਾ ਪ੍ਰਦੀਪ ਕਾਲੜਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਰੋਜਾਨਾ ਦੀ ਤਰਾਂ ਸੁਭਾ 07.30 ਵਜੇ ਆਪਣੀ ਡਿਊਟੀ ਪਰ ਗਿਆ ਸੀ ਮੇਰੀਆ ਦੋ ਲੜਕੀਆ ਵੀ ਸਕੂਲ ਚਲੀਆ ਗਈਆ ਸਨ ਪ੍ਰੰਤੂ ਮੇਰੀ ਪਤਨੀ ਨੀਤੂ ਘਰ ਵਿੱਚ ਸੀ। ਜਦ ਮੈ ਡਿਊਟੀ ਤੋ ਫਾਰਗ ਹੋ ਕੇ ਵਕਤ 02.10 ਪੀ.ਐਮ. ਪਰ ਬੂਹੇ ਅੱਗੇ ਆ ਗਿਆ ਮੈ ਆਪਣੀ ਪਤਨੀ ਨੂੰ ਸਮਾਨ ਚੁੱਕਣ ਲਈ ਅਵਾਜ ਮਾਰੀ ਤਾਂ ਉਹ ਬਾਹਰ ਨਹੀ ਆਈ। ਮੇਰੀ ਅਵਾਜ ਸੁਣ ਕੇ ਮੇਰੀ ਭਰਜਾਈ ਮੀਰਾ ਮੇਰੇ ਪਾਸ ਆ ਗਈ ਅਸੀ ਅੰਦਰ ਜਾ ਕੇ ਦੇਖਿਆ ਤਾਂ ਮੇਰੀ ਪਤਨੀ ਬੈੱਡ ਤੋ ਥੱਲੇ ਡਿੱਗੀ ਖੂਨ ਨਾਲ ਲੱਥ ਪੱਥ ਪਈ ਸੀ ਜਿਸਦੀ ਮੌਤ ਹੋ ਚੁੱਕੀ ਸੀ। ਮੈ ਅਲਮਾਰੀ ਵਿੱਚ 44 ਹਜਾਰ ਰੁਪਏ ਕੈਸ਼ ਰੱਖੇ ਸੀ ਜੋ ਅਲਮਾਰੀ ਵਿੱਚ ਨਹੀ ਸਨ। ਜੋ ਪ੍ਰੇਮ ਚੰਦ ਅਕਸਰ ਮੇਰੇ ਘਰ ਆਉਦਾ ਜਾਦਾ ਰਹਿੰਦਾ ਸੀ ਜਿਸ ਨੇ ਮੇਰੇ ਘਰ ਪਹਿਲਾਂ ਵੀ ਨਿੱਕੀ ਮੋਟੀ ਚੋਰੀ ਕੀਤੀ ਸੀ ਜਿਸਨੂੰ ਮੇਰੀ ਪਤਨੀ ਰੋਕਦੀ ਸੀ। ਇਸਨੂੰ ਪਤਾ ਸੀ ਕਿ ਮੇਰੀ ਪਤਨੀ ਘਰ ਵਿੱਚ ਇਕੱਲੀ ਹੁੰਦੀ ਹੈ। ਮੇਰੇ ਗੁਆਂਢੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਅੱਜ ਦੁਪਹਿਰ ਨੁੰ ਤੁਹਾਡੇ ਘਰੋ ਪ੍ਰੇਮ ਚੰਦ ਨਿਕਲਿਆ ਸੀ ਅਤੇ ਜੋ ਤੇਜ ਕਦਮੀ ਜਾ ਰਿਹਾ ਸੀ। ਜਿਸਨੇ ਮੇਰੀ ਪਤਨੀ ਦਾ ਕਤਲ ਕਰਕੇ ਦਰਾਜ ਵਿੱਚੋ 44 ਹਜਾਰ ਰੁਪਏ ਚੋਰੀ ਕਰਕੇ ਭੱਜ ਗਿਆ ਹੈ। ਦੋਰਾਨੇ ਤਫਤੀਸ਼ ਮੁਕੱਦਮਾ ਉਕਤ ਵਿੱਚ ਦੋਸ਼ੀ ਪ੍ਰੇਮ ਚੰਦ ਪੁੱਤਰ ਬਦਰੀ ਨਾਥ ਵਾਸੀ ਸੋਢੀਆ ਵਾਲੀ ਗਲੀ ਮੁਹੱਲਾ ਜਾਨੀਆ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਪ੍ਰੇਮ ਚੰਦ ਗਿਣੀ-ਮਿਥੀ ਸਾਜਿਸ ਦੇ ਤਹਿਤ ਘਰ ਅੰਦਰ ਦਾਖਿਲ ਹੋਇਆ, ਜਿਸ ਉਪਰੰਤ ਉਸ ਵੱਲੋ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਇਸ ਤੋ ਇਲਾਵਾ ਮਾਮਲੇ ਦੀ ਹੋਰ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕਰਨ ਲਈ ਪੁੱਛਗਿੱਛ ਕੀਤੀ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਫਰੀਕੋਦਟ ਵਿਖੇ ਮੁਕੱਦਮਾ ਨੰਬਰ 334 ਮਿਤੀ 13-07-26 ਅਧੀਨ ਧਾਰਾ 103,305,333 ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ।ਫਰੀਦਕੋਟ ਪੁਲਿਸ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਅਪਰਾਧ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
******
ਮੁਕੱਦਮਾ ਨੰਬਰ 334 ਮਿਤੀ 13-07-26
ਅ/ਧ 103,305,333 ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ
ਗ੍ਰਿਫਤਾਰ ਦੋਸ਼ੀ ਬ੍ਰਾਮਦਗੀ
ਪ੍ਰੇਮ ਚੰਦ ਪੁੱਤਰ ਬਦਰੀ ਨਾਥ ਵਾਸੀ ਸੋਢੀਆ ਵਾਲੀ ਗਲੀ ਮੁਹੱਲਾ ਜਾਨੀਆ ਫਰੀਦਕੋਟ 01 ਕਟਰ
01 ਕਰਦ
44000/- ਰੁਪਏ ਨਗਦ ਕੈਸ
  • Related Posts

    *ਅੰਮ੍ਰਿਤਸਰ ਵਿੱਚ 30 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ* *— ਗ੍ਰਿਫ਼ਤਾਰ ਮੁਲਜ਼ਮ ਸਰਹੱਦ ਪਾਰ ਦੇ ਤਸਕਰਾਂ ਨਾਲ ਸਬੰਧਤ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ‘ਤੇ ਕਰ ਰਹੇ ਸਨ ਕੰਮ: ਡੀ.ਜੀ.ਪੀ. ਗੌਰਵ ਯਾਦਵ* *— ਸੀ.ਆਈ. ਅੰਮ੍ਰਿਤਸਰ ਵੱਲੋਂ 10 ਦਿਨਾਂ ਵਿੱਚ 68 ਕਿਲੋ ਹੈਰੋਇਨ ਬਰਾਮਦ*

    Spread the love

    Spread the love ਚੰਡੀਗੜ੍ਹ/ਅੰਮ੍ਰਿਤਸਰ, 14 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਤਹਿਤ ਵੱਡੀ ਸਫ਼ਲਤਾ…

    ਚੋਰ ਵੱਲੋਂ ਵਪਾਰ ਮੰਡਲ ਦੇ ਚੇਅਰਮੈਨ ਦੀ ਦੁਕਾਨ ਤੇ ਕੀਤਾ ਹੱਥ ਸਾਫ਼। 

    Spread the love

    Spread the loveਤਪਾ ਮੰਡੀ 14 ਜੁਲਾਈ ( ਗੋਲਡੀ ਵਿਆਸ) ਸਥਾਨਕ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹਨਾਂ ਨੂੰ ਕਿਸੇ ਵੀ ਦਾ ਡਰ ਭੈਅ ਨਹੀਂ…

    Leave a Reply

    Your email address will not be published. Required fields are marked *