ਫਰੀਦਕੋਟ ਵਿਖ਼ੇ ਨਾਮਵਰ ਹੋਟਲ “ਸ਼ਾਹੀ ਹਵੇਲ਼ੀ” ਦੇ ਨਾਜਾਇਜ ਕਬਜ਼ੇ ’ਤੇ ਚੱਲਿਆ ਪੀਲਾ ਪੰਜਾ

Spread the love
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ) :- ਕੋਟਕਪੂਰਾ-ਫਰੀਦਕੋਟ ਸੜਕ ਤੇ ਸ਼ਾਹੀ ਹਵੇਲੀ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਵੱਲੋਂ ਕਰੋੜਾਂ ਦੀ ਜਾਇਦਾਦ ’ਤੇ ਕੀਤੇ ਨਜਾਇਜ਼ ਕਬਜ਼ੇ ’ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ ਹੈ। ਸ਼ਾਹੀ ਹਵੇਲੀ ਦੇ ਬਾਹਰ ਗਰੀਨ ਜ਼ੋਨ ਲਈ ਛੱਡੀ ਥਾਂ ਉੱਪਰ ਹੋਏ ਨਜਾਇਜ਼ ਕਬਜ਼ੇ ਨੂੰ ਅੱਜ ਪ੍ਰਸ਼ਾਸਨ ਨੇ ਭਾਰੀ ਸੁਰੱਖਿਆ ਤਹਿਤ ਹਟਾ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਦਾ ਪਿਛਲੇ ਲੰਮੇ ਸਮੇਂ ਤੋਂ ਇਸ ਉੱਪਰ ਨਜਾਇਜ਼ ਕਬਜ਼ਾ ਸੀ ਅਤੇ ਉਨ੍ਹਾਂ ਕੁੱਝ ਸਮਾਂ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਦਾ ਦਫਤਰ ਵੀ ਬਣਾ ਲਿਆ ਸੀ। ਜਾਣਕਾਰੀ ਅਨੁਸਾਰ ਇਹ ਕਾਰਵਾਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਹੁਕਮਾਂ ’ਤੇ ਕੀਤੀ ਗਈ ਹੈ। ਦੱਸਣ ਯੋਗ ਹੈ ਕਿ ਸ਼ਾਹੀ ਹੋਟਲ ਅਤੇ ਹਵੇਲੀ ਦੇ ਮਾਲਕਾਂ ਵੱਲੋਂ ਇੱਥੇ ਇੱਕ ਕਲੋਨੀ ਵੀ ਕੱਟੀ ਗਈ ਸੀ। ਕਲੋਨੀ ਵਸਨੀਕਾਂ ਨੇ ਗਰੀਨ ਟ੍ਰਿਬਿਊਨਲ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਕਲੋਨੀ ਦੇ ਡਿਵੈਲਪਰਾ ਵੱਲੋਂ ਗ੍ਰੀਨ ਜ਼ੋਨ ਅਤੇ ਆਮ ਲੋਕਾਂ ਲਈ ਛੱਡੀ ਥਾਂ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਕਾਨੂੰਨੀ ਕਾਰਵਾਈ ਲਗਭਗ 10 ਸਾਲ ਲਗਾਤਾਰ ਚੱਲੀ। ਇਸ ਸਬੰਧੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ‘ਆਪ’ ਆਗੂ ਦਾ ਨਜਾਇਜ਼ ਕਬਜ਼ਾ ਛੁਡਾਉਣ ਦੀ ਕਾਰਵਾਈ ਕਾਨੂੰਨ ਮੁਤਾਬਿਕ ਹੋ ਰਹੀ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਦਖ਼ਲ ਅੰਦਾਜ਼ੀ ਨਹੀਂ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਕ਼ਈ ਦਿਨੋਂ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿੱਚ ਹੋਏ ਕਰੋੜਾਂ ਦੇ ਗਬਨ ਸਬੰਧੀ ਮਾਮਲਾ ਉਜਾਗਰ ਕੀਤਾ ਗਿਆ ਸੀ, ਜੋ ਇਹ ਕਾਰਵਾਈ ਸਿਆਸੀ ਕਿੜ ਕੱਢਣ ਲਈ ਕੀਤੀ ਗਈ ਹੈ।
  • Related Posts

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    ਸਾਲਾਪੁਰ ਚੌਂਕ ਮਾਰਕੀਟ ‘ਚ ਵਾਰ ਵਾਰ ਹੋ ਰਹੀਆਂ ਨੇ ਚੋਰੀਆਂ -ਚੋਰਾਂ ਨੇ ਚੌਕੀਦਾਰ ਨੂੰ ਕੁੱਟਮਾਰ ਕਰਕੇ ਬੰਨ੍ਹਕੇ ਸੁੱਟ ਦਿੱਤਾ

    Spread the love

    Spread the loveਸਿੰਘ ਭਗਵੰਤਪੁਰ, 27 ਸਤੰਬਰ (ਗੁਰਵਿੰਦਰ ਸਿੰਘ ਸੋਨਾ)-ਰੋਪੜ- ਮੋਰਿੰਡਾਂ ਮੇਨ ਰੋਡ ਸਥਿਤ  ਸਾਲਾਪੁਰ ਚੌਂਕ ਦੀ ਮਸ਼ਹੂਰ ਮਾਰਕੀਟ ਜਿੱਥੇ ਕਿ ਆਏ ਦਿਨ ਦੁਕਾਨਾਂ ਦੀਆਂ ਚੋਰੀਆਂ ਦੀਆਂ  ਵਾਰਦਾਤਾਂ ਆਮ ਹੀ ਹੁੰਦੀਆਂ…

    Leave a Reply

    Your email address will not be published. Required fields are marked *