ਫਿਰੋਜ਼ਪੁਰ-ਮਲੋਟ ਰੋਡ ’ਤੇ ਬਣਾਏ ਆਰਜ਼ੀ ਰਸਤੇ ਰੁੜ੍ਹੇ, ਆਵਾਜਾਈ ਪ੍ਰਭਾਵਿਤ

Spread the love

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ ()- ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਹਰ ਪਾਸੇ ਪਾਣੀ ਭਰ ਗਿਆ। ਸੇਮਨਾਲੇ ਓਵਰਫਲੋ ਹੋ ਗਏ ਤੇ ਨਿਰਮਾਣ ਅਧੀਨ ਮੁਕਤਸਰ-ਫਿਰੋਜ਼ਪੁਰ ਹਾਈਵੇਅ ਤੇ ਆਵਾਜਾਈ ਲਈ ਪਿੰਡ ਬੂੜਾ ਗੁੱਜਰ ’ਚ ਬਣਾਇਆ ਗਿਆ ਆਰਜੀ ਰਸਤਾ ਸੇਮਨਾਲੇ ਦੇ ਓਵਰਫਲੋ ਹੋਣ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ। ਇਸ ਕਾਰਨ ਇਸ ਮਾਰਗ ’ਤੇ ਆਵਾਜਾਈ ’ਚ ਕਾਫੀ ਵਿਘਨ ਪਿਆ ਹੈ। ਮੁਕਤਸਰ ਤੋਂ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਤੋਂ ਮੁਕਤਸਰ ਆਉਣ ਵਾਲੀਆਂ ਬੱਸਾਂ ਅਤੇ ਹੋਰ ਲੋਕ ਨੇੜਲੇ ਪਿੰਡਾਂ ਵਿੱਚੋਂ ਲੰਘ ਰਹੇ ਹਨ। ਜ਼ਿਆਦਾਤਰ ਸਮੱਸਿਆਵਾਂ ਬੱਸ ਚਾਲਕਾਂ ਨੂੰ ਪੇਸ਼ ਆਈਆਂ ਹਨ। ਇਸੇ ਤਰ੍ਹਾਂ ਮਲੋਟ ਰੋਡ ਤੇ ਪਿੰਡ ਰੁਪਾਣਾ ’ਚ ਸੇਮਨਾਲੇ ਤੇ ਪੁਲ ਦੇ ਨਿਰਮਾਣ ਕਾਰਨ ਬਣਾਇਆ ਗਿਆ ਆਰਜੀ ਰਸਤਾ ਵੀ ਸੇਮਨਾਲੇ ਦੇ ਓਵਰਫਲੋ ਹੋਣ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ ਹੈ। ਇਸ ਮਾਰਗ ਤੇ ਵੀ ਆਵਾਜਾਈ ’ਚ ਵਿਘਨ ਪਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮੁਕਤਸਰ-ਫਿਰੋਜ਼ਪੁਰ ਹਾਈਵੇ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। 147 ਕਰੋੜ ਦੀ ਲਾਗਤ ਨਾਲ 63 ਕਿਲੋਮੀਟਰ ਲੰਬੇ ਇਸ ਹਾਈਵੇ ਦਾ ਕੰਮ ਸਾਲ 2021 ’ਚ ਸ਼ੁਰੂ ਹੋਇਆ ਸੀ, ਜੋ ਨਿਰਧਾਰਤ ਸਮੇਂ ’ਚ ਪੂਰਾ ਨਹੀਂ ਹੋਇਆ ਅਤੇ ਹੁਣ ਇਸਦੀ ਸਮਾਂ ਸੀਮਾ ਛੇ ਮਹੀਨੇ ਵਧਾ ਦਿੱਤੀ ਗਈ ਹੈ। ਪਿੰਡ ਬੂੜਾ ਗੁੱਜਰ ’ਚ ਸੇਮਨਾਲੇ ਉੱਤੇ ਇੱਕ ਪੁਲ ਬਣਾਇਆ ਜਾ ਰਿਹਾ ਹੈ। ਸੋਮਵਾਰ ਸਵੇਰੇ 8 ਵਜੇ ਮੀਂਹ ਸ਼ੁਰੂ ਹੋਇਆ ਜੋ ਸ਼ਾਮ ਛੇ ਵਜੇ ਤੱਕ ਜਾਰੀ ਰਿਹਾ। ਇਸ ਕਾਰਨ ਇੱਥੇ ਆਵਾਜਾਈ ਲਈ ਬਣਾਇਆ ਗਿਆ ਆਰਜੀ ਰਸਤਾ ਸੇਮਨਾਲੇ ਦੇ ਓਵਰਫਲੋ ਹੋਣ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ। ਫਿਰੋਜ਼ਪੁਰ ਜਾਣ ਲਈ ਇਹ ਇੱਕੋ ਇੱਕ ਸਿੱਧਾ ਰਸਤਾ ਹੈ। ਹੁਣ ਰਸਤੇ ਦੇ ਵਹਿ ਜਾਣ ਕਾਰਨ ਬੱਸਾਂ ਅਤੇ ਹੋਰ ਵਾਹਨ ਗੁਰੂਹਰਸਹਾਏ ਰੋਡ ਤੋਂ ਲੰਬੀ ਢਾਬਾ, ਜੱਸੇਆਣਾ ਤੋਂ ਲੁਬਾਣਿਆਂਵਾਲੀ ਰਾਹੀਂ ਫਿਰੋਜ਼ਪੁਰ ਜਾ ਰਹੇ ਹਨ। ਲੋਕਾਂ ਨੂੰ ਅਜਿਹੀ ਸਥਿਤੀ ’ਚ ਜ਼ਿਆਦਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਜਿਸ ਤਰ੍ਹਾਂ ਨਾਲ ਸੇਮਨਾਲ ’ਚ ਪਾਣੀ ਅਜੇ ਵੀ ਓਵਰਫਲੋ ਹੋ ਰਿਹਾ ਹੈ ਤਾਂ ਲੱਗਦਾ ਹੈ ਕਿ ਇਸ ਰੋਡ ’ਤੇ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਆਵਾਜਾਈ ਬਹਾਲ ਨਹੀਂ ਹੋ ਸਕੇਗੀ। ਜੇਕਰ ਹੋਰ ਮੀਂਹ ਪਿਆ ਤਾਂ ਸਥਿਤੀ ਹੋਰ ਵੀ ਵਿਗੜ ਜਾਵੇਗੀ। ਫਿਰੋਜ਼ਪੁਰ ਰੋਡ ਤੇ ਕੁਝ ਥਾਵਾਂ ’ਤੇ ਅਜੇ ਰਸਤਾ ਕੱਚਾ ਵੀ ਹੈ, ਉਹ ਵੀ ਚਿੱਕੜ ਨਾਲ ਭਰ ਗਿਆ ਹੈ। ਕਾਰਾਂ ਅਤੇ ਦੋਪਹੀਆ ਵਾਹਨਾਂ ਲਈ ਇਸ ਤੇ ਚੱਲਣਾ ਮੁਸ਼ਕਲ ਹੈ। ਇਸੇ ਤਰ੍ਹਾਂ ਮਲੋਟ ਰੋਡ ’ਤੇ ਪਿੰਡ ਰੁਪਾਣਾ ’ਚ ਲੱਖਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਪੁਲ ਦਾ ਕੰਮ ਵੀ ਧੀਮੀ ਗਤੀ ਨਾਲ ਚੱਲ ਰਿਹਾ ਹੈ। ਇੱਥੇ ਵੀ ਠੇਕੇਦਾਰ ਵੱਲੋਂ ਮੁਕਤਸਰ ਤੋਂ ਮਲੋਟ ਅਤੇ ਹੋਰ ਸ਼ਹਿਰਾਂ ਨੂੰ ਜਾਣ ਲਈ ਇੱਕ ਆਰਜੀ ਰਸਤਾ ਬਣਿਆ ਗਿਆ ਸੀ ਜੋ ਕਿ ਮੀਂਹ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ ਹੈ। ਇੱਥੇ ਵੀ ਆਵਾਜਾਈ ’ਚ ਵਿਘਨ ਪੈਣ ਕਾਰਨ ਲੋਕ ਬਰਕੰਦੀ ਤੋਂ ਸੋਥਾ ਜਾ ਰਹੇ ਹਨ ਜਾਂ ਗੋਨਿਆਣਾ, ਭੰਗਚੜ੍ਹੀ, ਧਿਗਾਣਾ ਤੋਂ ਅੱਗੇ ਰੁਪਾਣਾ ਤੋਂ ਰੋਡ ਰਾਹੀਂ ਮਲੋਟ ਅਤੇ ਮੁਕਤਸਰ ਵੱਲ ਜਾ ਰਹੇ ਹਨ। -ਮੌਸਮ ਵਿਭਾਗ ਨੇ ਮੀਂਹ ਦੀ ਚਿਤਾਵਨੀ ਦਿੱਤੀ- ਮੌਸਮ ਵਿਭਾਗ ਨੇ ਸ਼ੁੱਕਰਵਾਰ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਜੇਕਰ ਇਨ੍ਹਾਂ ਦਿਨਾਂ ਦੌਰਾਨ ਭਾਰੀ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਸੜਕਾਂ ’ਤੇ ਕਈ ਦਿਨਾਂ ਤੱਕ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਦੋਵਾਂ ਹਾਈਵੇ ਤੇ ਕੰਮ ਦੀ ਹੌਲੀ ਰਫ਼ਤਾਰ ਕਾਰਨ ਲੋਕਾਂ ਨੂੰ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

    Spread the love

    Spread the loveਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ…

    Leave a Reply

    Your email address will not be published. Required fields are marked *